Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਪੰਜਾਬ

ਨਵਜੋਤ ਸਿੱਧੂ ਨੇ ਖ਼ੁਦ ਨੂੰ ਅਸਿੱਧੇ ਤੌਰ ਉੱਤੇ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰ ਦਿੱਤਾ

December 01, 2021 08:53 AM

* ਮੈਂ ਤਾਂ 2022 ਤੋਂ ਬਾਅਦ ਦੀ ਯੋਜਨਾ ਦੱਸ ਰਿਹਾਂ: ਸਿੱਧੂ


ਲੁਧਿਆਣਾ, 30 ਨਵੰਬਰ, (ਪੋਸਟ ਬਿਊਰੋ)-ਕਾਂਗਰਸ ਪਾਰਟੀ ਨੇ ਬੇਸ਼ੱਕ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਦ ਨੂੰ ਮੁੱਖ ਮੰਤਰੀ ਵਜੋਂ ਅਸਿੱਧੇ ਤੌਰ ਉੱਤੇ ਪੇਸ਼ ਕਰਨ ਲੱਗ ਪਏ ਨਜ਼ਰ ਆਉਂਦੇ ਹਨ।
ਅੱਜ ਏਥੇ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਅਗਲੇ ਪੰਜ ਸਾਲ ਦਾ ਆਪਣਾ ਵਰਕ ਪਲਾਨ ਪੇਸ਼ ਕੀਤਾ ਤੇ ਮੁੱਖ ਮੰਤਰੀ ਦੇ ਕਰਨ ਵਾਲੇ ਕੰਮ ਗਿਣਾਏ, ਜਿਨ੍ਹਾਂ ਬਾਰੇ ਦਾਅਵਾ ਪਾਰਟੀ ਦਾ ਪ੍ਰਧਾਨ ਆਮ ਤੌਰ ਉੱਤੇ ਨਹੀਂ ਕਰਦਾ ਹੁੰਦਾ। ਨਵਜੋਤ ਸਿੰਘਸਿੱਧੂ ਨੇ ਏਥੋਂ ਤਕ ਕਿਹਾ ਕਿ ਉਹ ਜੋ ਕਹਿ ਰਹੇ ਹਨ, ਉਹ ਅਗਲੇ ਤਿੰਨ ਮਹੀਨਿਆਂ ਲਈ ਨਹੀਂ, 2022 ਤੋਂ ਬਾਅਦ ਦੀ ਯੋਜਨਾ ਹੈ ਤੇ ‘ਮੈਂ ਪੰਜ ਸਾਲਾਂ ਵਿੱਚ ਪੰਜਾਬ ਨੂੰ ਬਦਲ ਦਿਆਂਗਾ।’ ਇਹ ਗੱਲ ਕਹਿਣ ਤੋਂ ਬਾਅਦ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋਇਆ ਕਿ ਉਹ ਆਪਣੀ ਯੋਜਨਾ ਦੱਸ ਗਏ ਹਨ ਤਾਂ ਉਨ੍ਹਾਂ ਗੱਲ ਤੋਂ ਪਲਟਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਪਲਾਨਿੰਗ ਨਹੀਂ, ਰਾਹੁਲ ਗਾਂਧੀ, ਪ੍ਰਿਅੰਕਾ ਤੇ ਸੋਨੀਆ ਗਾਂਧੀ ਦੀ ਯੋਜਨਾ ਹੈ।
ਇਸ ਮਹਾਨਗਰ ਵਿਚਲੇ ਸਨਅਤਕਾਰਾਂ ਨਾਲ ਬੈਠਕ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਨਵਾਂ ਨਿਵੇਸ਼ ਆਉਣ ਵਿੱਚਮੁੱਖ ਅੜਿੱਕਾ ਸਿੰਗਲ ਵਿੰਡੋ ਸਿਸਟਮ ਦੀ ਘਾਟ ਹੈ, ਇਕ ਸਨਅਤ ਲਾਉਣ ਲਈ 16 ਤੋਂ 33 ਸਰਕਾਰੀ ਕਲੀਅਰੈਂਸ ਲੈਣੀਆਂ ਪੈਂਦੀਆਂ ਹਨ, ਜਿਸ ਨਾਲ ਨਿਵੇਸ਼ਕ ਫਸ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਸਰਕਾਰ ਬਣਦੇ ਸਾਰ ਉਹ ਸਿੰਗਲ ਵਿੰਡੋ ਸਿਸਟਮ ਪ੍ਰਭਾਵੀ ਬਣਾਉਣ ਨਾਲ ਇੱਕ ਡਿਜੀਟਲ ਪੋਰਟਲ ਪੇਸ਼ ਕਰਨਗੇ, ਜਿਸ ਉੱਤੇ ਸਨਅਤਕਾਰ ਸਾਰੀਆਂ ਰਸਮਾਂ ਪੂਰੀਆਂ ਕਰ ਕੇ ਆਨਲਾਈਨ ਕਲੀਅਰੈਂਸ ਲੈ ਲੈਣਗੇ।ਉਨ੍ਹਾ ਕਿਹਾ ਕਿ ਸਾਲ 2007 ਵਿੱਚ ਅਕਾਲੀ-ਭਾਜਪਾ ਸਰਕਾਰ ਬਣਨ ਪਿੱਛੋਂ ਨਿਵੇਸ਼ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਪਰ ਕੁਝ ਨਹੀਂ ਆਇਆ, ਅਗਲੀ ਵਾਰੀ ਸਾਡੀ ਸਰਕਾਰ ਨੇ ਆ ਕੇ ਇੱਕ ਲੱਖ ਕਰੋੜ ਰੁਪਏ ਦੇ ਨਿਵੇਸ਼ ਲਈ ਐੱਮਓ ਯੂ(ਸਮਝੌਤੇ) ਕੀਤੇ, ਜਿਸ ਵਿੱਚੋਂ 52 ਫ਼ੀਸਦ ਨਿਵੇਸ਼ ਆਪਰੇਸ਼ਨਲ ਹੋ ਗਿਆ।
ਨਵਜੋਤ ਸਿੰਘ ਸਿੱਧੂਅੱਜਕੱਲ੍ਹ ਬੁਹਤਾ ਕਰ ਕੇ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਉੱਤੇ ਹਮਲਾਵਰ ਨਜ਼ਰ ਆਉਂਦੇ ਤੇ ਕਹਿੰਦੇ ਹਨ ਕਿ ਉਹ ਸੰਗਠਨ ਵਿੱਚ ਹਨ, ਜਦਕਿ ਲੋਕਾਂ ਲਈ ਫ਼ੈਸਲੇ ਲੈਣਾ ਸਰਕਾਰ ਦਾ ਕੰਮ ਹੁੰਦਾ ਹੈ, ਪਰ ਅੱਜ ਸਾਲ 2022 ਤੋਂ ਬਾਅਦ ਦੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ‘ਮੈਂ ਆਹ ਕਰਾਂਗਾ’ ਕਹਿਣ ਨਾਲ ਉਨ੍ਹਾਂ ਨੇ ਅਣ-ਐਲਾਨੇ ਤੌਰ ਉੱਤੇ ਮੁੱਖ ਮੰਤਰੀ ਲਈ ਚਿਹਰੇ ਵਜੋਂ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੀ ਨਵੀਂ ਸ਼ਰਾਬ ਨੀਤੀ ਚੋਣ ਨਤੀਜਿਆਂ ਤੋਂ ਬਾਅਦ ਆਵੇਗੀ
ਕਤਲ ਲਈ ਉਕਸਾਉਣ ਦੇ ਦੋਸ਼ ਵਿੱਚ ਸਾਬਕਾ ਐਸ ਐਸ ਪੀ ਕੁਲਤਾਰ ਸਿੰਘ ਦੀ ਸਜ਼ਾ ਮੁਲਤਵੀ
ਈ ਡੀ ਦੇ ਛਾਪਿਆਂ ਦੇ ਡਰ ਕਾਰਨ ਦਰਿਆ ਸਤਲੁਜ ਵਿੱਚੋਂ ਮਾਈਨਿੰਗ ਠੱਪ
ਪੁਲਸ ਦੀਆਂ ਜਾਅਲੀ ਤਰੱਕੀਆਂ ਦੋ ਸੁਪਰਡੈਂਟਾਂ ਅਤੇ ਇੱਕ ਇੰਸਪੈਕਟਰ ਸਮੇਤ ਪੰਜ ਗ਼੍ਰਿਫ਼ਤਾਰ
ਆਗੂਆਂ ਦੀ ਜਾਂਚ ਬਾਰੇ ਪੰਜਾਬ ਤੇ ਹਰਿਆਣੇ ਵੱਲੋਂ ਸਟੇਟਸ ਰਿਪੋਰਟ ਹਾਈ ਕੋਰਟ ਨੂੰ ਪੇਸ਼
ਰਾਘਵ ਚੱਢਾ ਨੇ ਕਿਹਾ: ਕੇਜਰੀਵਾਲ ਦੇ ਘਰ ਈ ਡੀ ਦਾ ਛਾਪਾ ਪਿਆ ਤਾਂ 10 ਮਫਲਰ ਮਿਲੇ ਸੀ
ਰਾਣਾ ਗੁਰਜੀਤ ਸਿੰਘ ਵੱਲੋਂ ਚਾਰ ਕਾਂਗਰਸੀ ਵਿਧਾਇਕਾਂ ਨੂੰ ਚੁਣੌਤੀ
ਜਲੰਧਰ ਨਗਰ ਨਿਗਮ ਨੂੰ ਵੇਸਟ ਮੈਨੇਜਮੈਂਟ ਕੰਪਨੀ ਜਿੰਦਲ ਨੂੰ 204 ਕਰੋੜ ਰੁਪਏ ਮੋੜਨੇ ਪੈਣਗੇ
ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ
ਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀ