ਇੱਕ ਬੱਚਾ ਰੋ ਰਿਹਾ ਸੀ। ਪਿਤਾ ਨੇ ਕਾਰਨ ਪੁੱਛਿਆ, ਬੱਚਾ ਬੋਲਿਆ,‘‘10 ਰੁਪਏ ਦਿਓ, ਫਿਰ ਦੱਸਾਂਗਾ।''
ਪਿਤਾ ਨੇ ਬੱਚੇ ਨੂੰ 10 ਰੁਪਏ ਦੇ ਦਿੱਤੇ ਤੇ ਕਿਹਾ,‘‘ ਦੱਸ ਬੇਟਾ, ਤੂੰ ਕਿਉਂ ਰੋ ਰਿਹਾ ਸੀ?''
ਬੱਚਾ,‘‘ਮੈਂ ਤਾਂ 10 ਰੁਪਏ ਲਈ ਹੀ ਰੋ ਰਿਹਾ ਸੀ।''
*******
ਪਤਨੀ (ਪਤੀ ਨੂੰ), ‘‘ਕੀ ਤੁਸੀਂ ਜਾਣਦੇ ਹੋ ਕਿ ਸੰਗੀਤ ਵਿੱਚ ਇੰਨੀ ਸ਼ਕਤੀ ਹੈ ਕਿ ਪਾਣੀ ਗਰਮ ਹੋ ਸਕਦਾ ਹੈ?”
ਪਤੀ (ਗੁੱਸੇ ਵਿੱਚ), ‘‘ਹਾਂ ਕਿਉਂ ਨਹੀਂ, ਜਦੋਂ ਤੇਰਾ ਗਾਣਾ ਸੁਣ ਕੇ ਮੇਰਾ ਖੂਨ ਉਬਾਲੇ ਮਾਰ ਸਕਦਾ ਹੈ ਤਾਂ ਪਾਣੀ ਕਿਉਂ ਨਹੀਂ?”
*******
ਸੰਜੂ (ਰਿਕਸ਼ੇ ਵਾਲੇ ਨੂੰ), ‘‘ਸਟੇਸ਼ਨ ਜਾਣ ਦਾ ਕੀ ਲਵੇਂਗਾ?”
ਰਿਕਸ਼ੇ ਵਾਲਾ, ‘‘ਜੀ, ਪੰਜਾਹ ਰੁਪਏ।”
ਸੰਜੂ, ‘‘ਯਾਰ! 20 ਰੁਪਏ ਲੈ ਲਵੀਂ।”
ਰਿਕਸ਼ੇ ਵਾਲਾ, ‘‘ਜਨਾਬ, 20 ਰੁਪਏ ਵਿੱਚ ਕੌਣ ਜਾਵੇਗਾ?”
ਸੰਜੂ, ‘‘ਤੂੰ ਪਿੱਛੇ ਬੈਠ, ਮੈਂ ਲੈ ਕੇ ਚੱਲਦਾਂ ਹਾਂ।”