Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਅੰਤਰਰਾਸ਼ਟਰੀ

ਚੀਨ ਨੇ ਪਾਕਿ ਨੂੰ ਅੱਖਾਂ ਦਿਖਾਈਆਂ : ਇੰਜੀਨੀਅਰਾਂ ਦੀ ਮੌਤ ਉਤੇ 285 ਕਰੋੜ ਮੁਆਵਜ਼ਾ ਮੰਗਿਆ

October 17, 2021 09:44 PM

ਇਸਲਾਮਾਬਾਦ, 17 ਅਕਤੂਬਰ (ਪੋਸਟ ਬਿਊਰੋ)- ਚੀਨ ਨੇ ਆਪਣੇ ਸਦਾ-ਬਹਾਰ ਮਿੱਤਰ ਪਾਕਿਸਤਾਨ ਨੂੰ ਅੱਖਾਂ ਦਿਖਾ ਕੇ ਸ਼ਰਤ ਰੱਖੀ ਹੈ ਕਿ ਜਦੋਂ ਤਕ ਇੰਜੀਨੀਅਰਾਂ ਦੀ ਮੌਤ ਉੱਤੇ 285 ਕਰੋੜ ਰੁਪਏ ਦੇ ਮੁਆਵਜ਼ੇ ਦਾ ਭੁਗਤਾਨ ਨਹੀਂ ਹੋ ਜਾਂਦਾ, ਓਦੋਂ ਤਕ ਬਿਜਲੀ ਪ੍ਰੋਜੈਕਟ ਦਾਸੂ ਡੈਮ ਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੋਵੇਗਾ।
ਜਲ ਸਰੋਤ ਮੰਤਰਾਲੇ ਦੇ ਸੈਕਟਰੀ ਡਾਕਟਰ ਸ਼ਾਹਜੇਬ ਖਾਨ ਬੰਗਸ ਦੇਦੱਸਣ ਮੁਤਾਬਕ ਚੀਨੀ ਇੰਜੀਨੀਅਰਾਂ ਉੱਤੇਜੁਲਾਈ ਵਿੱਚ ਹਮਲੇ ਤੋਂ ਬਾਅਦ ਪ੍ਰੋਜੈਕਟ ਵਿੱਚ ਸਿਵਲ ਉਸਾਰੀ ਦਾ ਕੰਮ ਠੱਪ ਹੈ। ਵਿਦੇਸ਼ ਮੰਤਰਾਲਾ, ਵਿੱਤ ਮੰਤਰਾਲਾ, ਅੰਦਰੂਨੀ ਮੰਤਰਾਲਾ, ਜਲ ਸਰੋਤ ਮੰਤਰਾਲਾ ਅਤੇ ਚੀਨੀ ਦੂਤਘਰ ਮੁਆਵਜ਼ੇ ਦੇ ਪੈਕੇਜ ਦੇ ਨਾਲ ਪ੍ਰੋਜੈਕਟ ਉੱਤੇ ਫਿਰ ਤੋਂ ਕਾਰਜ ਸ਼ੁਰੂ ਕਰਨ ਸਬੰਧੀ ਕੰਮ ਕਰ ਰਹੇ ਹਨ।ਸੂਤਰਾਂ ਮੁਤਾਬਕ ਸਬੰਧਤ ਮੰਤਰਾਲਿਆਂ ਦੇ ਸੈਕਟਰੀਆਂ ਦੀ ਕਮੇਟੀ ਚੀਨੀ ਸਰਕਾਰ ਵੱਲੋਂ ਮੰਗੇ ਗਏ ਮੁਆਵਜ਼ੇ ਦੀ ਮਾਤਰਾ ਬਾਰੇ ਚਰਚਾ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਬਾਰੇ ਕਮੇਟੀ ਨੇ ਇੱਕ ਉਪ ਕਮੇਟੀ ਬਣਾਈ ਹੈ, ਜਿਸ ਵਿੱਚ ਸਾਰੇ ਸਬੰਧਤ ਮੰਤਰਾਲੇ ਸ਼ਾਮਲ ਹਨ।
ਵਰਨਣ ਯੋਗ ਹੈ ਕਿ 14 ਜੁਲਾਈ ਨੂੰ ਵਿਸਫੋਟਕ ਪਦਾਰਥਾਂ ਨਾਲ ਲੱਦੀ ਇੱਕ ਕਾਰ ਨਾਲ ਟੱਕਰ ਪਿੱਛੋਂ ਕੰਮ ਉੱਤੇ ਜਾਦੀ ਬੱਸ ਦਰਿਆ ਵਿੱਚ ਡਿੱਗ ਗਈ ਤੇ ਇਸ ਵਿੱਚ ਨੌਂ ਚੀਨੀ ਇੰਜੀਨੀਅਰ, ਦੋ ਸਥਾਨਕ ਤੇ ਫਰੰਟੀਅਰ ਫੋਰਸ (ਐਫ ਸੀ) ਦੇ ਦੋ ਮੁਲਾਜ਼ਮਾਂ ਸਮੇਤ 13 ਲੋਕ ਮਾਰੇ ਗਏ ਸਨ ਅਤੇ ਦੋ ਦਰਜਨ ਤੋਂ ਵੱਧ ਜ਼ਖਮੀ ਹੋਏ ਸਨ।ਸੂਤਰਾਂ ਮੁਤਾਬਕ ਜਲ ਸਰੋਤਮੰਤਰਾਲੇ ਦੇ ਸੈਕਟਰੀ ਨੂੰ ਆਸ ਹੈ ਕਿ ਮੁਆਵਜ਼ੇ ਦੇ ਮੁੱਦੇ ਨੂੰ ਇੱਕ-ਦੋ ਹਫਤੇ ਦੇ ਅੰਦਰ ਹੱਲ ਕਰ ਲਿਆ ਜਾਵੇਗਾ। ਇਸ ਦੇ ਬਾਅਦ ਸਾਈਟ ਉੱਤੇ ਸਿਵਲ ਵਰਕ ਫਿਰ ਤੋਂ ਸ਼ੁਰੂ ਹੋ ਜਾਏਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ