Welcome to Canadian Punjabi Post
Follow us on

12

July 2025
 
ਅੰਤਰਰਾਸ਼ਟਰੀ

ਬਿਲ ਗੇਟਸ ਵੱਲੋਂ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਈਮੇਲਾਂ ਦਾ ਤਲਾਕ ਤੋਂ ਬਾਅਦ ਖੁਲਾਸਾ

October 21, 2021 02:38 AM

ਵਾਸਿ਼ੰਗਟਨ, 20 ਅਕਤੂਬਰ (ਪੋਸਟ ਬਿਊਰੋ)- ਮਾਈਕ੍ਰੋਸਾਫਟ ਦੇ ਮੋਢੀ ਅਤੇ ਦੁਨੀਆ ਦੀਆਂ ਸਭ ਤੋਂ ਅਮੀਰ ਹਸਤੀਆਂ ਵਿੱਚ ਸ਼ਾਮਲ ਬਿਲ ਗੇਟਸ ਦੇ ਪਤਨੀ ਮੇਲਿੰਡਾ ਗੇਟਸ ਨਾਲ ਤਲਾਕ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆਉਣ ਲੱਗੀਆਂ ਹਨ।
ਪਤਾ ਲੱਗਾ ਹੈ ਕਿ ਬਿਲ ਗੇਟਸ ਨੇ 2008 ਵਿੱਚ ਕੰਪਨੀ ਦੀ ਇੱਕ ਔਰਤ ਮੁਲਾਜ਼ਮ ਨੂੰ ਈਮੇਲ ਭੇਜ ਕੇ ਡੇਟ ਉੱਤੇ ਚੱਲਣ ਨੂੰ ਕਿਹਾ ਸੀ। ਇਸ ਦਾ ਪਤਾ ਲੱਗਣ ਉੱਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਗੇਟਸ ਨੂੰ ਚਿਤਾਵਨੀ ਦਿੱਤੀ ਸੀ। ਮਾਈਕ੍ਰੋਸਾਫਟ ਦੇ ਬੁਲਾਰੇ ਅਨੁਸਾਰ ਇਹ ਮੇਲ ਜਦੋਂ ਭੇਜੀਗਈ, ਓਦੋਂ ਉਹ ਕੰਪਨੀ ਵਿੱਚ ਫੁੱਲ ਟਾਈਮ ਮੁਲਾਜ਼ਮ ਅਤੇ ਕੰਪਨੀ ਦੇ ਚੇਅਰਮੈਨ ਸਨ। ਵਰਨਣ ਯੋਗ ਹੈ ਕਿ ਬਿਲ ਗੇਟਸ ਤੇ ਮੇਲਿੰਡਾ ਦਾ ਸਾਲ 1994 ਵਿੱਚ ਵਿਆਹ ਹੋਇਆ ਸੀ ਤੇ ਇਸੇ ਸਾਲ ਅਗਸਤ ਵਿੱਚ ਬਿਲ ਗੇਟਸ ਅਤੇ ਮੇਲਿੰਡਾ ਫਰੇਂਚ ਗੇਟਸ ਦਾ ਰਸਮੀ ਤੌਰ ਉੱਤੇ ਤਲਾਕ ਹੋ ਗਿਆ ਹੈ। 27 ਸਾਲਾਂ ਦੇ ਵਿਆਹੁਤਾ ਜੀਵਨ ਤੋਂ ਬਾਅਦ ਦੋਨਾਂ ਨੇ ਤਿੰਨ ਮਈ ਨੂੰ ਤਲਾਕ ਲਈ ਅਰਜ਼ੀ ਦਾਖਲ ਕੀਤੀ ਸੀ।ਬਿਲ ਅਤੇ ਮੇਲਿੰਡਾ ਗੇਟਸ ਦੁਨੀਆ ਦੇ ਸਭ ਤੋਂ ਵੱਡੇ ਨਿੱਜੀ ਚੈਰਿਟੀ ਟਰਸਟਾਂ ਵਿੱਚੋਂ ਇੱਕ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਮੋਢੀ ਵੀ ਹਨ। ਸਿਏਟਲ ਦੀ ਇਸ ਫਾਊਂਡੇਸ਼ਨ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਗਲੋਬਲ ਸਿਹਤ ਅਤੇ ਹੋਰ ਚੈਰਿਟੀ ਕਾਰਜ਼ਾਂ ਉੱਤੇ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ।
ਸਾਲ 2020 ਵਿੱਚ ਬਿਲ ਗੇਟਸ ਨੇ ਮਾਈਕ੍ਰੋਸਾਫਟ ਅਤੇ ਬਰਕਸ਼ਾਇਰ ਹੈਥਵੇ ਦੇ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਰਕਸ਼ਾਇਰ ਹੈਥਵੇ ਬਿਲ ਗੇਟਸ ਦੇ ਦੋਸਤ ਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਇਨਵੈਸਟਰ ਵਾਰੇਨ ਬਫੇਟ ਚਲਾਉਂਦੇ ਹਨ। ਬਿਲ ਗੇਟਸ ਨੇ ਅਸਤੀਫ਼ਾ ਦੇਣ ਪਿੱਛੋਂ ਕਿਹਾ ਸੀ ਕਿ ਉਹ ਸਤਿਆ ਨਡੇਲਾ ਦੇ ਟੇਕ ਐਡਵਾਈਜਰ ਬਣੇ ਰਹਿਣਗੇ।ਇਸੇ ਤਰ੍ਹਾਂ ਦਾ ਕਥਿਤ ਵਿਹਾਰ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ 2008 ਵਿੱਚ ਬਿਲ ਗੇਟਸ ਦਾ ਰਿਪੋਰਟ ਕੀਤਾ ਗਿਆ ਸੀ। ਇਸੇ ਕਾਰਨ ਟੇਕ ਕੰਪਨੀ ਨੇ 2019 ਵਿੱਚ ਇੱਕ ਕਾਨੂੰਨੀ ਫਰਮ ਨੂੰ ਨਿਯੁਕਤ ਕੀਤਾ, ਜਿਸ ਨੇ ਇੱਕ ਮਹਿਲਾ ਇੰਜੀਨੀਅਰ ਦੇ ਇੱਕ ਪੱਤਰ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਜਾਂਚ ਕਾਰਨ ਗੇਟਸ ਨੂੰ ਪਿਛਲੇ ਸਾਲ ਮਾਈਕ੍ਰੋਸਾਫਟ ਦੇ ਬੋਰਡ ਤੋਂ ਬਾਹਰ ਨਿਕਲਣਾ ਪਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ