Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਅੰਤਰਰਾਸ਼ਟਰੀ

ਯੂਨੀਸੇਫ ਨੇ ਦੱਸਿਆ: ਦੁਨੀਆ ਦੇ ਤੀਹ ਫੀਸਦੀ ਘਰਾਂ ਵਿੱਚ ਹੱਥ ਧੋਣ ਦੀ ਸਹੂਲਤ ਨਹੀਂ

October 17, 2021 09:43 PM

ਜਨੇਵਾ, 17 ਅਕਤੂਬਰ (ਪੋਸਟ ਬਿਊਰੋ)- ਯੂਨੀਸੇਫ ਨੇ ਕਿਹਾ ਕਿ ਗਲੋਬਲ ਪੱਧਰ ਉੱਤੇ ਤੀਹ ਫੀਸਦੀ ਲੋਕਾਂ ਕੋਲ ਘਰਾਂ ਵਿੱਚ ਹੱਥ ਧੋਣ ਦੀ ਬੇਸਿਕ ਸਹੂਲਤ ਵੀ ਨਹੀਂ ਹੈ। 230 ਅਰਬ ਲੋਕਾਂ ਕੋਲ ਹੱਥ ਧੋਣ ਲਈ ਪਾਣੀ ਤੇ ਸਾਬਣ ਨਹੀਂ ਅਤੇ ਵਿਕਸਿਤ ਦੇਸ਼ਾਂ ਵਿੱਚ ਸਥਿਤੀ ਸਭ ਤੋਂ ਖਰਾਬ ਹੈ, ਜਿੱਥੇ ਸੱਠ ਫੀਸਦੀ ਲੋਕ ਬੇਸਿਕ ਸਹੂਲਤ ਤੋਂ ਵਾਂਝੇ ਹਨ।
ਯੂ ਐੱਨ ਓ ਦੀ ਇਸ ਏਜੰਸੀ ਨੇ ਗਲੋਬਲ ਹੈਂਡਵਾਸ਼ਿੰਗ ਡੇ ਉੱਤੇ ਦੱਸਿਆ ਕਿ ਦੁਨੀਆ ਦੇਚਾਲੀ ਫੀਸਦੀ ਸਕੂਲਾਂ ਵਿੱਚ ਪਾਣੀ ਅਤੇ ਸਾਬਣ ਨਾਲ ਬੁਨਿਆਦੀ ਸਫਾਈ ਦੇ ਪ੍ਰਬੰਧ ਨਹੀਂ, ਜਿਸ ਨਾਲ 81.8 ਕਰੋੜ ਵਿਦਿਆਰਥੀ ਪ੍ਰਭਾਵਤ ਹੁੰਦੇ ਹਨ। ਇਹੀ ਨਹੀਂ, ਸੱਤਰ ਫੀਸਦੀ ਸਕੂਲਾਂ ਵਿੱਚ ਬੱਚਿਆਂ ਲਈ ਹੱਥ ਧੋਣ ਦੀ ਕੋਈ ਸਹੂਲਤ ਨਹੀਂ। ਦੁਨੀਆ ਵਿੱਚ ਇੱਕ ਤਿਹਾਈ ਸਿਹਤ ਦੇਖਭਾਲ ਸਹੂਲਤਾਂ ਵਿੱਚ ਹੱਥ ਦੀ ਸਫਾਈ ਦੀ ਸਹੂਲਤ ਨਹੀਂ, ਜਿੱਥੇ ਰੋਗੀ ਰੋਜ਼ ਸਿਹਤ ਦੇਖਭਾਲ ਵਰਕਰਾਂ ਦੇ ਸੰਪਰਕ ਵਿੱਚ ਆਉਂਦਾ ਹੈ। 2030 ਤਕ ਦੁਨੀਆ ਦੇ ਸਭ ਤੋਂ ਘੱਟ ਵਿਕਸਤ ਦੇਸ਼ਾਂ ਵਿੱਚੋਂ 46 ਵਿੱਚ ਸਾਰੇ ਘਰਾਂ ਵਿੱਚ ਹੱਥ ਦੀ ਸਫਾਈ ਦਾ ਪ੍ਰਬੰਧ ਦੀ ਲਾਗਤ ਅੰਦਾਜਨ 11 ਅਰਬ ਡਾਲਰ ਹੈ।ਯੂਨੀਸੇਫ ਦੇ ਉਪ ਕਾਰਜਕਾਰੀ ਡਾਇਰੈਕਟਰ ਉਮਰ ਆਬਦੀ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਫੌਰੀ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾਂਦੀ, ਘੱਟ ਤੋਂ ਘੱਟ 10 ਲੱਖ ਅਫਗਾਨ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਇੱਥੋਂ ਤਕ ਕਿ ਉਨ੍ਹਾਂ ਬੱਚਿਆਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਕਮੀ, ਬੇਯਕੀਨੀ ਸੁਰੱਖਿਆ ਵਾਤਾਵਰਣ, ਲਗਾਤਾਰ ਉਜਾੜੇ, ਕੋਵਿਡ-19 ਮਹਾਮਾਰੀ ਵਿਚਾਲੇ ਮਨੁੱਖੀ ਲੋੜਾਂ ਵਿੱਚ ਵਾਧਾ ਹੋਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ