Welcome to Canadian Punjabi Post
Follow us on

01

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਪੰਜਾਬ

ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਬਣਾਉਣ ਦੇ ਆਪਣੇ ਫ਼ੈਸਲੇ ਨੂੰ ਅਟਲ ਆਖਿਆ

October 21, 2021 10:28 AM

* ਕਾਂਗਰਸ ਬਾਰੇ ਕਿਹਾ: ਸਿੱਧੂ ਨੂੰ ਪ੍ਰਧਾਨ ਬਣਾ ਕੇ ਪਛਤਾਏਗੀ

ਚੰਡੀਗੜ੍ਹ, 20 ਅਕਤੂਬਰ, (ਪੋਸਟ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਨਾਲ ਉਸਨੇ ਕਾਂਗਰਸ ਦੇ ਖ਼ਿਲਾਫ਼ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ।
ਅੱਜ ਇਕ ਮੀਡੀਆ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਹਰ ਮੁੱਦੇ ਉੱਤੇਗੱਲ ਕੀਤੀ ਅਤੇ ਵੱਖਰੀ ਪਾਰਟੀ ਬਣਾਉਣ ਦੇ ਐਲਾਨ ਬਾਰੇ ਕਿਹਾ ਕਿ ‘ਮੈਂ ਘਰ ਨਹੀਂ ਬੈਠਾਂਗਾ। ਮੈਂ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਚੁੱਕਾ ਹਾਂ ਅਤੇ ਵੱਖਰੀ ਪਾਰਟੀ ਬਣਾਵਾਂਗਾ। ਪੰਜਾਬ ਮੇਰਾ ਆਪਣਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਆਪਣੇ ਸਮੇਂ ਆਪਣੀ ਸਮਝ ਨਾਲ ਸਰਕਾਰ ਬਣਾਈ ਸੀ,ਅੱਜਦਿੱਲੀ ਤੋਂ ਸਾਰੇ ਫ਼ੈਸਲੇ ਹੁੰਦੇ ਹਨ। ਮੈਂ ਚੰਗੀ ਪਾਰੀ ਖੇਡੀ ਹੈ ਅਤੇ ਮੈਨੂੰ ਸਰਕਾਰ ਜਾਂ ਪਾਰਟੀ ਛੱਡਣ ਦਾ ਕੋਈ ਅਫ਼ਸੋਸ ਨਹੀਂ।’
ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਸੱਦੀ ਗਈ ਵਿਧਾਇਕਾਂ ਦੀ ਮੀਟਿੰਗਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ: ‘ਵਿਧਾਇਕ ਦਲ ਦੀ ਮੀਟਿੰਗ ਸੱਦਣ ਸਮੇਂ ਮੈਨੂੰ ਕਿਸੇ ਨਹੀਂ ਦੱਸਿਆ।ਇਸ ਮੀਟਿੰਗ ਬਾਰੇ ਰਾਤੋ-ਰਾਤ ਤੈਅ ਕਰ ਦਿੱਤਾ ਗਿਆ ਸੀ। ਅੱਜ ਸਰਕਾਰ ਦਿੱਲੀ ਤੋਂ ਚੱਲਦੀ ਹੈ, ਉਥੋਂ ਮੰਤਰੀਆਂ ਦੇ ਫ਼ੈਸਲੇ ਹੁੰਦੇ ਹਨ। ਮੈਂ ਇਸ ਹਾਲਤ ਵਿੱਚ ਕੰਮ ਨਹੀਂ ਕਰ ਸਕਦਾ, ਇਸੇ ਲਈ ਅਸਤੀਫ਼ਾ ਦੇ ਕੇ ਕਾਂਗਰਸ ਛੱਡਣ ਦਾ ਫ਼ੈਸਲਾ ਕਰ ਲਿਆ ਸੀ।’ ਉਨ੍ਹਾ ਕਿਹਾ ਕਿ ‘6 ਮਹੀਨੇ ਪਹਿਲਾਂ ਅਸੀਂ ਪੰਜਾਬ ਵਿੱਚ ਚੋਣਾਂ ਜਿੱਤ ਰਹੇ ਸੀ, ਮੈਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਕਿ ਚੋਣਾਂ ਜਿੱਤਣ ਦਿਓ, ਫਿਰ ਮੈਂ ਰਾਜਨੀਤੀ ਛੱਡ ਦੇਵਾਂਗਾ, ਪਾਰਟੀ ਜਿਸ ਨੂੰ ਚਾਹੇਮੁੱਖ ਮੰਤਰੀ ਚੁਣ ਲਵੇ, ਪਰ ਮੈਨੂੰ ਦੱਸੇ ਬਿਨਾਂ ਵਿਧਾਇਕਾਂ ਦੀ ਮੀਟਿੰਗ ਬੁਲਾਈ ਤੇ ਸੋਨੀਆ ਗਾਂਧੀ ਨੇ ਅਸਤੀਫ਼ਾ ਦੇਣ ਲਈ ਕਿਹਾ।’
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਉਸ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਪਛਤਾਏਗੀ, ਪਰ ਉਦੋਂ ਤੱਕ ਦੇਰ ਹੋ ਚੁੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਵਿੱਚ ਰਹੇਜਾਂ ਨਾ, ਕਾਂਗਰਸ ਲਈ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ, ਉਹ ਕਦੇ ਵੀ ਕਾਂਗਰਸ ਵਿੱਚਵਾਪਸ ਨਹੀਂ ਜਾਣਗੇ। ਭਾਰਤੀ ਜਨਤਾ ਪਾਰਟੀ ਨਾਲ ਗਠਜੋੜਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਮਸਲੇ ਦੇ ਹੱਲ ਪਿੱਛੋਂ ਭਾਜਪਾ ਨਾਲ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਰੈਲੀਦੀਆਂ ਗੱਲਾਂ ਗੱਪਾਂ ਹਨ। ਉਨ੍ਹਾਦਿੱਲੀ ਬਾਰਡਰ ਉੱਤੇਕਿਸਾਨ ਅੰਦੋਲਨ ਦੇ ਜਲਦੀ ਹਲ ਦਾ ਸੰਕੇਤ ਦਿੱਤਾਤੇ ਕਿਹਾ ਕਿ ‘ਮੁੱਦਾ ਗੱਲਬਾਤ ਨਾਲ ਸੁਲਝੇਗਾ।ਜੇ ਹੱਲ ਹੋ ਜਾਵੇ ਤਾਂਭਾਜਪਾ ਨਾਲ ਕੋਈ ਸਮੱਸਿਆ ਨਹੀਂ। ਕੇਂਦਰ ਸਰਕਾਰ ਸੰਵਿਧਾਨ ਵਿੱਚ ਸੋਧ ਕਰਕੇ ਤਿੰਨੇ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ, ਫਿਰ ਕਿਸਾਨਾਂ ਨਾਲ ਗੱਲ ਕਰੇ। ਨਵਾਂ ਕਾਨੂੰਨ ਬਣਾ ਕੇ ਪੇਸ਼ ਕਰੇ।ਇਹ ਸਿਆਸੀ ਮੁੱਦਾ ਸੁਪਰੀਮ ਕੋਰਟ ਹੱਲ ਨਹੀਂ ਕਰ ਸਕਦੀ।’

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਮੰਤਰੀ ਚੰਨੀ ਵੱਲੋਂ ਦੋਸ਼: ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ ਸੀ
ਨਵਜੋਤ ਸਿੱਧੂ ਨੇ ਖ਼ੁਦ ਨੂੰ ਅਸਿੱਧੇ ਤੌਰ ਉੱਤੇ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰ ਦਿੱਤਾ
ਡੇਰਾ ਸੱਚਾ ਸੌਦਾ ਦੀ ਚਰਚਾ ਵਿੱਚ ਜਾਣਾ ਫਿਰ ਪੰਜਾਬ ਵਿੱਚ ਰਾਜਨੀਤੀ ਦਾ ਮੁੱਦਾ ਬਣਿਆ
94 ਸਾਲ ਦੇ ਵੱਡੇ ਬਾਦਲ ਇੱਕ ਵਾਰ ਮੁੜ ਕੇ ਲੰਬੀ ਅਸੈਂਬਲੀ ਸੀਟ ਤੋਂ ਚੋਣ ਲੜਨ ਦੇ ਮੂਡ ਵਿੱਚ
ਕੈਪਟਨ ਧੜੇ ਨੂੰ ਨਵਾਂ ਝਟਕਾ: ਪਾਂਡਵ ਨੂੰ ਹਟਾ ਕੇ ਵਿਧਾਇਕ ਜਲਾਲਪੁਰ ਦੇ ਪੁੱਤਰ ਨੂੰ ਪਾਵਰਕਾਮ ਦਾ ਡਾਇਰੈਕਟਰ ਲਾਇਆ
ਡਾ. ਵੇਰਕਾ ਵੱਲੋਂ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਨਿਪਟਣ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼
ਪਰਗਟ ਸਿੰਘ ਵੱਲੋਂ ਅਧਿਕਾਰੀਆਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦੇਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼
ਸੂਚਨਾ ਅਧਿਕਾਰ ਹੇਠ ਜਾਣਕਾਰੀ ਨਾ ਦੇਣ ਉੱਤੇ ਹਾਈ ਕੋਰਟ ਸਖਤ
ਪਰਗਟ ਸਿੰਘ ਨੇ ਦਿੱਲੀ ਦੇ ਸਕੂਲਾਂ ਬਾਰੇ ਸਿਸੋਦੀਆ ਦੀ ਲਿਸਟ ਉੱਤੇ ਸਵਾਲ ਚੁੱਕੇ
ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ