Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਸਕਾਰਬਰੋ ਵਿੱਚ ਛੁਰੇਬਾਜ਼ੀ ਕਾਰਨ ਇੱਕ ਜ਼ਖ਼ਮੀ

October 15, 2021 06:36 PM

ਟੋਰਾਂਟੋ, 15 ਅਕਤੂਬਰ (ਪੋਸਟ ਬਿਊਰੋ) : ਸ਼ੁੱਕਰਵਾਰ ਸਵੇਰੇ ਛੁਰੇਬਾਜ਼ੀ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਮਿਲਣ ਤੋਂ ਬਾਅਦ ਟੋਰਾਂਟੋ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਵਿਅਕਤੀ ਨੂੰ ਚਾਕੂ ਲੱਗਣ ਦੀ ਖਬਰ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਰਾਤੀਂ 1:00 ਵਜੇ ਸ਼ੈਪਰਡ ਐਵਨਿਊ ਈਸਟ ਤੇ ਹੈੱਜ ਐਂਡ ਰੋਡ ਉੱਤੇ ਸੱਦਿਆ ਗਿਆ।ਜ਼ਖ਼ਮੀ ਵਿਅਕਤੀ ਇੱਕ ਬੱਸ ਦੇ ਅੱਗੇ ਖੜ੍ਹਿਆ ਸੀ ਜਿਸ ਲਈ ਪੁਲਿਸ ਦੇ ਪਹੁੰਚਣ ਤੱਕ ਬੱਸ ਦਾ ਡਰਾਈਵਰ ਮੌਕੇ ਉੱਤੇ ਹੀ ਮੌਜੂਦ ਰਿਹਾ। ਇੰਜ ਵੀ ਲੱਗ ਰਿਹਾ ਸੀ ਕਿ ਛੁਰੇਬਾਜ਼ੀ ਦੀ ਇਹ ਘਟਨਾ ਕਿਤੇ ਹੋਰ ਵਾਪਰੀ ਸੀ।
ਜਦੋਂ ਐਮਰਜੰਸੀ ਸੇਵਾਵਾਂ ਮੌਕੇ ਉੱਤੇ ਪਹੁੰਚੀਆਂ ਤਾਂ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ।ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਹੁਣ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਇਹ ਛੁਰੇਬਾਜ਼ੀ ਕਿੱਥੇ ਵਾਪਰੀ।ਅਜੇ ਤੱਕ ਕਿਸੇ ਮਸ਼ਕੂਕ ਸਬੰਧੀ ਵੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।

 

 

 
Have something to say? Post your comment