Welcome to Canadian Punjabi Post
Follow us on

15

July 2025
 
ਕੈਨੇਡਾ

ਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀ

November 25, 2021 12:16 AM

ਹੁਣ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ ਪੀਜੀਡਬਲਿਊਪੀ ਹੋਲਡਰਜ਼


ਓਟਵਾ, 24 ਨਵੰਬਰ (ਪੋਸਟ ਬਿਊਰੋ) : ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਕੈਨੇਡਾ ਦੀ ਤਰੱਕੀ ਵਿੱਚ ਕਾਫੀ ਯੋਗਦਾਨ ਪਾਇਆ ਜਾਂਦਾ ਹੈ। ਸਾਡੇ ਅਰਥਚਾਰੇ ਵਿੱਚ ਕੌਮਾਂਤਰੀ ਸਟੂਡੈਂਟਸ ਵੱਲੋਂ ਸਾਲਾਨਾ 21 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਂਦਾ ਹੈ ਤੇ ਸਾਡੀ ਕਮਿਊਨਿਟੀਜ਼ ਦੀ ਮਦਦ ਕੀਤੀ ਜਾਂਦੀ ਹੈ।
ਹਾਲਾਂਕਿ ਮਹਾਂਮਾਰੀ ਨੇ ਕੌਮਾਂਤਰੀ ਸਟੂਡੈਂਟਸ ਲਈ ਵੱਡੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ। ਖਾਸਤੌਰ ਉੱਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (ਪੀਜੀਡਬਲਿਊਪੀ) ਹੋਲਡਰਜ਼ ਲਈ ਇਹ ਚੁਣੌਤੀਆਂ ਕਾਫੀ ਜਿ਼ਆਦਾ ਹਨ।ਮਹਾਂਮਾਰੀ ਕਾਰਨ ਪਏ ਵਿਘਣ ਕਰਕੇ ਤੇ ਅਸਥਿਰਤਾ ਕਾਰਨ ਉਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕਰਨ ਵਾਸਤੇ ਜਿਹੜਾ ਤਜਰਬਾ ਚਾਹੀਦਾ ਸੀ ਉਹ ਨਹੀਂ ਹਾਸਲ ਹੋ ਸਕਿਆ।
ਇਸ ਚੁਣੌਤੀਆਂ ਭਰੇ ਸਮੇਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਕੈਨੇਡਾ ਸਰਕਾਰ ਵੱਲੋਂ ਨਵੀਂ ਪਾਲਿਸੀ ਦਾ ਐਲਾਨ ਕੀਤਾ ਗਿਆ ਹੈ।ਇਮੀਗ੍ਰੇਸ਼ਨ ਮੰਤਰੀ ਈ ਐਲ ਮੈਂਡੀਸਿਨੋ, ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ ਸਾਬਕਾ ਇੰਟਰਨੈਸ਼ਨਲ ਵਿਦਿਆਰਥੀ, ਜਿਨ੍ਹਾਂ ਕੋਲ ਪੀਜੀਡਬਲਿਊਪੀ ਸੀ, ਹੁਣ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ। ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ਦਾ ਪੀਜੀਡਬਲਿਊਪੀ ਮਹਾਂਮਾਰੀ ਕਾਰਨ ਐਕਸਪਾਇਰ ਹੋ ਚੁੱਕਿਆ ਹੈ ਜਾਂ ਹੋਣ ਜਾ ਰਿਹਾ ਹੈ, ਕੋਲ ਹੁਣ ਓਪਨ ਵਰਕ ਪਰਮਿਟ ਲਈ ਅਪਲਾਈ ਕਰਨ ਦਾ ਸੁਨਹਿਰਾ ਮੌਕਾ ਹੈ। ਇਹ 18 ਮਹੀਨਿਆਂ ਲਈ ਵੈਲਿਡ ਹੋਵੇਗਾ ਤੇ ਇਸ ਨਾਲ ਸਾਬਕਾ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਵੇਗੀ, ਉਹ ਇੰਪਲੌਇਮੈਂਟ ਹਾਸਲ ਕਰ ਸਕਣਗੇ ਤੇ ਇਸ ਦੇਸ਼ ਵਿੱਚ ਆਪਣਾ ਭਵਿੱਖ ਬਣਾ ਸਕਣਗੇ।
ਸਰਕਾਰ ਵੱਲੋਂ ਇਹ ਕਦਮ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪਰਮਾਨੈਂਟਲੀ ਸੈਟਲ ਹੋਣ ਵਾਸਤੇ ਹੱਲਾਸ਼ੇਰੀ ਦੇਣ ਲਈ ਚੁੱਕਿਆ ਗਿਆ ਹੈ ਤਾਂ ਕਿ ਉਹ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰ ਸਕਣ ਤੇ ਲੇਬਰ ਦੀ ਘਾਟ ਨੂੰ ਪੂਰਾ ਕਰ ਸਕਣ ਤੇ ਸਾਡੇ ਕਾਰੋਬਾਰ ਚਮਕ ਸਕਣ।ਉਨ੍ਹਾਂ ਆਖਿਆ ਕਿ ਇਨ੍ਹਾਂ ਵਿਦਿਆਰਥੀਆਂ ਕੋਲ ਰੋਜ਼ਗਾਰ ਲਈ ਹੁਨਰ ਵੀ ਹੈ ਤੇ ਭਾਸ਼ਾ ਦਾ ਗੁਰ ਵੀ ਹੈ, ਇਸ ਦੇ ਨਾਲ ਉਨ੍ਹਾਂ ਕੋਲ ਕੈਨੇਡੀਅਨ ਸਿੱਖਿਆ ਤੇ ਕੰਮ ਦਾ ਤਜਰਬਾ ਵੀ ਹੈ, ਇਸ ਲਈ ਉਹ ਪੂਰੀ ਤਰ੍ਹਾਂ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਲਈ ਅਪਲਾਈ ਕਰਨ ਦੇ ਕਾਬਲ ਹਨ। 2019 ਵਿੱਚ 58000 ਗ੍ਰੈਜੂਏਟਸ ਤੋਂ ਵੀ ਵੱਧ ਨੇ ਪਰਮਾਨੈਂਟਲੀ ਇਮੀਗੇ੍ਰਟ ਕਰਨ ਲਈ ਸਫਲਤਾਪੂਰਬਕ ਅਪਲਾਈ ਕੀਤਾ ਸੀ ਤੇ ਕੈਨੇਡਾ ਵਿੱਚ ਰਹਿਣ ਦੇ ਉਨ੍ਹਾਂ ਦੇ ਫੈਸਲੇ ਨਾਲ ਸਾਡੀਆਂ ਡੈਮੋਗ੍ਰੈਫਿਕ ਚੁਣੌਤੀਆਂ ਵੀ ਘਟਣਗੀਆਂ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ