Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਪੰਜਾਬ

ਪਰਗਟ ਸਿੰਘ ਨੇ ਦਿੱਲੀ ਦੇ ਸਕੂਲਾਂ ਬਾਰੇ ਸਿਸੋਦੀਆ ਦੀ ਲਿਸਟ ਉੱਤੇ ਸਵਾਲ ਚੁੱਕੇ

November 30, 2021 08:53 AM

ਚੰਡੀਗੜ੍ਹ, 29 ਨਵੰਬਰ, (ਪੋਸਟ ਬਿਊਰੋ)- ਅਜੇਇੱਕ ਦਿਨ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਚੁਣੌਤੀ ਪ੍ਰਵਾਨ ਕਰਦਿਆਂ ਦਿੱਲੀ ਦੇ 250 ਸਕੂਲਾਂ ਦੀ ਇੱਕ ਸੂਚੀ ਜਾਰੀ ਕਰ ਕੇ ਚੁਣੌਤੀ ਦਿੱਤੀ ਸੀ। ਅੱਜ ਇਸ ਬਾਰੇ ਟਵੀਟਸ ਦੀ ਝੜੀ ਲਾਉਂਦਿਆਂਪਰਗਟ ਸਿੰਘ ਨੇ ਮੁਨਸੀ਼ ਸਿਸੋਦੀਆ ਵੱਲੋਂ ਜਾਰੀ ਕੀਤੀ ਸਕੂਲਾਂ ਦੀ ਲਿਸਟ ਉੱਤੇਸਵਾਲ ਚੁੱਕੇ ਅਤੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਤੁਸੀਂ 250 ਸਕੂਲਾਂ ਦੀ ਲਿਸਟ ਨਹੀਂ ਭੇਜੀ, ਸਿਰਫ ਸਕੂਲਾਂ ਦੀਆਂ ਲੋਕੇਸ਼ਨਾਂ ਜਾਰੀ ਕਰ ਦਿੱਤੀਆਂ ਹਨ।
ਪਰਗਟ ਸਿੰਘ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਤੁਸੀਂ ਇੰਨੀ ਜਲਦੀਵਿੱਚ ਸੀ ਕਿ ਤੁਸੀਂ ਜੋ ਲਿਖਿਆ, ਉਸ ਨੂੰ ਪੜ੍ਹਿਆ ਵੀ ਨਹੀਂ। ਮੈਂ ਕਿਹਾ ਸੀ ਕਿ ਅਸੀਂ ਦੇਸ਼ ਦੇ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ 2021 ਦੇ ਪੱਧਰ ਦੀ ਤੁਲਨਾ ਕਰਾਂਗੇ, ਪਰ ਤੁਸੀਂ ਜੋ ਸੂਚੀ ਜਾਰੀ ਕੀਤੀ, ਉਸਵਿੱਚ ਸਕੂਲ-ਵਾਰ ਦਾਖਲਾ ਨੰਬਰ, ਸਥਾਈ ਅਧਿਆਪਕ, ਖਾਲੀ ਪੋਸਟਾਂ, 10ਵੀਂ ਦੇ ਨਤੀਜਿਆਂ ਤੇ ਪ੍ਰਿੰਸੀਪਲਾਂ ਦੇ ਨਾਵਾਂ ਦੀ ਵੀ ਜਾਣਕਾਰੀ ਦੇਣੀ ਸੀ।’ ਉਨ੍ਹਾਂ ਨੇ ਸਿਸੋਦੀਆ ਨੂੰ 2013-14 ਤੋਂ 2019-20 ਤਕ ਦੇ ਅੰਕੜੇ ਵੀ ਦੱਸਣਨੂੰ ਕਿਹਾ ਹੈ ਤਾਂ ਜੋ ਸਾਰੀ ਤਸਵੀਰ ਸਾਫ਼ ਹੋ ਸਕੇ।ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹ ਜਾਣਕਾਰੀ ਮੰਗੀ ਸੀ, ਪਰ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਦਿੱਲੀ ਵਾਲੇ ਕੀ ਲੁਕੋ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਏਦਾਂ ਭੱਜਣ ਨਹੀਂ ਦੇਵਾਂਗਾ। ਉਨ੍ਹਾਂ ਸਿਸੋਦੀਆ ਨੂੰ ਪੁੱਛਿਆ ਕਿ ਜਦੋਂ ਵਿਦਿਆਰਥੀਆਂ ਦੀ ਗਿਣਤੀਵਿੱਚ ਗਿਰਾਵਟ ਆ ਰਹੀ ਹੈ ਤਾਂ ਤੁਸੀਂ ਸਿੱਖਿਆਦਾ ਕੀ ਸੁਧਾਰ ਕਰ ਰਹੇ ਹੋ? ਜਦੋਂ ਕੋਈ ਪ੍ਰਿੰਸੀਪਲ ਨਹੀਂ ਹੈ ਤਾਂ ਤੁਸੀਂ ਪੜ੍ਹਾਉਣ ਲਈ ਕਿਸ ਨੂੰ ਭੇਜਦੇ ਹੋ? ਉਨ੍ਹਾਂ ਕਿਹਾ ਕਿ ਵਿਦਿਆਰਥੀ 10ਵੀਂਵਿੱਚ ਫੇਲ੍ਹ ਹੋ ਰਹੇ ਹਨ ਤਾਂ ਉੱਚ ਸਿੱਖਿਆ ਲਈ ਕੌਣ ਜਾਂਦਾ ਹੈ।ਉਨ੍ਹਾਂ ਕਿਹਾ ਕਿ ਜਦੋਂ ਨਵੇਂ ਸਕੂਲ ਹੀ ਨਹੀਂ ਤਾਂ ਬੁਨਿਆਦੀ ਢਾਂਚੇ ਦੀ ਗੱਲ ਕਿਉਂ ਕੀਤੀ ਜਾਂਦੀ ਹੈ। ਉਨ੍ਹਾਂ ਸਿਸੋਦੀਆ ਨੂੰ ਸਵਾਲ ਕੀਤਾ ਕਿ ਇਨ੍ਹਾਂ ਨੁਕਤਿਆਂ ਉੱਤੇ ਚਰਚਾ ਕਰਨ ਤੋਂ ਕਿਉਂ ਝਿਜਕਦੇ ਹੋ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਕਫ਼ ਬੋਰਡ ਅਧਿਕਾਰੀਆਂ ਨੇ ਕਬਰ ਤੋਂ ਬੱਚੀ ਦੀ ਲਾਸ਼ ਕੱਢ ਕੇ ਹੋਰ ਥਾਂ ਲਿਜਾਣ ਨੂੰ ਕਿਹਾ
ਸਾਬਕਾ ਡੀ ਜੀ ਪੀ ਦੇ ਜਾਅਲੀ ਸਾਈਨ ਦਾ ਮੁੱਦਾ:ਡੀ ਜੀ ਪੀ ਦਫ਼ਤਰ ਤੋਂ ਫਾਈਲਾਂ ਵੀ ਗਾਇਬ
ਬਟਨ ਦਬਾਉਂਦੇ ਸਾਰਉਮੀਦਵਾਰ ਦਾ ਅਪਰਾਧਕ ਰਿਕਾਰਡ ਪਤਾ ਲੱਗ ਜਾਇਆ ਕਰੇਗਾ
ਪੰਜਾਬ ਦੀ ਨਵੀਂ ਸ਼ਰਾਬ ਨੀਤੀ ਚੋਣ ਨਤੀਜਿਆਂ ਤੋਂ ਬਾਅਦ ਆਵੇਗੀ
ਕਤਲ ਲਈ ਉਕਸਾਉਣ ਦੇ ਦੋਸ਼ ਵਿੱਚ ਸਾਬਕਾ ਐਸ ਐਸ ਪੀ ਕੁਲਤਾਰ ਸਿੰਘ ਦੀ ਸਜ਼ਾ ਮੁਲਤਵੀ
ਈ ਡੀ ਦੇ ਛਾਪਿਆਂ ਦੇ ਡਰ ਕਾਰਨ ਦਰਿਆ ਸਤਲੁਜ ਵਿੱਚੋਂ ਮਾਈਨਿੰਗ ਠੱਪ
ਪੁਲਸ ਦੀਆਂ ਜਾਅਲੀ ਤਰੱਕੀਆਂ ਦੋ ਸੁਪਰਡੈਂਟਾਂ ਅਤੇ ਇੱਕ ਇੰਸਪੈਕਟਰ ਸਮੇਤ ਪੰਜ ਗ਼੍ਰਿਫ਼ਤਾਰ
ਆਗੂਆਂ ਦੀ ਜਾਂਚ ਬਾਰੇ ਪੰਜਾਬ ਤੇ ਹਰਿਆਣੇ ਵੱਲੋਂ ਸਟੇਟਸ ਰਿਪੋਰਟ ਹਾਈ ਕੋਰਟ ਨੂੰ ਪੇਸ਼
ਰਾਘਵ ਚੱਢਾ ਨੇ ਕਿਹਾ: ਕੇਜਰੀਵਾਲ ਦੇ ਘਰ ਈ ਡੀ ਦਾ ਛਾਪਾ ਪਿਆ ਤਾਂ 10 ਮਫਲਰ ਮਿਲੇ ਸੀ
ਰਾਣਾ ਗੁਰਜੀਤ ਸਿੰਘ ਵੱਲੋਂ ਚਾਰ ਕਾਂਗਰਸੀ ਵਿਧਾਇਕਾਂ ਨੂੰ ਚੁਣੌਤੀ