Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਭਾਰਤ

ਦੁਰਗਾ ਮੂਰਤੀ ਜਲ ਪ੍ਰਵਾਹ ਕਰਨ ਜਾਂਦੇ ਲੋਕਾਂ ਉੱਤੇ ਕਾਰ ਚੜ੍ਹਾ ਦਿੱਤੀ, ਚਾਰ ਮੌਤਾਂ

October 17, 2021 03:00 AM

ਜਸ਼ਪੁਰ, 16 ਅਕਤਬੂਰ (ਪੋਸਟ ਬਿਊਰੋ)- ਛੱਤੀਸਗ਼ੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਲਖੀਮਪੁਰ ਖੀਰੀ ਵਰਗੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੁਰਗਾ ਮੂਰਤੀ ਨੂੰ ਜਲ ਪਰਵਾਹ ਕਰਨ ਜਾ ਰਹੇ ਜਲੂਸ ਵਿਚਲੇ ਲੋਕਾਂ ਨੂੰ ਕੁਚਲਦੀ ਨਿਕਲ ਜਾਂਦੀ ਹੈ। ਜਸ਼ਪੁਰ ਦੇ ਪੱਥਲਗਾਂਵ ਪਿੰਡਦੇਕਰੀਬ 150 ਲੋਕ ਜਲੂਸ ਦੀ ਸ਼ਕਲ ਵਿੱਚ ਦੁਰਗਾ ਮੂਰਤੀ ਨੂੰ ਜਲ ਪਰਵਾਹ ਕਰਨ ਜਾ ਰਹੇ ਸਨ। ਕਾਰ ਦੀ ਟੱਕਰ ਨਾਲ ਚਾਰ ਵਿਅਕਤੀ ਮੌਕੇ ਉੱਤੇ ਹੀ ਮਾਰੇ ਗਏ ਅਤੇ 26 ਹੋਰ ਜ਼ਖ਼ਮੀ ਹੋ ਗਏ ਹਨ।
ਮਿਲੀਆਂ ਖ਼ਬਰਾਂ ਮੁਤਾਬਕ ਭੀੜ ਨੂੰ ਕੁਚਲਣ ਵਾਲੀ ਕਾਰ ਵਿੱਚ ਗਾਂਜਾ ਭਰਿਆ ਹੋਇਆ ਸੀ ਅਤੇ ਸਮੱਗਲਰ ਇਸ ਨੂੰ ਓਡਿਸਾ ਤੋਂ ਮੱਧ ਪ੍ਰਦੇਸ਼ ਦੇ ਸੰਗਰੌਲੀ ਲਿਜਾ ਰਹੇ ਸਨ। ਘਟਨਾ ਪਿੱਛੋਂ ਲੋਕਾਂ ਨੂੰ ਕਾਰ ਨੂੰ ਅੱਗ ਲਾ ਕੇ ਸਾੜ ਦਿੱਤਾ। ਲੋਕਾਂ ਨੇ ਕਾਰ ਦੇ ਡਰਾਈਵਰ ਨੂੰ ਘਟਨਾ ਵਾਲੀ ਥਾਂ ਤੋਂ ਪੰਜ ਕਿਲੋਮੀਟਰ ਦੂਰ ਸੁਖਰਾਪਾਰਾ ਤੋਂ ਫੜਿਆ ਤੇ ਬੁਰੀ ਤਰ੍ਹਾਂ ਕੁੱਟਿਆ। ਪੁਲਸ ਨੇ ਭਾਰੀ ਮੁਸ਼ਕਲ ਨਾਲ ਡਰਾਈਵਰ ਨੂੰ ਭੀੜ ਤੋਂ ਛੁਡਵਾਇਆ। ਲੋਕਾਂ ਦਾ ਗੁੱਸਾ ਵੇਖਦੇ ਹੋਏ ਮੌਕੇ ਉੱਤੇ ਪੁਲਸ ਦੇ ਜਵਾਨ ਤਾਇਨਾਤ ਕੀਤੇ ਗਏ। ਪੁਲਸ ਨੇ ਇਸ ਘਟਨਾ ਦੇ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ 21 ਸਾਲਾ ਬਬਲੂ ਅਤੇ 26 ਸਾਲ ਸ਼ਿਸ਼ੂਪਾਲ ਵਜੋਂ ਹੋਈ ਹੈ। ਲੋਕਾਂ ਨੇ ਇੱਕ ਏ ਐਸ ਆਈ ਉੱਤੇ ਗਾਂਜੇ ਦੀ ਸਮੱਗਲਿੰਗ ਕਰਵਾਉਣ ਦਾ ਦੋਸ਼ ਵੀ ਲਾਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਏ ਐਸ ਆਈ ਨਾਲ ਮਿਲ ਕੇ ਸਮੱਗਲਰ ਗਾਂਜੇ ਦੀ ਸਮੱਗਲਿੰਗ ਕਰਨ ਦੇ ਯਤਨਾਂ ਵਿੱਚ ਸਨ। ਲੋਕਾਂ ਨੇ ਉਕਤ ਏ ਐਸ ਆਈ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਪੁਲਸ ਵਿਰੁੱਧ ਵੀ ਨਾਅਰੇ ਲਾਏ। ਇਸ ਪਿੱਛੋਂ ਉਕਤ ਏ ਐਸ ਆਈ ਨੂੰ ਸਸਪੈਂਡ ਕਰ ਦਿੱਤਾ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ‘ਐਸ ਈ ਐਕਸ’ਦੀ ਇਤਰਾਜ਼ਯੋਗ ਸੀਰੀਜ਼ ਬੰਦ
ਭਾਰਤ ਵਿੱਚ ਮਸਾਂ ਤੀਸਰਾ ਹਿੱਸਾ ਲੋਕ ਮਾਸਕ ਪਹਿਨਦੇ ਨੇ
ਜਬਰੀ ਵਸੂਲੀ ਦਾ ਮਾਮਲਾ: ਮੁੰਬਈ ਪੁਲਸ ਵੱਲੋਂ ਪਰਮਬੀਰ ਸਿੰਘ ਅਤੇ ਤਿੰਨ ਹੋਰਨਾਂ ਖਿਲਾਫ ਦੋਸ਼ ਪੱਤਰ ਦਾਖਲ
ਦਿੱਲੀ ਗੁਰਦੁਆਰਾ ਕਮੇਟੀ ਵਿੱਚ ਸੱਤਾ ਦੀ ਖੇਡ ਬਦਲਣ ਦੀ ਸੰਭਾਵਨਾ
ਮਹਿਲਾ ਇੰਸਪੈਕਟਰ ਵੱਲੋਂ ਲਿੰਗ ਪਰਿਵਤਰਨ ਕਰਾਉਣ ਦਾ ਫੈਸਲਾ
ਸੁਪਰੀਮ ਕੋਰਟ ਨੇ ਕਿਹਾ: ਬੱਚਿਆਂ ਦੇ ਵੱਡੇ ਹੋਣ ਤਕ ਪਾਲਣ ਦੀ ਜ਼ਿੰਮੇਵਾਰੀ ਪਿਤਾ ਦੀ
ਭਗਵੰਤ ਮਾਨ ਨੇ ਫੌਜੀ ਭਰਤੀ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਿਆ
ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੇ ਬਿੱਲ ਉੱਤੇ ਰਾਸ਼ਟਰਪਤੀ ਵੱਲੋਂ ਮੋਹਰ
ਬਾਦਲ ਅਕਾਲੀ ਦਲ ਨੂੰ ਝਟਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ
1.34 ਕਰੋੜ ਭਾਰਤੀ ਲੋਕ ਦੂਸਰੇ ਦੇਸ਼ਾਂ ਦੇ ਨਾਗਰਿਕ ਜਾ ਬਣੇ