Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਪਾਕਿਸਤਾਨ ਦਾ ਮੁੱਖ ਨਾਗਰਿਕ ਡਾਟਾਬੇਸ ਹੈਕ, 13000 ਨਕਲੀ ਸਿਮ ਜ਼ਬਤ

November 27, 2021 10:23 PM

ਇਸਲਾਮਾਬਾਦ, 27 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦਾ ਮੁੱਖ ਨਾਗਰਿਕ ਡਾਟਾਬੇਸ ਹੈਕ ਕਰਨ ਦਾ ਭੇਦ ਖੁੱਲ੍ਹਾ ਹੈ। ਫੈਡਰਲ ਜਾਂਚ ਏਜੰਸੀ (ਐਫ ਆਈ ਏ) ਨੇ ਇੱਕ ਪਾਰਲੀਮੈਂਟਰੀ ਪੈਨਲ ਨੂੰ ਸੂਚਨਾ ਵਿੱਚ ਕਿਹਾ ਕਿ ਅਜੇ ਤੱਕ ਇਸ ਦੀ ਵਰਤੋਂ ਸਿਰਫ ਨਾਜਾਇਜ਼ ਮੋਬਾਈਲ ਸਿਮ ਕਾਰਡ ਜਾਰੀ ਕਰਨ ਲਈ ਕੀਤੀ ਗਈ ਹੈ।
ਐਫ ਆਈ ਏ ਨੇ ਸੂਚਨਾ ਟੈਕਨਾਲੋਜੀ ਅਤੇ ਟੈਲੀਕਾਮ ਬਾਰੇ ਨੈਸ਼ਨਲ ਅਸੈਂਬਲੀ ਸਟੈਂਡਿੰਗ ਕਮੇਟੀ ਨੂੰ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਿਟੀ (ਨਾਦਰਾ) ਦੇ ਡਾਟਾ ਹੈਕਬਾਰੇ ਦੱਸਿਆ।ਐਫ ਆਈ ਏ ਦੇ ਸਾਈਬਰ ਕ੍ਰਾਈਮ ਵਿੰਗ ਦੇ ਮੁਖੀ ਐਡੀਸ਼ਨਲ ਡਾਇਰੈਕਟਰ ਤਾਰਿਕ ਨੇ ਕਿਹਾ ਕਿ ਨਾਦਰਾ ਦੇ ਡਾਟਾ ਵੇਚੇ ਜਾ ਰਹੇ ਸਨ। ਪਾਕਿਸਤਾਨ ਦੇ ਨਾਗਰਿਕਾਂ ਦਾ ਪੂਰਾ ਡਾਟਾ ਰਿਕਾਰਡ ਕਰਨ ਪਿੱਛੋਂ ਨਾਗਰਿਕਾਂ ਨੂੰ ਆਈ-ਕਾਰਡ ਅਤੇ ਪਾਸਪੋਰਟ ਜਾਰੀ ਕਰਨ ਦਾ ਇੱਕੋ ਇੱਕ ਅਧਿਕਾਰ ਨਾਦਰਾ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਸਿਮ ਤਸਦੀਕ ਵਿੱਚ ਬਾਇਓਮੈਟ੍ਰਿਕ ਡਾਟਾ ਸ਼ਾਮਲ ਹੈ। ਨਾਦਰਾ ਦੇ ਬਾਇਓਮੈਡਟ੍ਰਿੇਕ ਸਿਸਟਮ ਨਾਲ ਛੇੜਖਾਨੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਫੈਸਲਾਬਾਦ ਖੇਤਰ ਵਿੱਚ ਹੋਈ ਪੁਲਸ ਦੀ ਇੱਕ ਕਾਰਵਾਈ ਦੌਰਾਨ 13,000 ਨਕਲੀ ਸਿਮ ਜ਼ਬਤ ਕੀਤੇ ਗਏ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ