Welcome to Canadian Punjabi Post
Follow us on

01

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਅੰਤਰਰਾਸ਼ਟਰੀ

ਜਵਾਨ ਵਰਕਿੰਗ ਫੋਰਸ ਦੀ ਕਮੀ ਦੂਰ ਕਰਨ ਲਈ ਸੀਨੀਅਰ ਸਿਟੀਜ਼ਨ ਅੱਗੇ ਆਏ

October 20, 2021 02:44 AM

ਟੋਕੀਓ, 19 ਅਕਤੂਬਰ (ਪੋਸਟ ਬਿਊਰੋ)- ਜਾਪਾਨ ਵਿੱਚ ਰਿਟਾਇਰਮੈਂਟ ਪਿੱਛੋਂ ਵੀ ਬਜ਼ੁਰਗ ਆਪਣੇ ਆਪ ਨੂੰ ਚੁਸਤ-ਦਰੁਸਤ ਰੱਖਣ ਲਈ ਕੰਮ ਵਿੱਚ ਲੱਗੇ ਰਹਿੰਦੇ ਹਨ। ਇਸ ਨਾਲ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਅਤੇ ਹੋਰ ਕਮਾਈ ਵੀ ਹੋ ਜਾਂਦੀ ਹੈ। ਜਾਪਾਨ ਦੀ ਵਰਕਿੰਗ ਫੋਰਸ ਉਮਰ-ਦਰਾਜ ਹੋ ਰਹੀ ਹੈ। ਇਸ ਦੇਸ਼ ਵਿੱਚ ਜਨਮ ਦਰ ਕਾਫੀ ਘੱਟ ਹੋਣ ਕਰ ਕੇ ਨੌਜਵਾਨਾਂ ਦੀ ਕਮੀ ਹੈ, ਜਿਸ ਨਾਲ ਉਲਝਣਾਂ ਪੈਦਾ ਹੋ ਰਹੀਆਂ ਹਨ।
ਅਤਸੁਕੋ ਕਾਸਾ65 ਸਾਲ ਦੀ ਉਮਰ ਵਿੱਚ ਜਦੋਂ ਰਿਟਾਇਰ ਹੋਈ ਤਾਂ ਉਸ ਨੂੰ ਘਰ ਬੈਠ ਕੇ ਪੋਤੇ-ਪੋਤੀਆਂ ਦੇ ਨਾਲ ਖੇਡਣਾ ਚੰਗਾ ਨਾ ਲੱਗਾ। ਉਸ ਨੇ ਖੁਦ ਨੂੰ ਜਾਪਾਨ ਦੇ ਸੱਤ ਲੱਖ ਹੋਰਨਾਂ ਸੀਨੀਅਰ ਸਿਟੀਜ਼ਨ ਦੇ ਬਰਾਬਰ ਸਿਲਵਰ ਜਿਨਜਾਈ ਸੰਗਠਨ ਵਿੱਚ ਰਜਿਸਟਰ ਕਰਵਾਇਆ। ਕਾਸਾ ਦਾ ਕਹਿਣਾ ਹੈ ਕਿ ਅਜੇ ਉਹ 68 ਸਾਲ ਦੀ ਹੈ ਤੇ ਇਹ ਉਮਰ ਰਿਟਾਇਰਮੈਂਟ ਜਾਂ ਘਰ ਵਿੱਚ ਰਹਿ ਕੇ ਬਾਗਬਾਨੀ ਤੇ ਖਾਣਾ ਬਣਾਉਣ ਦੀ ਨਹੀਂ। ਉਹ ਹੋਰਨਾਂ ਦੀ ਮਦਦ ਕਰਨਾ ਚਾਹੁੰਦੀ ਹੈ। ਸਮਾਜ ਨੂੰ ਕੁਝ ਦੇਣਾ ਚਾਹੁੰਦੀ ਹੈ। ਉਹ ਅਪਾਹਜ ਲੋਕਾਂ ਦੇ ਸੰਗਠਨ ਨਾਲ ਜੁੜੀ ਅਤੇ ਉਥੇ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਹਰ ਚਾਰ ਵਿੱਚੋਂ ਇੱਕ ਜਾਪਾਨੀ 65 ਸਾਲ ਤੋਂ ਵੱਧ ਉਮਰ ਦਾ ਹੈ। ਅਗਲੇ 15 ਸਾਲ ਵਿੱਚ ਹਰ ਤਿੰਨ ਵਿੱਚੋਂ ਇੱਕ ਜਾਪਾਨੀ 65 ਸਾਲ ਤੋਂ ਵੱਧ ਉਮਰ ਦਾ ਹੋਵੇਗਾ। ਜਾਪਾਨ ਦੀ ਆਬਾਦੀ ਦੇ ਬੁੱਢੇ ਹੋਣ ਦੀ ਦਰ ਜਰਮਨੀ ਨਾਲੋਂ ਦੁੱਗਣੀ ਤੇ ਫਰਾਂਸ ਤੋਂ ਚਾਰ ਗੁਣਾ ਹੈ। ਅਜਿਹੇ ਵਿੱਚ ਜਾਪਾਨ ਦੀ ਸਰਕਾਰ ਨੇ ਰਿਟਾਇਰਮੈਂਟ ਉਮਰ 65 ਸਾਲ ਤੋਂ ਵਧਾ ਕੇ ਸੱਤਰ ਸਾਲ ਕਰ ਦਿੱਤੀ ਹੈ, ਜਿਸ ਤੋਂ ਜਾਪਾਨ ਨੂੰ ਵਰਕਿੰਗ ਫੋਰਸ ਦੀ ਕਮੀ ਨਹੀਂ ਹੋਵੇਗੀ।
ਜਾਪਾਨ ਦੇ ਸੀਨੀਅਰ ਸਿਟੀਜ਼ਨ ਵੀ ਦੇਸ਼ ਦੇ ਲਈ ਆਪਣੇ ਵੱਲੋਂ ਸਹਿਯੋਗ ਦੇਣ ਵਿੱਚ ਪਿੱਛੇ ਨਹੀਂ ਹਨ। ਟੋਕੀਓ ਯੂਨੀਵਰਸਿਟੀ ਦੇ ਪ੍ਰੋਫੈਸਰ ਹਿਰੋਸ਼ੀ ਯੋਸ਼ਿਡਾ ਦਾ ਕਹਿਣਾ ਹੈ ਕਿ ਜਾਪਾਨ ਵਿੱਚ ਬਜ਼ੁਰਗਾਂ ਵਿੱਚ ਕੰਮ ਕਰਨ ਪ੍ਰਤੀ ਰੁਝਾਨ ਲਗਾਤਾਰ ਵਧ ਰਿਹਾ ਹੈ।ਸਿਵਲਰ ਜਿਨਜਾਈ ਸੰਗਠਨ ਦੇ ਚੇਅਰਮੈਨ ਤਕਾਓ ਓਕਾਡਾ ਦਾ ਕਹਿਣਾ ਹੈ ਕਿ ਹਰ ਸਾਲ ਵੱਧ ਤੋਂ ਵੱਧ ਬਜ਼ੁਰਗ ਆਪਣੀ ਰਜਿਸਟਰੇਸ਼ਨ ਕਰਵਾ ਰਹੇ ਹਨ। ਉਥੇ ਰਜਿਸਟਰਡ ਸਭ ਤੋਂ ਵੱਡੀ ਉਮਰ 100 ਸਾਲ ਦੇ ਹਨ। ਬਜ਼ੁਰਗ ਹਰ ਹਫਤੇ 20 ਘੰਟੇ ਕੰਮ ਕਰਦੇ ਹਨ। ਹਰ ਹਫਤੇ ਉਨ੍ਹਾਂ ਨੂੰ ਦੋ ਜਾਂ ਤਿੰਨ ਦਿਨ ਕੰਮ ਕਰਨਾ ਹੁੰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਿਸ਼ੀਗਨ ਦੇ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਚਲਾਈਆਂ ਗੋਲੀਆਂ, 3 ਹਲਾਕ, 8 ਜ਼ਖ਼ਮੀ
ਓਮਾਈਕ੍ਰੌਨ ਉੱਤੇ ਬਹੁਤੀਆਂ ਅਸਰਦਾਰ ਨਹੀਂ ਹਨ ਮੌਜੂਦਾ ਵੈਕਸੀਨਜ਼ : ਮੌਡਰਨਾ
ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਨੂੰ ਵੀਜ਼ਾ ਘੁਟਾਲੇ ਕਾਰਨ ਡੇਢ ਸਾਲ ਦੀ ਸਜ਼ਾ
ਬੇਗੁਨਾਹ ਕੈਦੀ ਕੇਵ ਸਟਿ੍ਰਕਲੈਂਡ ਨੂੰ 43 ਸਾਲ ਬਾਅਦ ਨਿਆਂ ਮਿਲਿਆ
ਅਫਗਾਨਿਸਤਾਨ ਦਾ ਅਰਥਚਾਰਾ ਢਹਿ ਢੇਰੀ ਹੋਣ ਦਾ ਡਰ ਬਣਿਆ
ਭਾਰਤੀ ਨਾਗਰਿਕ ਨੂੰ ਅਲਾਟ ਜ਼ਮੀਨ ਕਰਨ ਵਿਰੁੱਧ ਪਟੀਸ਼ਨ ਦੀ ਜਾਂਚ ਦਾ ਹੁਕਮ
ਡਰੱਗ ਤਸਕਰੀ ਵਿੱਚ ਤਿੰਨ ਭਾਰਤ ਵੰਸ਼ੀਆਂ ਦੀ ਫਾਂਸੀ ਕਾਇਮ ਰਹੀ
ਨੇਪਾਲ ਦਾ ਸਾਬਕਾ ਪ੍ਰਧਾਨ ਮੰਤਰੀ ਕਹਿੰਦੈ: ਸੱਤਾ ਮਿਲੀ ਤਾਂ ਭਾਰਤ ਤੋਂ ਲਿਪੁਲੇਖ ਇਲਾਕਾ ਲਵਾਂਗੇ
ਅਮਰੀਕੀ ਪਾਰਲੀਮੈਂਟ ਮੈਬਰ ਤਾਈਵਾਨ ਦੇ ਰਾਸ਼ਟਰਪਤੀ ਨੂੰ ਮਿਲੇ
ਪਾਕਿਸਤਾਨ ਦਾ ਮੁੱਖ ਨਾਗਰਿਕ ਡਾਟਾਬੇਸ ਹੈਕ, 13000 ਨਕਲੀ ਸਿਮ ਜ਼ਬਤ