Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਅੰਤਰਰਾਸ਼ਟਰੀ

ਵਿਦੇਸ਼ੀ ਕਰੰਸੀ ਦੇ ਸੰਕਟ ਕਾਰਨ ਸ੍ਰੀਲੰਕਾ ਨੇ ਤੇਲ ਖ਼ਰੀਦ ਲਈ ਭਾਰਤ ਤੋਂ ਕਰਜ਼ਾ ਮੰਗਿਆ

October 18, 2021 09:39 AM

ਕੋਲੰਬੋ, 17 ਅਕਤੂਬਰ, (ਪੋਸਟ ਬਿਊਰੋ)- ਵਿਦੇਸ਼ੀ ਕਰੰਸੀ ਦੇ ਸੰਕਟ ਵਿੱਚ ਫਸੇ ਹੋਏ ਸ੍ਰੀਲੰਕਾ ਨੇ ਕੱਚਾ ਤੇਲ ਖ਼ਰੀਦਣ ਲਈ ਭਾਰਤ ਤੋਂ 50 ਕਰੋੜ ਡਾਲਰਕਰਜ਼ਾ ਮੰਗਿਆ ਹੈ। ਸ੍ਰੀਲੰਕਾ ਨੇ ਇਹ ਕਦਮ ਊਰਜਾ ਮੰਤਰੀ ਉਦੈ ਗਮਨਪਿਲਾ ਦੇ ਉਸ ਬਿਆਨ ਤੋਂ ਬਾਅਦ ਚੁੱਕਿਆ ਹੈ, ਜਿਸ ਵਿੱਚ ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਦੇਸ਼ ਵਿੱਚਤੇਲ ਦੀ ਮੌਜੂਦਗੀ ਦੀ ਗਰੰਟੀ ਅਗਲੇ ਸਾਲ ਜਨਵਰੀ ਤੱਕ ਹੀ ਦਿੱਤੀ ਜਾ ਸਕਦੀ ਹੈ।
ਵਰਨਣ ਯੋਗ ਹੈ ਕਿ ਸ੍ਰੀਲੰਕਾ ਦੀ ਸਰਕਾਰ ਦੀ ਤੇਲ ਕੰਪਨੀ ਸੀਲੋਨ ਪੈਟੋਲੀਅਮ ਕਾਰਪੋਰੇਸ਼ਨ (ਸੀਪੀਸੀ) ਉੱਤੇ ਦੇਸ਼ ਦੇ ਦੋ ਮੁੱਖ ਸਰਕਾਰੀ ਬੈਂਕਾਂ (ਬੈਂਕ ਆਫ ਸੀਲੋਨ ਅਤੇ ਪੀਪਲਜ਼ ਬੈਂਕ) ਦਾ ਲਗਪਗ 3.3 ਅਰਬ ਡਾਲਰ ਕਰਜ਼ੇ ਦਾ ਪਹਿਲਾਂ ਹੀ ਬਕਾਇਆਹੈ। ਸੀਪੀ ਸੀ ਪੱਛਮੀ ਏਸ਼ੀਆ ਤੋਂ ਕੱਚਾ ਤੇਲ ਤੇ ਸਿੰਗਾਪੁਰ ਸਮੇਤ ਹੋਰਨਾਂ ਖੇਤਰਾਂ ਤੋਂ ਸੋਧੇ ਹੋਏ ਉਤਪਾਦਨਾਂ ਦੀ ਇੰਪੋਰਟ ਕਰਦੀ ਹੈ। ਇੱਕ ਲੋਕਲ ਨਿਊਜ਼ ਵੈੱਬਸਾਈਟ ਨਿਊਜ਼ ਫਸਟ ਡਾਟ ਐੱਲਕੇ ਨੇ ਸੀਪੀਸੀ ਦੇ ਚੇਅਰਮੈਨ ਸੁਮਿਤ ਵਿਜੇਸਿੰਘੇ ਦੇ ਹਵਾਲੇ ਨਾਲ ਦੱਸਿਆ ਕਿ ‘ਅਸੀਂ ਭਾਰਤ-ਸ੍ਰੀਲੰਕਾ ਆਰਥਿਕ ਸਾਂਝ ਦੀ ਵਿਵਸਥਾ ਹੇਠ 50 ਕਰੋੜ ਡਾਲਰ ਦਾ ਕਰਜ਼ਾ ਲੈਣ ਲਈ ਭਾਰਤੀ ਹਾਈ ਕਮਿਸ਼ਨ ਨਾਲ ਗੱਲ ਕਰ ਰਹੇ ਹਾਂ। ਇਸ ਦੀ ਵਰਤੋਂ ਪੈਟਰੋਲ ਤੇ ਡੀਜ਼ਲ ਖ਼ਰੀਦ ਲਈ ਕੀਤੀ ਜਾਵੇਗੀ।’ਖਜ਼ਾਨਾਸੈਕਟਰੀ ਐੱਸਆਰ ਏਟੀਗੈਲੇ ਦੇ ਹਵਾਲੇ ਨਾਲ ਵੈੱਬਸਾਈਟ ਨੇ ਦੱਸਿਆ ਕਿ ਭਾਰਤ ਤੇ ਸ੍ਰੀਲੰਕਾ ਦੇ ਊਰਜਾ ਸੈਕਟਰੀ ਕਰਜ਼ੇ ਬਾਰੇ ਜਲਦ ਹੀ ਸਮਝੌਤੇ ਉੱਤੇ ਦਸਖ਼ਤ ਹੋ ਸਕਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ