Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਪੰਜਾਬ

ਸਰਹੱਦੀ ਖੇਤਰ ਬਾਰੇ ਨਵੇਂ ਫੈਸਲੇ ਦਾ ਮਾਮਲਾ: ਅਕਾਲੀ ਦਲ ਨੇ ਪੰਜਾਬ ਵਿੱਚ ਪਿਛਲੇ ਦਰਵਾਜ਼ੇ ਤੋਂ ਕੇਂਦਰੀ ਰਾਜ ਲਾਗੂ ਕੀਤਾ ਆਖਿਆ

October 14, 2021 09:29 AM

* ਕੈਪਟਨ ਨੇ ਕਿਹਾ: ਕੇਂਦਰੀ ਫੋਰਸਾਂ ਨੂੰ ਸਿਆਸਤ ਵਿੱਚ ਨਾ ਘਸੀਟੋ


ਚੰਡੀਗੜ੍ਹ, 13 ਅਕਤੂਬਰ, (ਪੋਸਟ ਬਿਊਰੋ)- ਭਾਰਤ ਸਰਕਾਰ ਵੱਲੋਂ ਕਰੀਬ ਅੱਧੇ ਪੰਜਾਬ ਦੀ ਵਾਗਡੋਰ ਸਰਹੱਦ ਦੀ ਰਾਖੀ ਕਰਨ ਵਾਲੀ ਫੋਰਸ ਬੀ ਐਸ ਐਫ ਨੂੰ ਸੌਂਪਣ ਦੀ ਕਾਰਵਾਈ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਰਵਾਜੇ ਤੋਂ ਤਕਰੀਬਨ ਅੱਧੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਕਰਾਰ ਦਿੱਤਾਅਤੇ ਕਿਹਾ ਹੈ ਕਿ ਇਸ ਨਾਲ ਰਾਜ ਅਸਿੱਧੇ ਤੌਰ ਉੱਤੇ ਕੇਂਦਰੀ ਸ਼ਾਸਤ ਪ੍ਰਦੇਸ਼ (ਯੂਨੀਅਨ ਟੈਰੀਟਰੀ) ਵਿੱਚ ਬਦਲ ਗਿਆ ਹੈ। ਪਾਰਟੀ ਦੇ ਮੁਤਾਬਕ ਕੇਂਦਰੀ ਰਾਜ ਹੇਠ ਲਿਆਉਣ ਦੇ ਕੇਂਦਰ ਦੇ ਇਸ ਯਤਨ ਦਾ ਯਕੀਨੀ ਤੌਰ ਉੱਤੇ ਵਿਰੋਧ ਕੀਤਾ ਜਾਵੇਗਾ।
ਅੱਜ ਏਥੇ ਜਾਰੀ ਕੀਤੇ ਬਿਆਨ ਵਿੱਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਡਰਲ ਸਿਧਾਂਤਾਂਤੇ ਸੰਵਿਧਾਨਕ ਵਿਵਸਥਾਵਾਂ ਦੀ ਦੁਰਵਰਤੋਂਰਾਹੀਂ ਪੰਜਾਬ ਉੱਤੇ ਕੀਤਾ ਗਿਆ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀਗੱਲ ਹੈ ਕਿ ਬੀ ਐਸ ਐਫ਼ ਨੂੰ ਵੱਡੀਆਂ ਤਾਕਤਾਂ ਦੇ ਕੇ ਪੰਜਾਬ ਪੁਲਸ ਤੋਂ ਆਮ ਪੁਲਸ ਦੀਆਂ ਜ਼ਿੰਮੇਵਾਰੀਆਂ ਵੀ ਖੋਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਧਾਂਤ ਅਨੁਸਾਰ ਸਿਹਤ ਰਾਜ ਸਰਕਾਰ ਲੋੜ ਪੈਣ ਉੱਤੇਰਾਜ ਪ੍ਰਸ਼ਾਸ਼ਨ ਦੀ ਮਦਦ ਲਈ ਕੇਂਦਰੀ ਫੋਰਸ ਸੱਦ ਸਕਦੀ ਹੈ, ਕੇਂਦਰ ਸਰਕਾਰ ਕਦੇਰਾਜ ਸਰਕਾਰ ਦੀ ਬੇਨਤੀ ਤੋਂ ਬਿਨਾਂ ਇਨ੍ਹਾਂ ਕੇਂਦਰੀ ਫੋਰਸਾਂ ਨੂੰਰਾਜ ਸਰਕਾਰ ਉੱਤੇ ਨਹੀਂ ਠੋਸ ਸਕਦੀ।
ਦੂਸਰੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਕਸ਼ਮੀਰਵਿੱਚ ਸਾਡੇ ਜਵਾਨ ਰੋਜ਼ ਸ਼ਹੀਦ ਹੋ ਰਹੇ ਹਨ, ਅਸੀਂ ਵੇਖ ਰਹੇ ਹਾਂ ਕਿ ਪਾਕਿਸਤਾਨ-ਪੱਖੀ ਅੱਤਵਾਦੀਆਂ ਵੱਲੋਂ ਪੰਜਾਬਵਿੱਚ ਵੱਧ ਤੋਂ ਵੱਧ ਹਥਿਆਰ ਅਤੇ ਨਸ਼ੀਲੀਆਂ ਵਸਤਾਂ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬੀ ਐੱਸ ਐੱਫ ਦਾ ਘੇਰਾ ਤੇ ਉਸ ਦੀਆਂ ਸ਼ਕਤੀਆਂ ਵਧਾਉਣ ਨਾਲ ਅਸੀਂ ਹੋਰ ਮਜ਼ਬੂਤ ਹੋਵਾਂਗੇ, ਇਸ ਲਈ ਕੇਂਦਰੀ ਹਥਿਆਰਬੰਦ ਫੋਰਸਾਂਵਿੱਚ ਸਿਆਸੀ ਦਖਲ ਨਹੀਂ ਹੋਣਾ ਚਾਹੀਦਾ। ਪੰਜਾਬ ਸਰਹੱਦ ਦੇ ਬਿਲਕੁਲ ਨਾਲ ਹੋਣ ਕਰ ਕੇ ਇਸ ਨੂੰ ਹਮੇਸ਼ਾ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬੀ ਐੱਸ ਐੱਫ ਨੂੰ ਸਰਹੱਦ ਨੇੜੇ ਘੇਰਾ ਵਧਾਉਂਦੇ ਹੋਏ ਉਸ ਨੂੰ ਚੈਕਿੰਗ ਕਰਨ ਅਤੇ ਹਥਿਆਰਾਂ ਨੂੰ ਜ਼ਬਤ ਕਰਨ ਦੇ ਨਾਲ ਗ੍ਰਿਫਤਾਰੀਆਂ ਕਰਨ ਦੇ ਅਧਿਕਾਰ ਦਿੱਤੇ ਗਏ ਹਨ ਤਾਂ ਇਸਵਿੱਚ ਕੋਈ ਬੁਰਾਈ ਨਹੀਂ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਦੇ ਝੂਟੇ ਚਰਚਾ ਵਿੱਚ
ਮਨਜਿੰਦਰ ਸਿੰਘ ਸਿਰਸਾ ਵੱਲੋਂ ਅਕਾਲੀ ਦਲ ਨੂੰ ਨਸੀਹਤ ਦੇਣਾ ਚਰਚਾ ਦਾ ਵਿਸ਼ਾ ਬਣਿਆ
ਅਟਾਰੀ ਸਰਹੱਦ ਉਤੇ ਬੱਚਾ ਜਨਮਿਆ, ਨਾਂਅ ਰੱਖਿਆ‘ਬਾਰਡਰ’
ਕਿਸਾਨ ਬੀਬੀਆਂ ਦੀ ਕੰਗਨਾ ਨੂੰ ਚੁਣੌਤੀ: ਫਿਰ ਪੰਜਾਬ ਵਿੱਚ ਪੈਰ ਧਰ ਕੇ ਦਿਖਾਵੀਂ
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀ
ਜ਼ਹਿਰ ਖਾਣ ਕਾਰਨ ਮਾਂ-ਪੁੱਤਰ ਦੀ ਮੌਤ, ਧੀ ਗੰਭੀਰ
ਪੁਲਸ ਵਰਦੀ ਵਿੱਚ ਆਏ ਲੁਟੇਰੇ ਡੇਢ ਮਿੰਟ ਵਿੱਚ ਬੈਂਕ ਵਿੱਚੋਂ 30.85 ਲੱਖ ਰੁਪਏ ਲੁੱਟ ਕੇ ਲੈ ਗਏ
ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਉਤੇ ਹਾਈ ਕੋਰਟ ਵੱਲੋਂ ਰੋਕ
ਕਾਂਗਰਸ ਨੂੰ 1984 ਨਾਲ ਜੋੜਨਾ ਠੀਕ ਨਹੀਂ: ਸਿੱਧੂ ਮੂਸੇਵਾਲਾ
ਮੁਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਚੰਡੀਗੜ੍ਹ ਲਈਸੀਟ ਮੰਗੀ