Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਕੈਨੇਡਾ

ਵੱਡੀਆਂ ਟੈਕਨੀਕਲ ਕੰਪਨੀਆਂ ਉੱਤੇ ਸਰਵਿਸ ਟੈਕਸ ਲਾਉਣ ਲਈ ਸਰਕਾਰ ਪੇਸ਼ ਕਰੇਗੀ ਬਿੱਲ

November 29, 2021 06:33 PM

ਓਟਵਾ, 29 ਨਵੰਬਰ (ਪੋਸਟ ਬਿਊਰੋ) : ਲਿਬਰਲ ਸਰਕਾਰ ਵੱਡੀਆਂ ਟੈਕਨੀਕਲ ਕੰਪਨੀਆਂ ਉੱਤੇ ਡਿਜੀਟਲ ਸਰਵਿਸ ਟੈਕਸ ਲਾਗੂ ਕਰਨ ਦਾ ਵਿਚਾਰ ਕਰ ਰਹੀ ਹੈ। ਇਹ ਸੱਭ ਆਉਣ ਵਾਲੇ ਹਫਤਿਆਂ ਵਿੱਚ ਹੀ ਲਿਆਂਦਾ ਜਾਵੇਗਾ।
ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਤਰਜ਼ਮਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਕਾਰ ਨੇ ਇਸ ਬਿੱਲ ਦੇ ਖਰੜੇ ਨੂੰ ਅੰਤਿਮ ਛੋਹਾਂ ਦੇਣ ਦਾ ਫੈਸਲਾ ਕੀਤਾ ਹੈ। ਇੱਕ ਸਰਕਾਰੀ ਸੂਤਰ ਨੇ ਦੱਸਿਆ ਕਿ ਇਸ ਬਿੱਲ ਦਾ ਖਰੜਾ ਜਾਂ ਇਸ ਬਾਰੇ ਸਲਾਹ ਮਸ਼ਵਰਾ ਸਰਕਾਰ ਵੱਲੋਂ ਚੁੱਕਿਆ ਜਾਣ ਵਾਲਾ ਅਗਲਾ ਕਦਮ ਹੋਵੇਗਾ ਤੇ ਇਹ ਇਸ ਸਾਲ ਦੇ ਅੰਤ ਤੱਕ ਆ ਜਾਵੇਗਾ।
2021 ਦੇ ਬਜਟ ਵਿੱਚ ਕੀਤੇ ਗਏ ਵਾਅਦੇ ਮੁਤਾਬਕ ਲਿਬਰਲਾਂ ਦਾ ਕਹਿਣਾ ਹੈ ਕਿ ਇਹ ਟੈਕਸ ਅਗਲੇ ਪੰਜ ਸਾਲਾਂ ਵਿੱਚ 3·4 ਬਿਲੀਅਨ ਡਾਲਰ ਲਿਆਵੇਗਾ।ਇਹ ਟੈਕਸ ਆਨਲਾਈਨ ਆਪਰੇਟ ਕਰਨ ਵਾਲੀਆਂ ਵੱਡੀਆਂ ਕੰਪਨੀਆਂ, ਸੋਸ਼ਲ ਮੀਡੀਆ ਪਲੇਟਫਾਰਮਜ਼, ਜਿਵੇਂ ਕਿ ਐਮੇਜ਼ੌਨ, ਗੂਗਲ ਤੇ ਫੇਸਬੁੱਕ ਦੇ ਨਾਲ ਨਾਲ ਊਬਰ ਤੇ ਏਅਰਬੀਐਨਬੀ ਉੱਤੇ ਲਾਏ ਜਾਣਗੇ ਤੇ ਆਨਲਾਈਨ ਇਸ਼ਤਿਹਾਰਾਂ ਤੋਂ ਇਨ੍ਹਾਂ ਨੂੰ ਆਮਦਨ ਹੋਵੇਗੀ।
ਪਰ ਅਕਤੂਬਰ ਵਿੱਚ ਦ ਆਰਗੇਨਾਈਜ਼ੇਸ਼ਨ ਫੌਰ ਇਕਨੌਮਿਕ ਕੋ-ਆਪਰੇਸ਼ਨ ਐਂਡ ਡਿਵੈਲਪਮੈਂਟ 15 ਫੀ ਸਦੀ ਗਲੋਬਲ ਮਿਨੀਮਮ ਕਾਰਪੋਰੇਟ ਟੈਕਸ ਰੇਟ ਵਾਲੀ ਡੀਲ ਉੱਤੇ ਸਹਿਮਤ ਹੋਈ ਸੀ। ਜਿਸ ਤਹਿਤ ਵੱਡੀਆਂ ਤੇ ਵੱਡਾ ਮੁਨਾਫਾ ਕਮਾਉਣ ਵਾਲੀਆਂ ਗਲੋਬਲ ਕੰਪਨੀਆਂ ਨੂੰ ਉਨ੍ਹਾਂ ਦੇਸ਼ਾਂ ਨੂੰ ਕੁੱਝ ਟੈਕਸ ਅਦਾ ਕਰਨੇ ਪੈਣਗੇ ਜਿਨ੍ਹਾਂ ਦੇਸ਼ਾਂ ਵਿੱਚ ਇਹ ਕੰਪਨੀਆਂ ਆਪਰੇਟ ਕਰਦੀਆਂ ਹਨ। ਇਹ ਵੀ ਆਖਿਆ ਗਿਆ ਕਿ ਭਾਵੇਂ ਇਹ ਕੰਪਨੀਆਂ ਸਬੰਧਤ ਦੇਸ਼ਾਂ ਵਿੱਚ ਮੌਜੂਦ ਹੋਣ ਜਾ ਨਾ ਹੋਣ ਇਨ੍ਹਾਂ ਨੂੰ ਇਹ ਟੈਕਸ ਦੇਣੇ ਹੀ ਪੈਣਗੇ।
ਇਸ ਸਮਝੌਤੇ ਤਹਿਤ ਦੇਸ਼ ਦੋ ਸਾਲਾਂ ਲਈ ਯੂਨੀਲੇਟਰਲ ਟੈਕਸ ਨਾ ਲਾਉਣ ਉੱਤੇ ਸਹਿਮਤ ਹੋਏ। ਕੈਨੇਡਾ ਨੇ ਆਖਿਆ ਕਿ ਉਹ ਆਪਣਾ ਟੈਕਸ ਮੁਲਤਵੀ ਕਰ ਦੇਵੇਗਾ ਤੇ ਇਹ ਟੈਕਸ ਉਸ ਸੂਰਤ ਵਿੱਚ ਹੀ ਲਾਗੂ ਹੋਵੇਗਾ ਜੇ ਓਈਸੀਡੀ 2024 ਤੱਕ ਲਾਗੂ ਨਹੀਂ ਹੋਵੇਗਾ। ਹਾਲਾਂਕਿ ਇਹ ਟੈਕਸ 2024 ਤੱਕ ਅਦਾ ਨਹੀਂ ਕਰਨਾ ਹੋਵੇਗਾ ਪਰ 2022 ਵਿੱਚ ਪੂਰਬ-ਪ੍ਰਭਾਵੀ ਹੋਵੇਗਾ। ਇਸ ਨਾਲ ਵੱਡੀਆਂ ਟੈਕਨੀਕਲ ਕੰਪਨੀਆਂ ਦਾ ਟੈਕਸ ਬਿੱਲ ਇੱਕ ਬਿਲੀਅਨ ਡਾਲਰ ਤੋਂ ਵੀ ਵੱਧ ਹੋਵੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
60 ਫੀ ਸਦੀ ਕੈਨੇਡੀਅਨਜ਼ ਨੂੰ ਮੁਸ਼ਕਲ ਹੋ ਰਿਹਾ ਹੈ ਆਪਣੇ ਪਰਿਵਾਰਾਂ ਦਾ ਢਿੱਡ ਪਾਲਣਾ : ਰਿਪੋਰਟ
ਟਰੱਕਰਜ਼ ਨੂੰ ਲਾਜ਼ਮੀ ਵੈਕਸੀਨੇਸ਼ਨ ਤੋਂ ਛੋਟ ਬਾਰੇ ਸੁਨੇਹੇ ’ਚ ਪਬਲਿਕ ਹੈਲਥ ਏਜੰਸੀ ਵੱਲੋਂ ਹੀ ਹੋਈ ਸੀ ਗਲਤੀ !
ਕੈਨੇਡਾ ਤੇ ਅਮਰੀਕਾ ਦੀ ਸਰਹੱਦ ਨੇੜੇ ਮਿਲੀਆਂ ਚਾਰ ਲਾਸ਼ਾਂ
ਸਾਰਿਆਂ ਲਈ ਵਾਧੂ ਡੋਜ਼ਾਂ ਹੋਣ ਦੇ ਬਾਵਜੂਦ ਹੁਣ ਤੱਕ 35 ਫੀ ਸਦੀ ਕੈਨੇਡੀਅਨਜ਼ ਨੂੰ ਹੀ ਲੱਗੀ ਹੈ ਬੂਸਟਰ ਡੋਜ਼
ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਨੂੰ ਦਿੱਤੀ ਜਾ ਸਕਦੀ ਹੈ ਪੈਕਸਲੋਵਿਡ ਪਿੱਲ : ਟੈਮ
ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਸੰਘਰਸ਼ ਕਰਨ ਲਈ ਮਜਬੂਰ ਹਨ ਗਰੌਸਰੀ ਸਟੋਰ
ਕੋਵਿਡ-19 ਲਈ ਘਰ ਵਿੱਚ ਹੀ ਲਈ ਜਾ ਸਕਣ ਵਾਲੀ ਐਂਟੀਵਾਇਰਲ ਦਵਾਈ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ
ਬਰਫ ਵਿੱਚ ਦੱਬੇ ਬਜੁ਼ਰਗ ਦੀ ਜਾਨ 8 ਸਾਲਾ ਬੱਚੇ ਨੇ ਬਚਾਈ
ਧਮਾਕੇ ਵਾਲੀ ਥਾਂ ਤੋਂ ਮਿਲੇ ਚਾਰ ਵਿਅਕਤੀਆਂ ਦੇ ਪਿੰਜਰ
ਟੈਂਕਰ ਟਰੱਕ ਉਤਪਾਦਕ ਕੰਪਨੀ ਵਿੱਚ ਧਮਾਕਾ, ਇੱਕ ਦੀ ਮੌਤ, ਪੰਜ ਲਾਪਤਾ