Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੈਨੇਡਾ ਨੇ ਓਮਾਈਕ੍ਰੌਨ ਦੇ ਪੰਜ ਮਾਮਲਿਆਂ ਦੀ ਕੀਤੀ ਪੁਸ਼ਟੀ

November 30, 2021 07:44 AM

ਓਨਟਾਰੀਓ, 29 ਨਵੰਬਰ (ਪੋਸਟ ਬਿਊਰੋ) : ਸੋਮਵਾਰ ਨੂੰ ਕੈਨੇਡਾ ਨੇ ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਤਿੰਨ ਹੋਰ ਮਾਮਲੇ ਦਰਜ ਕੀਤੇ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਪਰਤੇ ਸੈਂਕੜੇ ਲੋਕਾਂ ਨੂੰ ਵੀ ਸਰਕਾਰ ਹਾਈ ਰਿਸਕ ਮੰਨ ਕੇ ਚੱਲ ਰਹੀ ਹੈ ਤੇ ਇਨ੍ਹਾਂ ਸਾਰਿਆਂ ਨੂੰ ਟੈਸਟ ਕਰਵਾਉਣ ਲਈ ਆਖਿਆ ਜਾ ਰਿਹਾ ਹੈ।
ਸੋਮਵਾਰ ਨੂੰ ਕਿਊਬਿਕ ਵੱਲੋਂ ਆਪਣੇ ਪਹਿਲੇ ਓਮਾਈਕ੍ਰੌਨ ਕੇਸ ਦੀ ਪੁਸ਼ਟੀ ਕੀਤੀ ਗਈ ਤੇ ਓਟਵਾ ਪਬਲਿਕ ਹੈਲਥ ਨੇ ਸ਼ਾਮ ਤੱਕ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ।ਵੀਕੈਂਡ ਉੱਤੇ ਓਟਵਾ ਵਿੱਚ ਮਿਲੇ ਇਸ ਵੇਰੀਐਂਟ ਦੇ ਪਹਿਲੇ ਦੋ ਮਾਮਲਿਆਂ ਨਾਲੋਂ ਇਹ ਵੱਖਰੇ ਸਨ। ਓਟਵਾ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ· ਵੇਰਾ ਐਚਿਜ਼ ਨੇ ਆਖਿਆ ਕਿ ਓਟਵਾ ਦੇ ਇਹ ਚਾਰੇ ਮਾਮਲੇ ਇੱਕ ਦੂਜੇ ਤੋਂ ਵੱਖਰੇ ਹਨ। ਇਹ ਚਾਰੇ ਲੋਕ ਆਈਸੋਲੇਟ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਓਟਵਾ ਵਿੱਚ ਹੋਰ ਸੰਭਾਵੀ ਮਾਮਲਿਆਂ ਬਾਰੇ ਉਨ੍ਹਾਂ ਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ।
ਹੈਮਿਲਟਨ ਵਿੱਚ ਵੀ ਦੋ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਦੇ ਉੱਘੇ ਡਾਕਟਰ ਵੱਲੋਂ ਇਸ ਤਰ੍ਹਾਂ ਦੇ ਹੋਰ ਮਾਮਲੇ ਸਾਹਮਣੇ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਕੋਵਿਡ-19 ਦੀ ਬੂਸਟਰ ਡੋਜ਼ ਦੇਣ ਦੇ ਮਾਮਲੇ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਡਾ· ਮੂਰ ਨੇ ਆਖਿਆ ਕਿ ਵੈਕਸੀਨੇਸ਼ਨ ਹੀ ਇਸ ਵਾਇਰਸ ਤੋਂ ਬਚਣ ਦੀ ਸੱਭ ਤੋਂ ਅਹਿਮ ਕੁੰਜੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪ੍ਰਵਿੰਸ ਮਰਕ ਤੇ ਫਾਈਜ਼ਰ ਐਂਟੀ ਵਾਇਰਲ ਪਿੱਲਜ਼ ਬਾਰੇ ਵੀ ਫੈਡਰਲ ਸਰਕਾਰ ਨਾਲ ਗੱਲ ਕਰ ਰਹੀ ਹੈ।

 

 

 
Have something to say? Post your comment