Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

ਸੋਸ਼ਲ ਮੀਡੀਆ ਉਤੇ ਦੋ ਮਿੰਟ ਦੀ ਨੈਗੇਟਿਵਟੀ, ਪੂਰਾ ਦਿਨ ਬਰਬਾਦ

October 17, 2021 03:08 AM

ਲੰਡਨ, 16 ਅਕਤਬੂਰ (ਪੋਸਟ ਬਿਊਰੋ)- ਸਮਾਰਟ ਫ਼ੋਨ ਉੱਤੇ ਸਰਫਿੰਗ ਦੌਰਾਨ ਨੈਗੇਟਿਵ ਸੋਸ਼ਲ ਮੀਡੀਆ ਉਤੇ ਸਿਰਫ਼ ਦੋ ਮਿੰਟ ਸਮੇਂ ਲਾਉਣਾ ਤੁਹਾਡੇ ਪੂਰੇ ਦਿਨ ਨੂੰ ਬਰਬਾਦ ਕਰ ਸਕਦਾ ਹੈ।
ਸੋਸ਼ਲ ਮੀਡੀਆ ਬਾਰੇ ਪਿੱਛੇ ਜਿਹੇ ਬ੍ਰਿਟੇਨ ਦੀ ਏਸੈਕਸ ਯੂਨੀਵਰਸਿਟੀ ਦੀ ਖੋਜ ਵਿੱਚ ਇਹ ਤੱਥ ਮਿਲੇ ਹਨ। ਖੋਜ ਕਰਤਾਵਾਂ ਨੇ ਪਾਇਆ ਕਿ ਕੋਰੋਨਾ ਕਾਲ ਦੇ ਦੌਰਾਨ ਨੈਗੇਟਿਵ ਸਟੋਰੀਜ਼ ਦਾ ਲੋਕਾਂ ਦੀ ਮਾਨਸਿਕ ਸਿਹਤ ਉੱਤੇਮਾੜਾ ਅਸਰ ਪਿਆ ਸੀ। ਟਵਿਟਰ ਅਤੇ ਯੂ-ਟਿਊਬ ਉੱਤੇ ਜਦੋਂ ਲੋਕਾਂ ਨੇ ਨੈਗੇਟਿਵ ਸਟੋਰੀ ਦੇਖੀ ਤਾਂ ਉਨ੍ਹਾਂ ਨੂੰ ਉਦਾਸੀ ਹੋ ਗਈ। ਇਥੇ ਹੈਰਾਨੀ ਵਾਲਾ ਟ੍ਰੇਂਡ ਵੀ ਸਾਹਮਣੇ ਆਇਆ। ਜਦੋਂ ਲੋਕਾਂ ਨੂੰ ਕੋਰੋਨਾ ਨਾਲ ਜੁੜੀ ਨੈਗੇਟਿਵ ਤੇ ਪਾਜਿ਼ਟਿਵ ਸਟੋਰੀ ਪੜ੍ਹਨ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੂੰ ਨੇਗਟਿਵ ਸਟੋਰੀ ਤੋਂ ਜ਼ਿਆਦਾ ਡਿਪ੍ਰੈਸ਼ਨ ਹੋਇਆ, ਪਰ ਉਸੇ ਸਮੇਂ ਪਾਜਿ਼ਟਿਵ ਸਟੋਰੀ ਪੜ੍ਹਨ ਨੂੰ ਦਿੱਤੀ ਤਾਂ ਇਸ ਦਾ ਉਨ੍ਹਾਂ ਦੇ ਮੂਡ ਉੱਤੇਖਾਸ ਅਸਰ ਨਹੀਂ ਹੋਇਆ। ਖੋਜ ਕਰਤਿਆਂ ਨੇ ਪਾਇਆ ਕਿ ਸੋਸ਼ਲ ਮੀਡੀਆਦੀ ਕੋਰੋਨਾ ਨਾਲ ਜੁੜੀ ਨੈਗੇਟਿਵ ਸਟੋਰੀ ਦਿਲ ਉੱਤੇਵੱਧ ਮਾੜਾ ਅਸਰ ਪਾਉਂਦੀ ਹੈ। ਖੋਜੀ ਦਾ ਅਗਵਾਈ ਕਰਨ ਵਾਲੀ ਡਾ. ਕੈਥਰੀਨ ਬੁਕਾਨਨ ਦਾ ਕਹਿਣਾ ਹੈ ਕਿ ਨੈਗੇਟਿਵਸੋਸ਼ਲ ਮੀਡੀਆ ਨੂੰ ਡੂਮ ਸਕ੍ਰੋਲਿੰਗ ਕਹਿੰਦੇ ਹਨ। ਇਸ ਵਿੱਚ ਯੂਜ਼ਰਸ ਨੂੰ ਸਟੋਰੀ ਨਾਲ ਅਜਿਹੀ ਫੀਡ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਵੱਧ ਤੋਂ ਵੱਧ ਸਮਾਂ ਆਪਣੇ ਸਮਾਰਟ ਫ਼ੋਨ ਜਾ ਲੈਪਟਾਪ ਉੱਤੇਨੈਗੇਟਿਵਸਟੋਰੀ ਨੂੰ ਪੜ੍ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇਨੈਗੇਟਿਵਨਿਊਜ਼ ਫੀਡ ਦਾ ਟ੍ਰੈਂਡ ਵੱਧ ਰਿਹਾ ਹੈ। ਅਕਸਰ ਇਸ ਨਿਊਜ਼ ਫੀਡ ਦੀ ਪ੍ਰਮਾਣਿਕਤਾ ਵੀ ਨਹੀਂ ਹੁੰਦੀ। ਲੋਕ ਜੋ ਵੀ ਉਨ੍ਹਾਂ ਨੂੰ ਆਨਲਾਇਨ ਫੀਡ ਮਿਲਦਾ ਹੈ, ਉਹ ਉਸ ਨੂੰ ਪੜ੍ਹ ਲੈਂਦੇ ਹਨ। ਇਹ ਸਿਹਤ ਦੇ ਲਈ ਠੀਕ ਨਹੀਂ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ