Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਭਾਰਤ

ਭਾਰਤ ਵਿੱਚ ਜਹਾਜ਼18 ਅਕਤੂਬਰ ਤੋਂ ਪੂਰੀ ਸਮਰੱਥਾ ਨਾਲ ਉਡਣਗੇ

October 13, 2021 10:39 PM

ਨਵੀਂ ਦਿੱਲੀ, 13 ਅਕਤੂਬਰ (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਮਹਾਮਾਰੀ ਦੀ ਸਥਿਤੀ ਸੁਧਾਰਨ ਪਿੱਛੋਂ ਸਰਕਾਰ ਨੇ 18 ਅਕਤੂਬਰ ਤੋਂ ਯਾਤਰੀਆਂ ਦੀ ਸੌ ਫੀਸਦੀ ਸਮਰੱਥਾ ਨਾਲ ਘਰੇਲੂ ਉਡਾਣਾਂ ਦੀ ਖੁੱਲ੍ਹ ਦੇ ਦਿੱਤੀ ਹੈ। ਮੌਜੂਦਾ ਸਮੇਂ 85 ਫੀਸਦੀ ਯਾਤਰੀ ਸਮਰੱਥਾ ਨਾਲ ਘਰੇਲੂ ਉਡਾਣਾਂ ਚੱਲ ਰਹੀਆਂ ਹਨ।
ਇਸ ਸੰਬੰਧ ਵਿੱਚ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਹਵਾਈ ਯਾਤਰਾ ਲਈ ਯਾਤਰੀਆਂ ਦੀ ਮੰਗ ਨੂੰ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ ਕਿ 18 ਅਕਤੂਬਰ ਤੋਂ ਯਾਤਰੀਆਂ ਦੀ ਗਿਣਤੀ ਬਾਰੇ ਕੋਈ ਪਾਬੰਦੀ ਨਹੀਂ ਹੋਵੇਗੀ।ਮੰਤਰਾਲੇ ਨੇ ਕਿਹਾ ਕਿ ਏਅਰਲਾਈਨ ਪ੍ਰਬੰਧਕਾਂ ਨੂੰ ਕੋਰੋਨਾ ਦਾ ਪਸਾਰ ਰੋਕਣ ਲਈ ਬਣਾਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਨ ਲਈ ਕਿਹਾ ਗਿਆ ਹੈ। ਘਰੇਲੂ ਏਅਰਲਾਈਨ ਕੰਪਨੀਆਂ ਨੂੰ 12 ਅਗਸਤ ਤੋਂ 18 ਸਤੰਬਰ ਦੌਰਾਨ 72.5 ਫੀਸਦੀ ਯਾਤਰੀਆਂ ਨਾਲ ਉਡਾਣ ਭਰਨ ਦੀ ਖੁੱਲ੍ਹ ਸੀ। ਨੌਂ ਅਕਤੂਬਰ ਨੂੰ ਭਾਰਤੀ ਕੰਪਨੀਆਂ ਨੇ 2350 ਘਰੇਲੂ ਉਡਾਣਾਂ ਦਾ ਚਲਾਈਆਂ ਅਤੇ ਇਹ ਕੋਰੋਨਾ ਤੋਂ ਪਹਿਲਾਂ ਦੀ ਸਮਰੱਥਾ ਦਾ 71.5 ਫੀਸਦੀ ਬਣਦਾ ਸੀ।ਪਿਛਲੇ ਸਾਲ 25 ਮਈ ਨੂੰ ਜਦੋਂ ਸਰਕਾਰ ਨੇ ਦੋ ਮਹੀਨੇ ਦੀ ਰੋਕ ਦੇ ਬਾਅਦ ਸ਼ਡਿਊਲਡ ਡੋਮੈਸਟਿਕ ਫਲਾਈਟਸ ਦੀ ਇਜਾਜ਼ਤ ਦਿੱਤੀ ਸੀ, ਉਦੋਂ ਯਾਤਰੀਆਂ ਦੀ ਗਿਣਤੀ 33 ਫੀਸਦੀ ਤੈਅ ਕੀਤੀ ਗਈ ਸੀ। ਦਸੰਬਰ 2020 ਤਕ ਇਹ ਹੱਦ ਹੌਲੀ-ਹੌਲੀ ਵਧਾ ਕੇ ਅੱਸੀ ਫੀਸਦੀ ਕਰ ਦਿੱਤੀ ਗਈ। ਇਸ ਸਾਲ ਇੱਕ ਜੂਨ ਤਕ ਇਹ ਹੱਦ ਰਹੀ, ਪਰ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇੱਕ ਜੂਨ ਤੋਂ ਯਾਤਰੀਆਂ ਦੀ ਗਿਣਤੀ ਅੱਸੀ ਫੀਸਦੀ ਤੋਂ ਘਟਾ ਕੇ ਪੰਜਾਹ ਫੀਸਦੀ ਕਰ ਦਿੱਤੀ ਗਈ ਸੀ।
ਇਹੀ ਨਹੀਂ, ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਵਿਚਲੀਆਂ ਏਅਰਲਾਈਨ ਕੰਪਨੀਆਂ ਤੇ ਹਵਾਈ ਅੱਡਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਹਵਾਈ ਯਾਤਰਾ ਦੌਰਾਨ ਪਾਰਲੀਮੈਂਟ ਮੈਂਬਰਾਂ ਨਾਲ ਪ੍ਰੋਟੋਕੋਲ ਦੀ ਪਾਲਣਾ ਕਰਨ, ਜਿਸ ਤਹਿਤ ਉਨ੍ਹਾਂ ਨੂੰ ਕੁਝ ਖਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਪ੍ਰੋਟੋਕੋਲ ਦੀ ਲਾਪਰਵਾਹੀ ਦੇ ਕੁਝ ਕੇਸ ਪਤਾ ਲੱਗ ਤੋਂ ਬਾਅਦ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਨੇ ਕਿਹਾ ਕਿ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਦਿਸ਼ਾ-ਨਿਰਦੇਸ਼ ਇੱਕ ਵਾਰ ਫਿਰ ਜਾਰੀ ਕੀਤੇ ਗਏ ਹਨ ਤੇ ਹਵਾਬਾਜ਼ੀ ਸਬੰਧੀ ਸਾਰੇ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰੋਟੋਕੋਲ ਤਹਿਤ ਪਾਰਲੀਮੈਂਟ ਦੇਸ਼ ਭਰ ਦੇ ਸਾਰੇ ਘਰੇਲੂ ਤੇ ਕੌਮਾਂਤਰੀ ਹਵਾਈ ਅੱਡਿਆਂ ਦੇ ਰਿਜ਼ਰਵ ਲਾਊਂਜ ਤਕ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਮੁਫਤ ਵਿੱਚ ਚਾਹ, ਕੌਫੀ ਜਾਂ ਪਾਣੀ ਦਿੱਤਾ ਜਾਂਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਹਿਲਾ ਇੰਸਪੈਕਟਰ ਵੱਲੋਂ ਲਿੰਗ ਪਰਿਵਤਰਨ ਕਰਾਉਣ ਦਾ ਫੈਸਲਾ
ਸੁਪਰੀਮ ਕੋਰਟ ਨੇ ਕਿਹਾ: ਬੱਚਿਆਂ ਦੇ ਵੱਡੇ ਹੋਣ ਤਕ ਪਾਲਣ ਦੀ ਜ਼ਿੰਮੇਵਾਰੀ ਪਿਤਾ ਦੀ
ਭਗਵੰਤ ਮਾਨ ਨੇ ਫੌਜੀ ਭਰਤੀ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਿਆ
ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੇ ਬਿੱਲ ਉੱਤੇ ਰਾਸ਼ਟਰਪਤੀ ਵੱਲੋਂ ਮੋਹਰ
ਬਾਦਲ ਅਕਾਲੀ ਦਲ ਨੂੰ ਝਟਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ
1.34 ਕਰੋੜ ਭਾਰਤੀ ਲੋਕ ਦੂਸਰੇ ਦੇਸ਼ਾਂ ਦੇ ਨਾਗਰਿਕ ਜਾ ਬਣੇ
ਕਿਸਾਨਾਂ ਦੇ ਪ੍ਰਦਰਸ਼ਨ ਵਿਰੁੱਧ ਪੋਸਟਾਂ ਕਾਰਨ ਕੰਗਣਾ ਰਣੌਤ ਨੂੰ ਧਮਕੀ
ਕਿਸਾਨ ਅੰਦੋਲਨ ਕਾਰਨ 60000 ਕਰੋੜ ਦੇ ਕਾਰੋਬਾਰ ਦੇ ਨੁਕਸਾਨ ਦਾ ਅੰਦਾਜ਼ਾ
ਭਾਰਤ ਸਰਕਾਰ ਜਲਦ ਹੀ ਕ੍ਰਿਪਟੋਕਰੰਸੀ ਬਿੱਲ ਪੇਸ਼ ਕਰੇਗੀ
ਆਸੂ ਦੇ ਆਗੂ ਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ਵਿੱਚ 13 ਗ੍ਰਿਫਤਾਰ