Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਗਾਇਕ ਰਾਸ਼ਿਦ ਖਾਨ ਤੋਂ ਪੰਜਾਹ ਲੱਖ ਦੀ ਫਿਰੌਤੀ ਮੰਗੀ ਗਈ

October 17, 2021 09:14 PM

* ਇੱਕ ਦੋਸ਼ੀ ਕੋਲਕਾਤਾ ਤੋਂ ਫੜਿਆ, ਦੂਜਾ ਲਖਨਊ ਤੋਂ


ਕੋਲਕਾਤਾ, 17 ਅਕਤੂਬਰ (ਪੋਸਟ ਬਿਊਰੋ)- ਪ੍ਰਸਿੱਧ ਸ਼ਾਸਤਰੀ ਸੰਗੀਤ ਗਾਇਕ ਉਸਤਾਦ ਰਾਸ਼ਿਦ ਖਾਨ ਨੂੰ ਧਮਕੀ ਦੇ ਕੇ ਉਨ੍ਹਾਂ ਤੋਂ ਪੰਜਾਹ ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ। ਇਸ ਦੋਸ਼ ਵਿੱਚ ਕੋਲਕਾਤਾ ਦੀ ਖੁਫੀਆ ਪੁਲਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦੀਪਕ ਔਲਖ ਅਤੇ ਅਵਿਨਾਸ਼ ਕੁਮਾਰ ਭਾਰਤੀ ਵਜੋਂ ਹੋਈ ਹੈ। ਦੀਪਕ ਨੂੰ ਲਖਨਊ ਤੋਂ ਅਤੇ ਅਵਿਨਾਸ਼ ਨੂੰ ਕੋਲਕਾਤਾ ਵਿੱਚੋਂਗ੍ਰਿਫਤਾਰ ਕੀਤਾ ਗਿਆ ਹੈ।
ਇਸ ਬਾਰੇ ਕੋਲਕਾਤਾ ਪੁਲਸ ਦੇ ਜੁਆਇੰਟ ਕਮਿਸ਼ਨਰ (ਅਪਰਾਧ) ਮੁਰਲੀਧਰ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਦੋਵੇਂ ਦੋਸ਼ੀ ਰਾਸ਼ਿਦ ਖਾਨ ਦੇ ਘਰ ਕੰਮ ਕਰਦੇ ਸਨ। ਅਵਿਨਾਸ਼ ਉਨ੍ਹਾਂ ਦਾ ਕਾਰ ਡਰਾਈਵਰ ਤੇ ਦੀਪਕ ਦਫਤਰ ਸਹਾਇਕ ਵਜੋਂ ਕੰਮ ਕਰਦਾ ਸੀ। ਕੁਝ ਮਹੀਨੇ ਪਹਿਲਾਂ ਦੋਵਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਗੁੱਸੇ ਵਿੱਚ ਦੀਪਕ ਲਖਨਊ ਤੋਂ ਇੰਟਰਨੈਟ ਦੀ ਵਰਤੋਂ ਕਰ ਕੇ ਰਾਸ਼ਿਦ ਖਾਨ ਨੂੰ ਫੋਨ ਕਰ ਕੇ ਰਾਸ਼ਿਦ ਖਾਨ ਤੋਂ ਫਿਰੌਤੀ ਮੰਗਣ ਲੱਗ ਪਿਆ। ਪਹਿਲਾਂ ਉਸ ਨੇ ਪੰਜਾਹ ਲੱਖ ਰੁਪਏ ਮੰਗੇ ਤੇ ਫਿਰ ਵਿੱਚ ਵੀਹ ਲੱਖ ਰੁਪਏ ਉੱਤੇ ਸਹਿਮਤੀ ਦੀ ਗੱਲ ਕਹੀ। ਉਸ ਨੇ ਧਮਕੀ ਦਿੱਤੀ ਸੀ ਕਿ ਜੇ ਉਸ ਨੂੰ ਰੁਪਏ ਨਾ ਦਿੱਤੇ ਗਏ ਤਾਂ ਜਾਨੋਂ ਮਾਰ ਦੇਵੇਗਾ। ਅਵਿਨਾਸ਼ ਉਸ ਨੂੰ ਰਸ਼ਿਦ ਖਾਨ ਦੀ ਮੂਵਮੈਂਟ ਦੀ ਸਾਰੀ ਡਿਟੇਲ ਦੇ ਰਿਹਾ ਸੀ। ਰਾਸ਼ਿਦ ਨੇ ਕੋਲਕਾਤਾ ਦੇ ਨੇਤਾਜੀ ਨਗਰ ਥਾਣੇ ਦੀ ਪੁਲਸ ਨੂੰ ਇਸ ਬਾਰੇ ਨੌਂ ਅਕਤੂਬਰ ਨੂੰ ਸੂਚਨਾ ਦਿੱਤੀ ਤਾਂ ਪੁਲਸ ਜਾਂਚ ਵਿੱਚ ਲੱਗ ਗਈ ਅਤੇ ਅਵਿਨਾਸ਼ ਨੂੰ 13 ਤੇ ਦੀਪਕ ਨੂੰ 14 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਕੋਲਕਾਤਾ ਲਿਆਂਦਾ ਗਿਆ। ਅਵਿਨਾਸ਼ ਮੂਲ ਰੂਪ ਨਾਲ ਬਿਹਾਰ ਦੇ ਬੇਗੂਸਰਾਏ ਜ਼ਿਲੇ੍ਹ ਦੇ ਸਲੌਨਾ ਪਿੰਡ ਦਾ ਵਾਸੀ ਹੈ। ਉਹ ਕੋਲਕਾਤਾ ਦੇ ਨੇਤਾਜੀ ਨਗਰ ਥਾਣਾ ਖੇਤਰ ਦੇ ਦੁਰਗਾ ਪ੍ਰਸੰਨ ਪਰਮਹੰਸ ਰੋਡ ਦੇ ਸਰਵੈਂਟ ਕੁਆਰਟਰ ਵਿੱਚ ਰਹਿੰਦਾਾ ਸੀ। ਦੀਪਕ ਉਤਰ ਪ੍ਰਦੇਸ਼ ਦੇ ਅਮਰੋਹਾ ਦਾ ਵਾਸੀ ਹੈ। ਉਸਤਾਦ ਰਾਸ਼ਿਦ ਖਾਨ ਦੇਸ਼ ਦੇ ਮੰਨੇ ਪ੍ਰਮੰਨੇ ਸ਼ਾਸਤਰੀ ਸੰਗੀਤ ਗਾਇਕ ਹਨ। ਉਹ ਮਸ਼ਹੂਰ ਹਸਤੀ ਸੰਗੀਤਕਾਰ ਇਨਾਇਤ ਹੁਸੈਨ ਖਾਨ ਦੇ ਪੋਤੇ ਹਨ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਯਮੁਨਾ ਨਦੀ `ਚੋਂ ਮਿਲੀ ਲਾਸ਼ ਰਾਸ਼ਟਰਪਤੀ ਨੇ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ