Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਅਮਰੀਕੀ ਪਾਰਲੀਮੈਂਟ ਮੈਬਰ ਤਾਈਵਾਨ ਦੇ ਰਾਸ਼ਟਰਪਤੀ ਨੂੰ ਮਿਲੇ

November 27, 2021 10:25 PM

ਤਾਈਪੇ, 27 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਪੰਜਪਾਰਲੀਮੈਂਟ ਮੈਂਬਰਾਂ ਨੇ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਕੱਲ੍ਹ ਸਵੇਰੇ ਮੁਲਾਕਾਤ ਕੀਤੀ। ਅਚਾਨਕ ਹੋਈ ਇਹ ਮੁਲਾਕਾਤ ਚੀਨ ਦੀ ਧਮਕੀ ਤੋਂ ਬਾਅਦ ਤਾਈਵਾਨ ਨੂੰ ਅਮਰੀਕਾ ਦੇ ਮੁਕੰਮਲ ਸਮੱਰਥਨ ਦਾ ਇੱਕ ਹੋਰ ਸਬੂਤ ਹੈ।
ਕੱਲ੍ਹ ਰਾਤ ਅਮਰੀਕੀ ਪ੍ਰਤੀਨਿਧੀ ਸਭਾ ਵਿੱਚੋਂ ਹਾਕਮ ਅਤੇ ਵਿਰੋਧੀ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਦਾ ਇੱਕ ਗਰੁੱਪਤਾਈਵਾਨ ਪੁੱਜਾ ਅਤੇ ਰਾਸ਼ਟਰਪਤੀ ਸਾਈ ਸਮੇਤ ਕਈ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਤਾਈਵਾਨ ਦੀਇੱਕ ਅਮਰੀਕੀ ਸੰਸਥਾ, ਜਿਸ ਨੂੰ ਦੂਤਘਰ ਮੰਨਿਆ ਜਾਂਦਾ ਹੈ, ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਦੇ ਸਬੰਧ ਵਿੱਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਅਮਰੀਕੀ ਪਾਰਲੀਮੈਂਟ ਮੈਂਬਰਾਂ ਦਾ ਇਹ ਦੌਰਾ ਓਦੋਂ ਹੋਇਆ ਹੈ, ਜਦੋਂ ਦਹਾਕਿਆਂ ਦੇ ਬਾਅਦ ਤਨਾਅ ਆਪਣੇ ਸਿਖਰ ਉੱਤੇ ਹੈ। ਸਾਲ 1949 ਦੇ ਗ੍ਰਹਿ ਯੁੱਧ ਤੋਂ ਬਾਅਦ ਵੱਖ ਹੋਏ ਦੋ ਦੇਸ਼ਾਂ ਚੀਨ ਤੇ ਤਾਈਵਾਨ ਵਿਚਾਲੇ ਹਮੇਸ਼ਾ ਤੋਂ ਤਣਾਅ ਰਿਹਾ ਹੈ, ਪਰ ਚੀਨ ਅੱਜਤੱਕ ਵੀ ਉਸ ਨੂੰ ਆਪਣੇ ਅਨਿੱਖੜਵਾਂ ਅੰਗ ਮੰਨਦਾ ਹੈ।ਅਮਰੀਕੀ ਪਾਰਲੀਮੈਂਟ ਮੈਂਬਰ ਐਲੀਸਾ ਸਟੋਕਿਨ ਨੇ ਟਵੀਟ ਕਰ ਕੇ ਕਿਹਾ ਕਿ ਸਾਡੇ ਦੌਰੇ ਦੀ ਖ਼ਬਰ ਜਦੋਂ ਜਨਤਕ ਹੋ ਗਈ, ਉਦੋਂ ਸਾਡੇ ਦਫ਼ਤਰ ਵਿੱਚ ਚੀਨੀ ਦੂਤਘਰ ਤੋਂ ਇੱਕ ਧਮਕੀ ਵਾਲਾ ਪੱਤਰ ਆਇਆ। ਉਸ ਵਿੱਚ ਕਿਹਾ ਗਿਆ ਸੀ ਕਿ ਅਮਰੀਕੀ ਪਾਰਲੀਮੈਂਟ ਮੈਂਬਰ ਇਸ ਦੌਰੇ ਤੋਂ ਵਾਪਸ ਚਲੇ ਜਾਣ। ਅਮਰੀਕੀ ਪਾਰਲੀਮੈਂਟਮੈਂਬਰਾਂ ਦੇ ਇਸ ਨੁਮਾਇੰਦਗੀ ਵਾਲੇ ਵਫ਼ਦ ਵਿੱਚ ਮਾਰਕ ਟਕਾਨੋ ਅਤੇ ਮੇਸ ਸ਼ਾਮਲ ਹਨ, ਜਿਹੜਾ ਤਾਈਵਾਨ ਵਿੱਚ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ