ਸਾਹਨੇਵਾਲ, 17 ਅਕਤੂਬਰ (ਪੋਸਟ ਬਿਊਰੋ)- ਆਪਣੀ ਮਾਂ ਤੇ ਭੈਣਾਂ ਨਾਲ ਦੁਸ਼ਹਿਰਾ ਮੇਲੇ ਵਿੱਚ ਗਏ ਇੱਕ ਸੱਤ ਸਾਲਾ ਬੱਚੇ ਲਈ ਡਾਂਸ ਵਾਲੇ ਪੰਘੂੜੇਵਿੱਚ ਝੂਟੇ ਲੈਣ ਵੇਲੇ ਡਿੱਗ ਕੇ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਮਲਾਪੁਰ ਦੇ ਮੁਹੱਲਾ ਹਰਗੋਬਿੰਦ ਨਗਰ ਦੇ ਮਨਜੀਤ ਸਿੰਘ ਦਾ ਸੱਤ ਸਾਲਾ ਬੱਚਾ ਖੁਸ਼ਪ੍ਰੀਤ ਆਪਣੀ ਮਾਂ ਤੇ ਤਿੰਨ ਭੈਣਾਂ ਨਾਲ ਗਿਆਸਪੁਰਾ ਵਿੱਖੇ ਦੁਸ਼ਹਿਰਾ ਮੇਲਾ ਦੇਖਣ ਗਿਆ ਸੀ, ਜਿੱਥੇ ਡਾਂਸਿੰਗ ਪੰਘੂੜੇਵਿੱਚ ਖੁਸ਼ਪ੍ਰੀਤ ਨੇ ਮਾਂ ਤੇ ਭੈਣਾਂ ਦੇ ਨਾਲ ਇੱਕ ਵਾਰ ਝੂਟੇ ਲਏ। ਇਸ ਪਿੱਛੋਂਫਿਰ ਉਹ ਪੰਘੂੜੇਵਿੱਚ ਝੂਟੇ ਲੈਣ ਦੀ ਜ਼ਿੱਦ ਕਰਨ ਲੱਗਾ ਤਾਂ ਉਸ ਦੀ ਮਾਂ ਨੇ ਆਪਰੇਟਰ ਦੇ ਮਨ੍ਹਾ ਕਰਨ ਦੇ ਬਾਅਦ ਵੀ 15 ਸਾਲਾ ਬੇਟੀ ਦੇ ਨਾਲ ਖੁਸ਼ਪ੍ਰੀਤ ਨੂੰ ਪੰਘੂੜੇਵਿੱਚ ਬਿਠਾ ਦਿੱਤਾ ਤੇ ਪਹਿਲੇ ਹੀ ਚੱਕਰ ਵਿੱਚ ਸੰਤੁਲਨ ਵਿਗੜਨ ਕਾਰਨ ਖੁਸ਼ਪ੍ਰੀਤ ਅਤੇ ਉਸ ਦੀ ਭੈਣ ਹੇਠਾਂ ਡਿੱਗ ਗਏ ਜਿਸ ਕਾਰਨ ਖੁਸ਼ਪ੍ਰੀਤ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਇਸ ਕਾਰਨ ਉਸ ਨੂੰ ਤੁਰੰਤ ਈ ਐਸ ਆਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।