Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਪੰਜਾਬ

ਸੂਚਨਾ ਅਧਿਕਾਰ ਹੇਠ ਜਾਣਕਾਰੀ ਨਾ ਦੇਣ ਉੱਤੇ ਹਾਈ ਕੋਰਟ ਸਖਤ

November 30, 2021 08:55 AM

* ਪੀ ਐੱਮ ਓ ਅਤੇ ਸੀਆਈਸੀ ਨੂੰ ਨੋਟਿਸ ਜਾਰੀ


ਚੰਡੀਗੜ੍ਹ, 29 ਨਵੰਬਰ, (ਪੋਸਟ ਬਿਊਰੋ)-ਪੀ ਐੱਮ ਕੇਅਰਜ਼ ਫੰਡ ਦੇ ਸਬੰਧਵਿੱਚਸੂਚਨਾ ਦੇ ਅਧਿਕਾਰ (ਆਰਟੀਆਈ) ਹੇਠ ਜਾਣਕਾਰੀ ਨਾ ਦੇਣ ਦੇ ਖ਼ਿਲਾਫ ਦਾਇਰ ਇਕ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਚਐੱਸ ਮਦਾਨ ਨੇ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਅਤੇ ਪ੍ਰਧਾਨ ਮੰਤਰੀ ਦਫਤਰ (ਪੀ ਐੱਮ ਓ) ਨੂੰ ਨੋਟਿਸ ਜਾਰੀ ਕਰ ਇਸ ਬਾਰੇ ਜਵਾਬ ਮੰਗਿਆ ਹੈ।
ਕਪੂਰਥਲਾ ਦੇ ਪਟੀਸ਼ਨ ਕਰਤਾ ਐਡਵੋਕੇਟ ਨਿਤਿਨ ਮਿੱਠੂ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੱਤ ਜੂਨ 2020 ਨੂੰ ਉਸ ਨੇ ਪੀ ਐੱਮ ਕੇਅਰਜ਼ ਫੰਡ ਦੇ ਬਾਰੇ ਲੋਕ ਸੂਚਨਾ ਅਧਿਕਾਰੀ, ਪੀ ਐੱਮ ਓ(ਪ੍ਰਧਾਨ ਮੰਤਰੀ ਦਫਤਰ) ਤੋਂ ਸੂਚਨਾ ਦਾ ਅਧਿਕਾਰ ਐਕਟ-2005 ਹੇਠ ਜਾਣਕਾਰੀ ਮੰਗੀ ਸੀ।ਮਿੱਠੂ ਨੇ ਦੱਸਿਆ ਕਿ ਉਸ ਨੇ ਪੀ ਐੱਮ ਕੇਅਰਜ਼ ਫੰਡ ਵੱਲੋਂ ਪੂਰੇ ਦੇਸ਼ਵਿੱਚ ਸਰਕਾਰੀ ਤੇ ਹੋਰ ਵੈੱਬਸਾਈਟਾਂ ਉੱਤੇ ਇਸਦੇ ਇਸ਼ਹਿਤਾਰ ਜਾਰੀ ਕਰਨ ਅਤੇ ਭੁਗਤਾਨ ਕੀਤੀ ਰਾਸ਼ੀ ਬਾਰੇਪੁੱਛਿਆ ਸੀ। ਲੋਕ ਸੂਚਨਾ ਅਧਿਕਾਰੀ ਪੀ ਐੱਮ ਓ ਵੱਲੋਂ ਉਸ ਨੂੰ 15 ਜੂਨ 2020 ਨੂੰ ਜਵਾਬ ਮਿਲਿਆ ਸੀ ਕਿ ਕਿਉਂਕਿ ਜਾਣਕਾਰੀ ਪੀ ਐੱਮ ਕੇਅਰਜ਼ ਫੰਡ ਨਾਲ ਸਬੰਧਤ ਹੈ, ਇਸ ਲਈ ਉਹ ਸੂਚਨਾਅਧਿਕਾਰ ਐਕਟ 2005 ਹੇਠ ਜਨਤਕ ਅਥਾਰਟੀ ਦੇ ਘੇਰੇਵਿੱਚਨਹੀਂ ਆਉਂਦੀ। ਇਸ ਮਗਰੋਂ ਪਟੀਸ਼ਨਰ ਨੇ ਅਪੀਲਾਂ ਸੁਣਨ ਵਾਲੀ ਅਥਾਰਟੀ ਨੂੰਪਹਿਲੀ ਅਪੀਲ ਦੇ ਰਾਹੀਂਪੀ ਐੱਮ ਓ ਨੂੰ ਇਸ ਕੇਸਵਿੱਚ ਦਖਲ ਦੇਣ ਦੀ ਅਪੀਲ ਕੀਤੀ। ਅਪੀਲ ਅਥਾਰਟੀ ਨੇ ਲੋਕ ਸੂਚਨਾ ਅਧਿਕਾਰੀ ਪੀ ਐੱਮ ਓਦਾ ਆਦੇਸ਼ ਕਾਇਮ ਰੱਖ ਕੇ ਅਪੀਲ ਰੱਦ ਕਰ ਦਿੱਤੀ। ਪਟੀਸ਼ਨਰ ਨੇ ਇਸ ਦੇ ਖਿਲਾਫ ਮੁੱਖ ਸੂਚਨਾ ਕਮਿਸ਼ਨ ਕੋਲ ਅਪੀਲ ਕੀਤੀ। ਦੋ ਰਿਮਾਈਂਡਰ ਨੋਟਿਸ ਦੇਣ ਦੇ ਬਾਵਜੂਦ ਉਸ ਉੱਤੇਅਜੇ ਤਕ ਫੈਸਲਾ ਨਹੀਂ ਲਿਆ।ਪਟੀਸ਼ਨਰ ਨੇ ਹਾਈ ਕੋਰਟਵਿੱਚ ਪਟੀਸ਼ਨ ਦਾਇਰ ਕਰ ਕੇ ਇਸ ਮਾਮਲੇਵਿੱਚ ਆਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨਦੇ ਮੁਤਾਬਕ 23 ਸਤੰਬਰ 2020 ਤੋਂ ਉਸਦੀ ਅਪੀਲ ਵਿਚਾਰ ਅਧੀਨ ਹੈ। ਉਸ ਉੱਤੇਅਜੇ ਤਕ ਸੁਣਵਾਈ ਨਹੀਂ ਹੋ ਸਕੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ