Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਓਮਾਈਕ੍ਰੌਨ ਉੱਤੇ ਬਹੁਤੀਆਂ ਅਸਰਦਾਰ ਨਹੀਂ ਹਨ ਮੌਜੂਦਾ ਵੈਕਸੀਨਜ਼ : ਮੌਡਰਨਾ

December 01, 2021 12:58 AM

ਸਿਡਨੀ, 30 ਨਵੰਬਰ (ਪੋਸਟ ਬਿਊਰੋ) : ਡਰੱਗ ਨਿਰਮਾਤਾ ਕੰਪਨੀ ਮੌਡਰਨਾ ਦੇ ਹੈੱਡ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨਜ਼ ਓਮਾਈਕ੍ਰੌਨ ਵੇਰੀਐਂਟ ਉੱਤੇ ਓਨੀ ਅਸਰਦਾਰ ਨਹੀਂ ਹੈ ਜਿੰਨੀ ਕਰੋਨਾਵਾਇਰਸ ਦੇ ਪਹਿਲਾਂ ਵਾਲੇ ਵੇਰੀਐਂਟਸ ਉੱਤੇ ਸੀ। ਇਸ ਨਾਲ ਫਾਇਨਾਂਸ਼ੀਅਲ ਮਾਰਕਿਟਸ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ।
ਇੱਕ ਇੰਟਰਵਿਊ ਵਿੱਚ ਮੌਡਰਨਾ ਦੇ ਚੀਫ ਐਗਜ਼ੈਕਟਿਵ ਸਟੀਫਨ ਬੈਂਸਲ ਨੇ ਆਖਿਆ ਕਿ ਅਜੇ ਡੈਲਟਾ ਵੇਰੀਐਂਟ ਤੱਕ ਵੀ ਸਥਿਤੀ ਸੰਭਲੀ ਹੋਈ ਸੀ ਪਰ ਇਸ ਵੇਰੀਐਂਟ ਨਾਲ ਹਾਲਾਤ ਪਹਿਲਾਂ ਵਾਲੇ ਨਹੀੰ ਹਨ। ਉਨ੍ਹਾਂ ਆਖਿਆ ਕਿ ਅਜੇ ਉਹ ਪੱਕੇ ਤੌਰ ਉੱਤੇ ਕੁੱਝ ਨਹੀਂ ਆਖ ਸਕਦੇ ਤੇ ਜਦੋਂ ਤੱਕ ਡਾਟਾ ਨਹੀਂ ਆ ਜਾਂਦਾ ਉਦੋਂ ਤੱਕ ਕੁੱਝ ਆਖਿਆ ਨਹੀਂ ਜਾ ਸਕਦਾ। ਉਨ੍ਹਾਂ ਆਖਿਆ ਕਿ ਜਿੰਨੇ ਵੀ ਸਾਇੰਟਿਸਟਸ ਨਾਲ ਉਨ੍ਹਾਂ ਗੱਲ ਕੀਤੀ ਹੈ ਸੱਭ ਦੀ ਇਹੋ ਰਾਇ ਹੈ ਕਿ ਇਹ ਠੀਕ ਨਹੀਂ ਰਹਿਣ ਵਾਲਾ।
ਵੈਕਸੀਨ ਦਾ ਅਸਰ ਪਹਿਲਾਂ ਵਾਂਗ ਨਾ ਹੋਣ ਕਾਰਨ ਲੋਕ ਵਧੇਰੇ ਬਿਮਾਰ ਪੈਣਗੇ ਤੇ ਲੰਮਾਂ ਸਮਾਂ ਹਸਪਤਾਲ ਦਾਖਲ ਰਹਿਣਗੇ ਤੇ ਇਸ ਨਾਲ ਮਹਾਂਮਾਰੀ ਲੰਮਾਂ ਸਮਾਂ ਚੱਲੇਗੀ। ਉਨ੍ਹਾਂ ਦੇ ਅਜਿਹੇ ਬਿਆਨਾਂ ਦਾ ਅਸਰ ਤੇਲ, ਸਟਾਕਸ ਤੇ ਆਸਟਰੇਲੀਅਨ ਡਾਲਰ ਉੱਤੇ ਵੀ ਪਿਆ। ਉਨ੍ਹਾਂ ਆਖਿਆ ਕਿ ਇਸ ਵੇਰੀਐਂਟ ਤੇ ਭਵਿੱਖ ਵਿੱਚ ਹੋਣ ਵਾਲੀਆਂ ਮਿਊਟੇਸ਼ਨਜ਼ ਦੇ ਮੱਦੇਨਜ਼ਰ ਇਹ ਆਖਿਆ ਜਾ ਸਕਦਾ ਹੈ ਕਿ ਵੈਕਸੀਨਜ਼ ਵਿੱਚ ਵੀ ਤਬਦੀਲੀ ਕੀਤੇ ਜਾਣ ਦੀ ਲੋੜ ਹੈ।


a

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ