Welcome to Canadian Punjabi Post
Follow us on

02

July 2025
 
ਕੈਨੇਡਾ

ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਅਚਾਨਕ ਡਿੱਗੀਆਂ

November 30, 2021 12:25 AM

ਓਟਵਾ, 29 ਨਵੰਬਰ (ਪੋਸਟ ਬਿਊਰੋ) : ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 13 ਸਾਲਾਂ ਵਿੱਚ ਪਹਿਲੀ ਵਾਰੀ ਐਨੀ ਤੇਜ਼ੀ ਨਾਲ ਗੈਸ ਦੀਆਂ ਕੀਮਤਾਂ ਅਚਾਨਕ ਹੇਠਾਂ ਡਿੱਗੀਆਂ ਹਨ। ਗੈਸ ਪੰਪਜ਼ ਉੱਤੇ ਗੈਸ ਦੀਆਂ ਕੀਮਤਾਂ 11 ਸੈਂਟ ਪ੍ਰਤੀ ਲੀਟਰ ਘੱਟ ਗਈਆਂ।
ਕੈਨੇਡੀਅਨਜ਼ ਫੌਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਡੈਨ ਮੈਕਟੀਗ ਦਾ ਕਹਿਣਾ ਹੈ ਕਿ ਕੌਮੀ ਪੱਧਰ ਉੱਤੇ ਗੈਸ ਦੀਆਂ ਕੀਮਤਾਂ 1·32 ਪ੍ਰਤੀ ਲੀਟਰ ਘਟਣਗੀਆਂ ਪਰ ਹਫਤੇ ਦੇ ਮੱਧ ਵਿੱਚ ਇਨ੍ਹਾਂ ਦੇ ਇੱਕ ਵਾਰੀ ਮੁੜ ਵਧਣ ਦੀ ਸੰਭਾਵਨਾ ਹੈ।ਗਲੋਬਲ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਕੋਵਿਡ-19 ਦੇ ਨਵੇਂ ਵੇਰੀਐਂਟ ਕਾਰਨ ਸ਼ੁੱਕਰਵਾਰ ਨੂੰ ਡਿੱਗੀਆਂ। ਇਸ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਦੱਖਣੀ ਅਫਰੀਕਾ ਰਾਹੀਂ ਟਰੈਵਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਐਂਟਰੀ ਉੱਤੇ ਬੈਨ ਲਾਉਣ ਦੀ ਮੰਗ ਵੀ ਉੱਠ ਰਹੀ ਹੈ।
ਸ਼ੁੱਕਰਵਾਰ ਨੂੰ ਜਨਵਰੀ ਵਾਲੇ ਕੱਚੇ ਤੇਲ ਦਾ ਕਾਂਟਰੈਕਟ 13·1 ਫੀ ਸਦੀ ਹੇਠਾਂ ਡਿੱਗ ਗਿਆ ਜਾਂ ਇਹ ਆਖਿਆ ਜਾ ਸਕਦਾ ਹੈ ਕਿ ਇਸ ਵਿੱਚ 10·24 ਅਮਰੀਕੀ ਡਾਲਰ ਦੀ ਕਮੀ ਆਈ ਤੇ ਇਸ ਸਮੇਂ ਇਹ 68·15 ਅਮਰੀਕੀ ਡਾਲਰ ਪ੍ਰਤੀ ਬੈਰਲ ਹੈ।ਜਦੋਂ ਇਹ ਕਮੀ ਆਈ ਤਾਂ ਉਸ ਸਮੇਂ ਸ਼ੁੱਕਰਵਾਰ ਨੂੰ ਥੈਂਕਸਗਿਵਿੰਗ ਦੀ ਛੁੱਟੀ ਹੋਣ ਕਾਰਨ ਅਮਰੀਕਾ ਦੀ ਸਟਾਕ ਮਾਰਕਿਟ ਬੰਦ ਸੀ।ਮੈਕਟੀਗ ਨੇ ਆਖਿਆ ਕਿ ਇਸ ਲਈ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾਉਣ ਲਈ ਸੱਭ ਤੋਂ ਵਧੀਆ ਦਿਨ ਸੋਮਵਾਰ ਤੇ ਮੰਗਲਵਾਰ ਹੋਵੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ