Welcome to Canadian Punjabi Post
Follow us on

29

March 2024
 
ਕੈਨੇਡਾ

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਆਰਮੀ ਕਮਾਂਡਰ ਦੀ ਫੌਜ ਦੇ ਸਰਬਉੱਚ ਅਹੁਦੇ ਉੱਤੇ ਕੀਤੀ ਜਾਣ ਵਾਲੀ ਪ੍ਰਮੋਸ਼ਨ ਟਲੀ

October 14, 2021 09:14 AM

ਓਟਵਾ, 13 ਅਕਤੂਬਰ (ਪੋਸਟ ਬਿਊਰੋ) : ਕੈਨੇਡੀਅਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਟ੍ਰੈਵਰ ਕੈਡੀਊ ਦੀ ਫੌਜ ਦੇ ਸਰਬਉੱਚ ਅਹੁਦੇ ਉੱਤੇ ਕੀਤੀ ਜਾਣ ਵਾਲੀ ਪ੍ਰਮੋਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ।ਅਜਿਹਾ ਉਨ੍ਹਾਂ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਕਾਰਨ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਸਤੰਬਰ ਦੇ ਸ਼ੁਰੂ ਵਿੱਚ ਇੱਕ ਸੀਨੀਅਰ ਮਹਿਲਾ ਸੈਨਿਕ ਨੇ ਕੈਡਿਊ ਖਿਲਾਫ ਜਿਨਸੀ ਸੋ਼ਸ਼ਣ ਦਾ ਦੋਸ਼ ਲਗਾਇਆ ਸੀ ਜਿਸ ਸਬੰਧ ਵਿੱਚ ਇਸ ਮਹਿਲਾ ਸੈਨਿਕ ਵੱਲੋਂ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ( ਸੀ ਐਫ ਐਨ ਆਈ ਐਸ ), ਜੋ ਕਿ ਕੈਨੇਡੀਅਨ ਮਿਲਟਰੀ ਪੁਲਿਸ ਦਾ ਜਾਂਚ ਕਰਨ ਵਾਲਾ ਵਿੰਗ ਹੈ, ਨਾਲ ਵੀ ਗੱਲ ਕੀਤੀ ਗਈ ਸੀ।
ਕੈਡਿਊ ਨੇ 7 ਸਤੰਬਰ ਨੂੰ ਆਰਮੀ ਕਮਾਂਡਰ ਦਾ ਅਹੁਦਾ ਸਾਂਭਣਾ ਸੀ, ਪਰ ਇਸ ਤੋਂ ਦੋ ਦਿਨ ਪਹਿਲਾਂ ਕਾਰਜਕਾਰੀ ਡਿਫੈਂਸ ਚੀਫ ਜਨਰਲ ਵੇਅਨ ਆਇਰ ਨੂੰ ਜਦੋਂ ਸੀਐਫਐਨਆਈਐਸ ਵੱਲੋਂ ਇਸ ਜਾਂਚ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਇਸ ਸਮਾਰੋਹ ਨੂੰ ਮੁਲਤਵੀ ਕਰ ਦਿੱਤਾ। ਡਿਫੈਂਸ ਡਿਪਾਰਟਮੈਂਟ ਤੇ ਕੈਨੇਡੀਅਨ ਆਰਮਡ ਫੋਰਸਿਜ਼ ਨੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਇਸ ਸਮਾਰੋਹ ਨੂੰ ਮੁਲਤਵੀ ਕੀਤੇ ਜਾਣ ਤੋਂ ਭਾਵ ਲੈਫਟੀਨੈਂਟ ਜਨਰਲ ਕੈਡਿਊ ਖਿਲਾਫ ਅਭਿਯੋਗ ਚਲਾਉਣਾ ਨਹੀਂ ਹੈ।
ਕੈਡਿਊ 29 ਸਾਲਾਂ ਤੋਂ ਫੌਜ ਵਿੱਚ ਹਨ ਤੇ ਉਹ ਬੋਸਨੀਆ ਤੇ ਅਫਗਾਨਿਸਤਾਨ ਮਿਸ਼ਨ ਉੱਤੇ ਵੀ ਜਾ ਚੁੱਕੇ ਹਨ। ਪਿੱਛੇ ਜਿਹੇ ਉਹ ਚੀਫ ਆਫ ਦ ਡਿਫੈਂਸ ਸਟਾਫ ਦੇ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਇੱਕ ਲਿਖਤੀ ਬਿਆਨ ਵਿੱਚ ਕੈਡਿਊ ਨੇ ਆਖਿਆ ਕਿ ਇਹ ਦੋਸ਼ ਝੂਠੇ ਹਨ ਪਰ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਜ਼ਰੂਰੀ ਹੈ ਤਾਂ ਕਿ ਸੱਚ ਬਾਹਰ ਆ ਸਕੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼