Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਕੈਨੇਡਾ

ਸੀਈਆਰਬੀ ਹਾਸਲ ਕਰਨ ਵਾਲਿਆਂ ਵਿੱਚੋਂ ਕੁੱਝ ਨੂੰ ਮੋੜਨੀ ਹੋਵੇਗੀ ਥੋੜ੍ਹੀ ਰਕਮ !

November 26, 2021 07:59 AM

ਓਟਵਾ, 25 ਨਵੰਬਰ (ਪੋਸਟ ਬਿਊਰੋ) : ਮਹਾਂਮਾਰੀ ਦੌਰਾਨ ਜੌਬਲੈੱਸ ਬੈਨੇਫਿਟ ਹਾਸਲ ਕਰਨ ਵਾਲੇ ਕੁੱਝ ਕੈਨੇਡੀਅਨਜ਼ ਨੂੰ ਇਹ ਨੋਟਿਸ ਹਾਸਲ ਹੋਣ ਵਾਲੇ ਹਨ ਕਿ ਪਿਛਲੇ ਸਾਲ ਉਨ੍ਹਾਂ ਨੂੰ ਹਾਸਲ ਹੋਈ ਆਰਥਿਕ ਮਦਦ ਵਿੱਚੋਂ ਉਨ੍ਹਾਂ ਨੂੰ ਸਰਕਾਰ ਨੂੰ ਥੋੜ੍ਹੀ ਰਕਮ ਮੋੜਨੀ ਹੋਵੇਗੀ।
ਦ ਕੈਨੇਡੀਅਨ ਐਮਰਜੰਸੀ ਰਿਸਪਾਂਸ ਬੈਨੇਫਿਟ ਮਹਾਂਮਾਰੀ ਦੌਰਾਨ ਲੇਬਰ ਮਾਰਕਿਟ ਵਿੱਚ ਆਈ ਗਿਰਾਵਟ, ਜਿਸ ਕਾਰਨ ਤਿੰਨ ਮਿਲੀਅਨ ਨੌਕਰੀਆਂ ਖੁੱਸ ਗਈਆਂ ਤੇ ਦੋ ਮਿਲੀਅਨ ਲੋਕਾਂ ਦੇ ਕੰਮ ਵਾਲੇ ਘੰਟਿਆਂ ਵਿੱਚ ਕਟੌਤੀ ਹੋਈ, ਤੋਂ ਬਾਅਦ ਮਦਦ ਲਈ ਕਾਇਮ ਕੀਤਾ ਗਿਆ। ਆਪਣੀ ਕਮਾਈ ਅਚਾਨਕ ਖੁੱਸਣ ਤੋਂ ਬਾਅਦ ਸਰਵਿਸ ਕੈਨੇਡਾ ਰਾਹੀਂ ਅਪਲਾਈ ਕਰਨ ਵਾਲੇ ਕੁੱਝ ਲੋਕਾਂ ਨੂੰ ਸਰਕਾਰ ਨੇ 2000 ਡਾਲਰ ਦੀ ਮਦਦ ਭੇਜੀ।
ਹੁਣ ਸਰਕਾਰ ਦਾ ਕਹਿਣਾ ਹੈ ਕਿ ਅਜੇ ਵੀ ਕੁੱਝ ਲੋਕ ਅਜਿਹੇ ਹਨ ਜਿਨ੍ਹਾਂ ਨੇ ਸਰਕਾਰ ਨੂੰ ਸਾਰੀ ਰਕਮ ਜਾਂ ਰਕਮ ਦਾ ਕੁੱਝ ਹਿੱਸਾ ਮੋੜਨਾ ਹੈ, ਖਾਸਤੌਰ ਉੱਤੇ ਉਹ ਜਿਹੜੇ ਇਸ ਮਦਦ ਦੇ ਯੋਗ ਨਹੀਂ ਸਨ।ਇੰਪਲੌਇਮੈਂਟ ਮੰਤਰੀ ਕਾਰਲਾ ਕੁਆਲਤਰੋ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਚਾਹੀਦਾ ਹੋਵੇਗਾ ਤਾਂ ਰਕਮ ਮੋੜਨ ਲਈ ਉਸ ਨੂੰ ਫਲੈਕਸੀਬਲ ਰੀਪੇਅਮੈਂਟ ਸ਼ਡਿਊਲ ਦਿੱਤਾ ਜਾਵੇਗਾ ਤੇ ਕਿਸੇ ਨੂੰ ਇਸ ਸਬੰਧ ਵਿੱਚ ਕੋਈ ਜੁਰਮਾਨਾ ਨਹੀਂ ਲਾਇਆ ਜਾਵੇਗਾ ਤੇ ਨਾ ਹੀ ਕਿਸੇ ਤੋਂ ਕੋਈ ਵਿਆਜ ਵਸੂਲਿਆ ਜਾਵੇਗਾ।
ਜਿਨ੍ਹਾਂ ਨੇ ਸਰਕਾਰ ਨੂੰ ਬਕਾਇਆ ਰਕਮ ਮੋੜਨੀ ਹੋਵੇਗੀ ਉਨ੍ਹਾਂ ਨੂੰ ਇਸ ਸਬੰਧ ਵਿੱਚ ਸਰਵਿਸ ਕੈਨੇਡਾ ਵੱਲੋਂ ਜਲਦ ਹੀ ਨੋਟਿਸ ਮਿਲ ਜਾਵੇਗਾ ਤੇ ਇਹ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਕਿੰਨੀ ਰਕਮ ਮੋੜਨੀ ਹੈ। ਇਹ ਵੀ ਦੱਸਿਆ ਜਾਵੇਗਾ ਕਿ ਇਹ ਰਕਮ ਮੋੜਨ ਦੀ ਕੀ ਪ੍ਰਕਿਰਿਆ ਹੈ ਤੇ ਉਹ ਇਸ ਫੈਸਲੇ ਬਾਰੇ ਕਿਵੇਂ ਅਪੀਲ ਕਰ ਸਕਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟੈਂਕਰ ਟਰੱਕ ਉਤਪਾਦਕ ਕੰਪਨੀ ਵਿੱਚ ਧਮਾਕਾ, ਇੱਕ ਦੀ ਮੌਤ, ਪੰਜ ਲਾਪਤਾ
ਕੁੱਝ ਨਰਸਾਂ ਕੋਲ ਅਜੇ ਤੱਕ ਨਹੀਂ ਹਨ ਢੁਕਵੇਂ ਪੀਪੀਈ : ਯੂਨੀਅ
ਅਨਵੈਕਸੀਨੇਟਿਡ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਲਾਜ਼ਮੀ ਵੈਕਸੀਨ ਨਿਯਮ ਤੋਂ ਨਹੀਂ ਮਿਲੀ ਛੋਟ : ਫੈਡਰਲ ਸਰਕਾਰ
ਪ੍ਰਾਪਰਟੀ ਟੈਕਸ ਵਿੱਚ 4·4 ਫੀ ਸਦੀ ਦਾ ਵਾਧਾ ਕਰਨ ਦੀ ਪੇਸ਼ਕਸ਼ ਕਰੇਗੀ ਟੋਰਾਂਟੋ ਸਿਟੀ
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀ
ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਉੱਤੇ ਫੈਡਰਲ ਸਰਕਾਰ ਲਾ ਸਕਦੀ ਹੈ ਟੈਕਸ : ਟਰੂਡੋ
ਕੈਨੇਡਾ ਵਿੱਚ ਬਹੁਤੇ ਬੱਚਿਆਂ ਦੀ ਨਹੀਂ ਹੋ ਰਹੀ ਕੋਵਿਡ-19 ਵੈਕਸੀਨੇਸ਼ਨ : ਟਰੂਡੋ
ਕਿਊਬਿਕ ਵਿੱਚ ਹਜ਼ਾਰਾਂ ਲੋਕਾਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ ਆਪਣੇ ਨਾਂ ਕਰਵਾਏ ਰਜਿਸਟਰ
ਚਮਤਕਾਰੀ ਦਵਾਈ ਕੈਨੇਡਾ ਲਿਆਉਣ ਲਈ ਲੜਨੀ ਪਈ ਲੰਮੀ ਲੜਾਈ?
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲਿਸਟ ਜ਼ਖ਼ਮੀ