Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

6100 ਬੱਚਿਆਂ ਨੂੰ ਦਿੱਤੀ ਗਈ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼

November 29, 2021 06:28 PM

ਟੋਰਾਂਟੋ, 29 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਪੰਜ ਸਿਟੀਜ਼ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਵਿੱਚ ਪੰਜ ਤੋਂ 11 ਸਾਲ ਉਮਰ ਦੇ 6100 ਬੱਚਿਆਂ ਨੂੰ ਕੋਵਿਡ-19 ਦੀ ਪਹਿਲੀ ਡੋਜ਼ ਦਿੱਤੀ ਗਈ।
ਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੀਮ ਟੋਰਾਂਟੋ ਕਿੱਡਜ਼ ਕੋਵਿਡ-19 ਵੈਕਸੀਨੇਸ਼ਨ ਕੈਂਪੇਨ ਦੇ ਹਿੱਸੇ ਵਜੋਂ ਵੀਰਵਾਰ ਤੋਂ 6134 ਡੋਜ਼ਾਂ ਇਸ ਉਮਰ ਵਰਗ ਦੇ ਬੱਚਿਆਂ ਨੂੰ ਲਾਈਆਂ ਗਈਆਂ।ਇਸ ਤੋਂ ਇਲਾਵਾ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਜ਼, 110 ਪ੍ਰਾਇਮਰੀ ਕੇਅਰ ਪ੍ਰੋਵਾਈਡਰਜ਼ ਤੇ ਪੈਡੀਐਟ੍ਰਿਸ਼ੀਅਨਜ਼ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਦੇ ਨੈੱਟਵਰਕ ਰਾਹੀਂ ਹੋਰਨਾਂ ਬੱਚਿਆਂ ਨੂੰ ਵੀ ਵੈਕਸੀਨੇਟ ਕੀਤਾ ਗਿਆ।
ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ· ਐਲੀਨ ਡੀ ਵਿੱਲਾ ਨੇ ਆਖਿਆ ਕਿ ਸਾਡੀ ਸਿਟੀ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ। ਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਉਮਰ ਵਰਗ ਦੇ ਬੱਚਿਆਂ ਲਈ 25 ਨਵੰਬਰ ਤੋਂ 11 ਦਸੰਬਰ ਤੱਕ 50,000 ਅਪੁਆਇੰਟਮੈਂਟ ਮੁਹੱਈਆ ਕਰਵਾਈਆਂ ਗਈਆਂ ਸਨ। ਸਿਟੀ ਦਾ ਕਹਿਣਾ ਹੈ ਕਿ ਵਧੀ ਹੋਈ ਡਿਮਾਂਡ ਕਾਰਨ ਪ੍ਰੋਵਿੰਸ਼ੀਅਲ ਬੁਕਿੰਗ ਸਿਸਟਮ ਵਿੱਚ 14 ਦਸੰਬਰ ਤੋਂ 21 ਦਸੰਬਰ ਤੱਕ 9690 ਅਪੁਆਇੰਟਮੈਂਟਸ ਹੋਰ ਜੋੜੀਆਂ ਗਈਆਂ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ