Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਮਨੋਰੰਜਨ

ਰਿਸ਼ਤਿਆਂ ਵਿੱਚ ਸਨਮਾਨ ਤੇ ਇਮਾਨਦਾਰੀ ਜ਼ਰੂਰੀ : ਪ੍ਰਤੀਕ ਬੱਬਰ

November 24, 2021 02:18 AM

2008 ਵਿੱਚ ਫਿਲਮ ‘ਜਾਨੇ ਤੂ ਯਾ ਜਾਨੇ ਨਾ’ ਨਾਲ ਬਾਲੀਵੁੱਡ ਡੈਬਿਊ ਕਰਨ ਵਾਲੇ ਅਭਿਨੇਤਾ ਪ੍ਰਤੀਕ ਬੱਬਰਰ ਫਿਲਮਾਂ ਵਿੱਚ ਆਪਣੇ ਕਿਰਦਾਰਾਂ ਬਾਰੇ ਪ੍ਰਯੋਗ ਕਰ ਰਹੇ ਹਨ। ਉਹ 26 ਨਵੰਬਰ ਨੂੰ ਲਾਇੰਸਗੇਟ ਪਲੇਅ ਉੱਤੇ ਰਿਲੀਜ਼ ਹੋ ਰਹੀ ਵੈੱਬ ਸੀਰੀਜ਼ ‘ਹਿਕਅਪਸ ਤੇ ਹੁਕਅਪਸ’ ਵਿੱਚ ਇੱਕ ਡੇਟਿੰਗ ਐਪ ਦੇ ਕੋ-ਫਾਊਂਡਰ ਨਿਖਿਲ ਦੇ ਕਿਰਦਾਰ ਵਿੱਚ ਆਏਗਾ। ਉਸ ਨਾਲ ਇਸ ਸ਼ੋਅ, ਕਰੀਅਰ ਅਤੇ ਅਗਲੀਆਂ ਫਿਲਮਾਂ ਬਾਰੇ ਗੱਲ ਹੋਈ। ਪੇਸ਼ ਹਨ ਉਸ ਦੇ ਕੁਝ ਅੰਸ਼ :
* ਕਿਰਦਾਰਾਂ ਵਿੱਚ ਪ੍ਰਯੋਗ ਕਰਨ ਲਈ ਜੋ ਮੌਕੇ ਫਿਲਮਾਂ ਵਿੱਚ ਮਿਲੇ, ਕੀ ਡਿਜੀਟਲ ਪਲੇਟਫਾਰਮ ਉੱਤੇ ਮਿਲਦੇ ਹਨ?
-ਇਹ ਪਲੇਟਫਾਰਮ ਸਾਰਿਆਂ ਦੇ ਕਾਫੀ ਮੌਕੇ ਲੈ ਕੇ ਆ ਰਿਹਾ ਹੈ। ਅੱਜਕੱਲ੍ਹ ਕਈ ਪਲੇਟਫਾਰਮ ਆ ਚੁੱਕੇ ਹਨ। ਮੈਨੂੰ ਖੁਸ਼ੀ ਹੈ ਕਿ ਇੰਡਸਟਰੀ ਵਿੱਚ ਕਲਾਕਾਰ ਹੋਵੇ ਜਾਂ ਤਕਨੀਸ਼ੀਅਨ, ਕਿਸੇ ਲਈ ਵੀ ਕੰਮ ਦੀ ਘਾਟ ਨਹੀਂ ਰਹਿਣ ਵਾਲੀ। ਮੈਂ ਇੱਕ ਤਰ੍ਹਾਂ ਡਿਜੀਟਲ ਪਲੇਟਫਾਰਮ ਨੂੰ ਆਪਣਾ ਘਰ ਬਣਾ ਲਿਆ ਹੈ। ਓ ਟੀ ਟੀ ਦੇ ਕਾਰਨ ਫਿਲਮਾਂ ਮਿਲ ਰਹੀਆਂ ਹਨ ਅਤੇ ਫਿਲਮਾਂ ਦੇ ਕਾਰਨ ਨਵੇਂ-ਨਵੇਂ ਸ਼ੋਅ ਮਿਲ ਰਹੇ ਹਨ।
* ਰਿਸ਼ਤਿਆਂ ਵਿੱਚ ਹਿਕਅਪ ਤੇ ਹੁਕਅਪ ਵਰਗੀਆਂ ਆਧੁਨਿਕ ਮਾਨਤਾਵਾਂ ਵਿੱਚ ਤੁਸੀਂ ਕਿੰਨਾ ਯਕੀਨ ਰੱਖਦੇ ਹੋ?
- ਰਿਸ਼ਤਿਆਂ ਵਿੱਚ ਹਿਕਅਪ ਅਤੇ ਹੁਕਅਪ ਵਰਗੇ ਅਨੁਭਵ ਅੱਜ ਦੀ ਪੀੜ੍ਹੀ ਵਿੱਚ ਲਗਭਗ ਸਾਰਿਆਂ ਨਾਲ ਹੁੰਦੇ ਹਨ। ਹਿਕਅਪ ਤਾਂ ਸਭ ਦੇ ਪਰਵਾਰ ਵਿੱਚ ਹੁੰਦਾ ਹੈ, ਪਰ ਲੋਕ ਉਸ ਬਾਰੇ ਗੱਲਾਂ ਨਹੀਂ ਕਰਦੇ। ਬ੍ਰੇਕਅਪ ਦੇ ਬਾਅਦ ਲੋਕਾਂ ਦਾ ਦਿਲ ਟੁੱਟਦਾ ਹੈ, ਫਿਰ ਆਪਣਾ ਦਿਲ ਬਹਿਲਾਉਣ ਲਈ ਨਵੇਂ-ਨਵੇਂ ਤਰੀਕੇ ਲੱਭਦੇ ਹਨ, ਕਦੇ ਕਦੇ ਉਹ ਚੀਜ਼ਾਂ ਹੁਕਅਪ ਉੱਤੇ ਜਾ ਕੇ ਖਤਮ ਹੁੰਦੀਆਂ ਹਨ। ਇੱਥੇ ਅਜਿਹੀਆਂ ਚੀਜ਼ਾਂ ਦੇ ਬਾਰੇ ਗੱਲਾਂ ਕਰਨਾ ਵਰਜਿਤ ਮੰਨਿਆ ਜਾਂਦਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੋਕ ਇਹ ਸ਼ੋਅ ਦੇਖਣ। ਮੇਰੇ ਜੀਵਨ ਵਿੱਚ ਬਚਪਨ ਤੋਂ ਹੀ ਹਿਕਅਪ ਹੁੰਦੇ ਰਹੇ ਹਨ।
* ਤੁਹਾਡੇ ਡੇਟ ਦੇ ਕੀ ਅਨੁਭਵ ਰਹੇ?
-ਮੇਰੀ ਪਹਿਲੀ ਗਰਲਫਰੈਂਡ ਦਾ ਨਾਂਅ ਧਾਰਾ ਜਾਂ ਵਿਦਿਸ਼ਾ ਸੀ। ਮੈਂ ਸ਼ਾਇਦ ਬਾਰ੍ਹਾਂ ਸਾਲ ਦਾ ਸੀ। ਉਸ ਵਕਤ ਮੈਂ ਬਹੁਤ ਸ਼ਰਮੀਲਾ ਸੀ, ਦੋਸਤਾਂ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਅਸੀਂ ਇੱਕ ਦੂਸਰੇ ਨੂੰ ਪਸੰਦ ਕਰਦੇ ਹਾਂ। ਅਸੀਂ ਤਿੰਨ ਮਹੀਨਿਆਂ ਤੱਕ ਇੱਕ-ਦੂਸਰੇ ਨੂੰ ਡੇਟ ਕੀਤਾ, ਫਿਰ ਉਹ ਆਪਣੇ ਪਰਵਾਰ ਨਾਲ ਵਿਦੇਸ਼ ਚਲੀ ਗਈ। ਉਸ ਦੇ ਇੱਕ ਸਾਲ ਬਾਅਦ ਇੱਕ ਹੋਰ ਲੜਕੀ ਨਾਲ ਮੈਂ ਸੀਰੀਅਸ ਰਿਲੇਸ਼ਨਸ਼ਿਪ ਵਿੱਚ ਆਇਆ, ਪ੍ਰੰਤੂ ਮੇਰੀ ਗਰਲਫਰੈਂਡ ਨੇ ਮੇਰੇ ਨਾਲ ਧੋਖਾ ਕੀਤਾ। ਉਸ ਪਿੱਛੋਂ ਮੈਂ ਜਿਵੇਂ ਆਪਣਾ ਆਪਾ ਗੁਆ ਬੈਠਾ। ਉਸ ਦੇ ਬਾਅਦ ਮੈਂ ਵੀ ਕਈ ਲੜਕੀਆਂ ਨਾਲ ਧੋਖਾ ਕੀਤਾ।
* ਕੀ ਡੇਟਿੰਗ ਐਪ ਦਾ ਇਸਤੇਮਾਲ ਕੀਤਾ ਹੈ?
- ਨਹੀਂ, ਮੈਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਡਰ ਲੱਗਦਾ ਹੈ। ਮੇਰੇ ਦੋਸਤਾਂ ਨਾਲ ਕੁਝ ਅਜਿਹੀਆਂ ਗੱਲਾਂ ਵਾਪਰੀਆਂ, ਜਿਨ੍ਹਾਂ ਵਿੱਚ ਲੜਕੀ ਜਾਂ ਲੜਕੇ ਦੀ ਬਾਇਓ ਅਤੇ ਫੋਟੋ ਤਾਂ ਬਹੁਤ ਵਧੀਆ ਰਹਿੰਦੀ ਹੈ, ਪਰ ਜਦ ਅਸਲ ਵਿੱਚ ਮਿਲਦੇ ਹਨ ਤਾਂ ਸ਼ਕਲ ਸੂਰਤ ਮਿਲਦੀ ਹੀ ਨਹੀਂ, ਕੋਈ ਹੋਰ ਸ਼ਖਸ ਸਾਹਮਣੇ ਆਉਂਦਾ ਹੈ। ਇਸ ਲਈ ਮੈਂ ਇਨ੍ਹਾਂ ਸਭ ਚੀਜ਼ਾਂ ਤੋਂ ਬਚ ਕੇ ਰਹਿੰਦਾ ਹਾਂ। ਉਂਜ ਮੈਂ ਇਨ੍ਹਾਂ ਨੂੰ ਬੁਰਾ ਨਹੀਂ ਮੰਨਦਾ।
* ਰਿਸ਼ਤਿਆਂ ਬਾਰੇ ਕਿਸ ਤਰ੍ਹਾਂ ਦੀ ਸਮਝ ਰਹਿੰਦੀ ਹੈ?
- ਰਿਸ਼ਤਿਆਂ ਵਿੱਚ ਉਤਾਰ-ਚੜ੍ਹਾਅ ਦੌਰਾਨ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸ ਨਾਲ ਕੀ ਚੀਜ਼ਾਂ ਕਰਨੀਆਂ ਅਤੇ ਕੀ ਨਹੀਂ ਕਰਨੀਆਂ ਚਾਹੀਦੀਆਂ। ਰਿਸ਼ਤੇ ਕਿਸੇ ਦੂਸਰੇ ਇਨਸਾਨ ਤੋਂ ਸਿੱਖਣ ਅਤੇ ਉਸ ਨੂੰ ਸਮਝਣ ਦਾ ਖੂਬਸੂਰਤ ਮਾਧਿਅਮ ਹੁੰਦੇ ਹਨ। ਆਪਣੇ ਅਨੁਭਵਾਂ ਤੋਂ ਮੈਂ ਸਿੱਖਿਆ ਹੈ ਕਿ ਰਿਸ਼ਤਿਆਂ ਵਿੱਚ ਸਨਮਾਨ ਤੇ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ।
* ਆਪਣੀਆਂ ਅਗਲੀਆਂ ਫਿਲਮਾਂ ਬਾਰੇ ਕੁਝ ਦੱਸੋ?
- ਮੇਰੀ ਇੱਕ ਵੈੱਬ ਸੀਰੀਜ਼ ‘ਕੋਬਾਲਟ ਬਲੂ’ ਤਿੰਨ ਦਸੰਬਰ ਨੂੰ ਨੈੱਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਮਧੁਰ ਭੰਡਾਰਕਰ ਦੇ ਨਿਰਦੇਸ਼ਨ ਵਾਲੀ ਫਿਲਮ ‘ਇੰਡੀਆ ਲਾਕਡਾਊਨ’ ਵੀ ਜਲਦੀ ਰਿਲੀਜ਼ ਹੋਵੇਗੀ। ਇਹ ਲਾਕਡਾਊਨ ਦੌਰਾਨ ਸਾਡੇ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਹਾਲਾਤਾਂ ਬਾਰੇ ਹੈ। ਅਕਸ਼ੈ ਕੁਮਾਰ ਦੇ ਨਾਲ ਫਿਲਮ ‘ਬੱਚਨ ਪਾਂਡੇ’ ਵੀ ਲਾਈਨ ਵਿੱਚ ਹੈ। ‘ਚੱਕਰਵਿਊ’ ਸੀਜ਼ਨ ਦੋ ਅਤੇ ‘ਫੋਰ ਮੋਰ ਸ਼ਾਟਸ ਪਲੀਜ਼’ ਸੀਜ਼ਨ ਤਿੰਨ ਦੇ ਨਾਲ ਕਈ ਪ੍ਰੋਜੈਕਟਾਂ ਦੀ ਗੱਲ ਚੱਲਦੀ ਹੈ।
* ‘ਬੱਚਨ ਪਾਂਡੇ’ ਵਿੱਚ ਤੁਹਾਡੇ ਕਿਰਰਦਾਰ ਵਿੱਚ ਕੀ ਨਵਾਂ ਦਿਸੇਗਾ?
- ਇਸ ਵਿੱਚ ਅਸੀਂ ਸਾਰੇ ਗੁੰਡੇ ਹਾਂ। ਇਸ ਵਿੱਚ ਮੇਰਾ ਵਧੀਆ ਕਿਰਦਾਰ ਹੈ। ਸਭ ਅਵਧੀ ਵਿੱਚ ਹੀ ਬੋਲਦੇ ਮਿਲਣਗੇ। ਡਾਇਲਾਗ ਵੀ ਅਵਧੀ ਵਿੱਚ ਹੋਣਗੇ। ਇਹ ਮੇਰੇ ਲਈ ਬਿਲਕੁਲ ਨਵਾਂ ਅਨੁਭਵ ਸੀ।

 
Have something to say? Post your comment