* ਇਕਬਾਲ ਸਿੰਘ ਲਾਲਪੁਰਾ ਨੂੰ ਕਿਸਾਨ ਵਿਰੋਧੀ ਆਖਿਆ
ਨੂਰਪੁਰ ਬੇਦੀ, 16 ਅਕਤਬੂਰ (ਪੋਸਟ ਬਿਊਰੋ)- ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁੰਛ ਖੇਤਰ ਵਿੱਚ ਸ਼ਹੀਦ ਹੋਏ 16 ਆਰ ਆਰ ਬਟਾਲੀਅਨ ਦੇ ਲਾਸ ਨਇਕ ਗੱਜਣ ਸਿੰਘ ਦੇ ਘਰ ਪਿੰਡ ਪਚਰੰਡਾ (ਨੂਰਪੁਰ ਬੇਦੀ) ਵਿਖੇ ਕੱਲ੍ਹ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਆਉਣਾ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜਦੋਂ ਲਾਲਪੁਰਾ ਦੀ ਆਮਦ ਦਾ ਸੁਨੇਹਾ ਦੇਣ ਗਏ ਤਸ਼ਾਂ ਹੀਦ ਦੇ ਭਰਾ ਕੰਵਲਜੀਤ ਸਿੰਘ ਨੇ ਅਧਿਕਾਰੀਆਂ ਨੂੰ ਸਾਫ ਕਹਿ ਦਿੱਤਾ ਕਿ ਇਕਬਾਲ ਸਿੰਘ ਲਾਲਪੁਰਾ ਨੂੰ ਕਹਿ ਦਿਓ ਕਿ ਇਸ ਘਰ ਵਿੱਚ ਨਾ ਆਉਣ।
ਪਰਵਾਰ ਦਾ ਕਹਿਣਾ ਸੀ ਕਿ ਗੱਜਣ ਸਿੰਘ ਆਪਣੇ ਜੀਵਨ ਵਿੱਚ ਕਿਸਾਨ ਹਿੱਤਾਂ ਲਈ ਸੰਘਰਸ਼ ਕਰਦਾ ਰਿਹਾ ਹੈ। ਬੀਤੀ ਫ਼ਰਵਰੀ ਵਿੱਚ ਜਦੋਂ ਉਸਦਾ ਵਿਆਹ ਹੋਇਆ ਤਾਂ ਉਹ ਕਿਸਾਨੀ ਝੰਡਾ ਲਾ ਕੇ ਟਰੈਕਟਰ ਉੱਤੇਵਿਆਹੁਣ ਗਿਆ ਸੀ। ਇਸ ਪਿੱਛੋਂ ਵੀ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਰਿਹਾ, ਪਰ ਇਕਬਾਲ ਸਿੰਘ ਲਾਲਪੁਰਾ ਸਮੇਂ-ਸਮੇਂਟੀ ਵੀ ਚੈਨਲਾਂ ਉੱਤੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਪੱਖ ਪੂਰਦਾ ਰਿਹਾ ਹੈ ਅਤੇ ਸੰਘਰਸ਼ੀਲ ਕਿਸਾਨਾਂ ਵਿਰੁੱਧ ਜ਼ਹਿਰ ਉਗਲਦਾ ਰਿਹਾ ਹੈ, ਇਸ ਲਈ ਉਸ ਨੂੰ ਸ਼ਹੀਦ ਪਰਵਾਰ ਨਾਲ ਹਮਦਰਦੀ ਵਿਖਾਉਣ ਦਾ ਇਖ਼ਲਾਕੀ ਹੱਕ ਨਹੀਂ ਹੈ।ਇਸ ਦੌਰਾਨ ਓਥੇ ਪੁੱਜੇ ਸਿਵਲ ਅਤੇ ਪੁਲਸ ਅਧਿਕਾਰੀਆਂ ਨੇ ਉਚ ਅਧਿਕਾਰੀਆਂ ਨਾਲ ਫ਼ੋਨ ਉੱਤੇ ਸਲਾਹ ਕੀਤੀ ਤੇ ਲਾਲਪੁਰਾ ਨੂੰ ਕੁਝ ਕੁ ਕਿਲੋਮੀਟਰ ਦੂਰੀ ਤੋਂ ਵਾਪਸ ਮੁੜ ਜਾਣ ਦੀ ਨਸੀਹਤ ਦੇ ਦਿੱਤੀ ਗਈ।