Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਅੰਤਰਰਾਸ਼ਟਰੀ

ਮੋਸਾਦ ਨੇ ਕਰਵਾ ਦੇਣਾ ਸੀ ਪਾਕਿ ਦੇ ਐਟਮੀ ਵਿਗਿਆਨੀ ਕਦੀਰ ਖਾਨ ਦਾ ਕਤਲ

October 13, 2021 10:07 PM

ਯੇਰੂਸ਼ਲਮ, 13 ਅਕਤੂਬਰ (ਪੋਸਟ ਬਿਊਰੋ)- ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਸਾਬਕਾ ਮੁਖੀ ਸ਼ਬਤਾਈ ਸ਼ਾਵਿਤ ਦੀ ਇੱਕ ਟੀਮ ਪਾਕਿਸਤਾਨ ਦੇ ਬਦਨਾਮ ਐਟਮੀ ਵਿਗਿਆਨੀ ਏਕਿਊ ਖਾਨ ਦਾ ਕਤਲ ਕਰਨ ਲਈ ਤਿਆਰ ਸੀ, ਪਰ ਸਮਾਂ ਰਹਿੰਦਿਆਂ ਉਹ ਕਦੀਰ ਖਾਨ ਦੇ ਐਟਮੀ ਹਥਿਆਰਾਂ ਦੀ ਤਕਨੀਕ ਈਰਾਨ ਨੂੰ ਦੇਣ ਦੀ ਸਾਜ਼ਿਸ਼ ਮਹਿਸੂਸ ਨਹੀਂ ਕਰ ਸਕੇ, ਵਰਨਾ ਉਸ ਨੂੰ ਪਹਿਲਾਂ ਹੀ ਮਾਰ ਦਿੱਤਾ ਗਿਆ ਹੁੰਦਾ।
ਹਾਰੇਤ ਡੇਲੀ ਦੇ ਇੱਕ ਲੇਖ ਵਿੱਚ ਇਜ਼ਰਾਈਲ ਦੇ ਖੋਜੀ ਪੱਤਰਕਾਰ ਯੋਸੀ ਮੇਲਮਨ ਨੇ ਦਾਅਵਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਕੋਰੋਨਾ ਨਾਲ ਮਰੇ ਪਾਕਿਸਤਾਨ ਦੇ ਐਟਮੀ ਵਿਗਿਆਨੀ ਏਕਿਊ ਖਾਨ ਦੇ ਕਤਲ ਦੀ ਤਿਆਰੀ ਸੀ ਕਿਉਂਕਿ ਕਦੀਰ ਖਾਨ ਨੇ ਪਾਕਿਸਤਾਨ ਦੇ ਬੰਬ ਦੀ ਖੁਫੀਆ ਜਾਣਕਾਰੀ ਚੋਰੀ-ਛਿਪੇ ਵੇਚੀ ਹੀ ਨਹੀਂ, ਈਰਾਨ ਦੇਐਟਮੀ ਹਥਿਆਰ ਬਣਾਉਣ ਵਿੱਚਵੀ ਉਸ ਦੀ ਭਰਪੂਰ ਮਦਦ ਕੀਤੀ ਸੀ। ਉਸ ਨੇ ਲੀਬੀਆ ਦੇ ਕਰਨਲਗੱਦਾਫੀ ਦੀ ਵੀ ਐਟਮੀ ਖਾਹਿਸ਼ ਪੂਰੀ ਕਰਨ ਵਿੱਚ ਮਦਦ ਕੀਤੀ ਸੀ। ਕਦੀਰ ਖਾਨ ਨੇ ਅਜਿਹਾ ਕਰ ਕੇ ਐਟਮੀ ਹਥਿਆਰਬੰਦੀ ਦੇ ਕੌਮਾਂਤਰੀ ਨੈਟਵਰਕ ਨੂੰ ਡਾਵਾਂਡੋਲ ਕਰ ਦਿੱਤਾ ਸੀ। ਇਸ ਕਾਰਨ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਏਕਿਊ ਖਾਨ ਨੂੰ ਮਾਰਨਾ ਚਾਹੁੰਦੀ ਸੀ, ਪਰ ਉਹ ਉਸ ਤੋਂ ਪਹਿਲਾਂ ਹੀ ਆਪਣੀ ਮੌਤ ਮਰ ਗਏ। 85 ਸਾਲ ਦੀ ਉਮਰ ਵਿੱਚ ਏਕਿਊ ਖਾਨ ਦੀ ਮੌਤ ਕੋਰੋਨਾ ਨਾਲ ਇਨਫੈਕਟਿਡ ਹੋਣ ਕਾਰਨ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚਪਿਛਲੇ ਦਿਨੀਂ ਹੋਈ ਹੈ। ਪਾਕਿਸਤਾਨ ਦੇ ਐਟਮੀ ਬੰਬ ਦੇ ਨਿਰਮਾਤਾ ਕਹੇ ਜਾਣ ਵਾਲੇ ਖਾਨ ਦਰਅਸਲ ਈਰਾਨ ਦੇ ਐਟਮੀ ਬੰਬ ਦੇ ਵੀ ‘ਗੌਡਫਾਦਰ' ਹਨ।
ਇਜ਼ਰਾਇਲੀ ਪੱਤਰਕਾਰ ਮੇਲਮਨ ਨੇ ਆਪਣੇ ਲੇਖ ਵਿੱਚ ਦੱਸਿਆ ਕਿ ਮੋਸਾਦ ਨੇ ਕਦੀਰ ਖਾਨ ਦੀ ਪੱਛਮੀ ਏਸ਼ੀਆ ਦੀ ਵਾਰ-ਵਾਰ ਯਾਤਰਾ ਦਾ ਹਿਸਾਬ ਰੱਖਣਾ ਸ਼ੁਰੂ ਕੀਤਾ ਸੀ, ਪਰ ਓਦੋਂ ਉਸ ਦੀਐਟਮੀ ਪਸਾਰ ਦੀ ਸਾਜ਼ਿਸ਼ ਪੂਰੀ ਤਰ੍ਹਾਂ ਸਮਝਣ ਵਿੱਚ ਮੋਸਾਦ ਸਫਲ ਨਹੀਂ ਹੋ ਸਕਿਆ। ਪੱਤਰਕਾਰ ਨੂੰ ਮੋਸਾਦ ਦੇ ਸਾਬਕਾ ਮੁਖੀ ਸ਼ਾਵਿਤ ਨੇ ਕਰੀਬ ਡੇਢ ਦਹਾਕਾ ਪਹਿਲਾਂ ਦੱਸਿਆ ਸੀ ਕਿ ਮੋਸਾਦ ਤੇ ਇਜ਼ਰਾਇਲੀ ਫੌਜੀ ਖੁਫੀਆ ਏਜੰਸੀ ਅਮਾਨ ਨੇ ਕਦੀਰ ਖਾਨ ਦੇ ਇਰਾਦੇ ਪੂਰੀ ਤਰ੍ਹਾਂ ਨਹੀਂ ਸਮਝੇ ਸਨ। ਪੱਤਰਕਾਰ ਨੇ ਦੱਸਿਆ ਸੀ ਕਿਜੇ ਮੋਸਾਦ ਦੀ ਟੀਮ ਕਦੀਰ ਖਾਨ ਦੇ ਇਰਾਦੇ ਦੇਖ ਕੇ ਉਸ ਨੂੰ ਮਰਵਾ ਦਿੰਦੀ ਇਜ਼ਰਾਈਲ ਤੇ ਈਰਾਨ ਦੇ ਸੰਬੰਧਾਂ ਕਾਰਨ ਇਤਿਹਾਸ ਬਦਲ ਸਕਦਾਸੀ। ਇਜ਼ਰਾਈਲ ਖੁੱਲ੍ਹੇ ਤੌਰ ਉੱਤੇ ਈਰਾਨ ਦੇ ਐਟਮੀ ਪ੍ਰੋਗਰਾਮ ਨੂੰ ਆਪਣੇ ਲਈ ਵੱਡਾ ਖਤਰਾ ਮੰਨਦਾ ਹੈ।
ਇਹੀ ਨਹੀਂ, ਇਜ਼ਰਾਈਲੀ ਪੱਤਰਕਾਰ ਨੇ ਦੱਸਿਆ ਕਿ ਪਾਕਿਸਤਾਨ ਨੇ ਬੇਸ਼ੱਕ ਦੁਨੀਆ ਦੀ ਨਜ਼ਰ ਵਿੱਚ ਪਹਿਲਾ ਐਟਮੀਟੈਸਟ 1998 ਵਿੱਚ ਕੀਤਾ ਹੋਵੇ, ਉਹ ਉਸ ਤੋਂ ਕੁਝ ਸਾਲ ਪਹਿਲਾਂ ਹੀਐਟਮੀ ਹਥਿਆਰ ਬਣਾ ਚੁੱੱਕਾ ਸੀ। ਕਦੀਰਖਾਨ ਨੇ ਆਪਣੇ ਦੇਸ਼ ਦੀ ਮਦਦ ਪਿੱਛੋਂ ਅਚਾਨਕ ਰਿਟਾਇਰਮੈਂਟ ਲੈ ਲਈ ਤੇ ਆਮ ਜਿਹਾ ਲੱਗਣ ਵਾਲਾ ਨਿੱਜੀ ਕਾਰੋਬਾਰ ਕਰਨ ਲੱਗਾ ਸੀ। ਓਦੋਂ ਈਰਾਨ ਨੂੰ ਕਦੀਰ ਖਾਨ ਤੋਂ ਪਾਕਿਸਤਾਨ ਦੇ ਐਟਮੀ ਹਥਿਆਰ ਪੀ-1 ਅਤੇ ਪੀ-2 ਦਾ ਡਿਜ਼ਾਈਨ ਮਿਲ ਗਿਆ ਸੀ। ਡਾਕਟਰ ਮੋਹਸਿਨ ਫਾਕਰੀਜਾਦੇਹ ਦੀ ਅਗਵਾਈ ਹੇਠ ਈਰਾਨੀ ਵਿਗਿਆਨੀਆਂ ਨੇ ਐਟਮੀ ਬੰਬ ਆਈ ਆਰ-1 ਤੇ ਆਈ ਆਰ-2 ਬਣਾ ਲਏ। ਬਾਅਦ ਵਿੱਚ ਮੋਸਾਦ ਨੇ ਮੋਹਸਿਨ ਫਾਖਰੀਜਾਦੇਹ ਦਾ ਵੀ ਕਤਲ ਕਰਵਾ ਦਿੱਤਾ ਸੀ, ਪਰ ਕਦੀਰ ਖਾਨ ਦੇ ਅਸਲੀ ਇਰਾਦੇ ਸਮਝਣ ਵਿੱਚ ਮੋਸਾਦ ਨਾਕਾਮਯਾਬ ਕਿਹਾ ਤੇ ਉਨ੍ਹਾਂ ਨੂੰ ਉਸ ਦੀਆਂ ਸਾਜ਼ਿਸ਼ਾਂ ਦੀ ਉਦੋਂ ਭਿਣਕ ਤਕ ਨਾ ਲੱਗੀ, ਜਦੋਂ ਤਕ ਕਿ ਲੀਬੀਆ ਦੇ ਨੇਤਾ ਕਰਨਲ ਗੱਦਾਫੀ ਨੇ ਉਨ੍ਹਾਂ ਦੀ ਪੋਲ ਨਾ ਖੋਲ੍ਹ ਦਿੱਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮੀਗ੍ਰੇਸ਼ਨ ਮਾਮਲਾ : ਤਾਲਾਬੰਦੀ ਤੋਂ ਪਹਿਲਾਂ ਦੀਆਂ ਰਿਹਾਇਸ਼ੀ ਅਰਜ਼ੀਆਂ ਉਤੇ ਕੰਮ ਸ਼ੁਰੂ
ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਮੌਤਾਂ ਦੀ ਗਿਣਤੀ 14 ਹੋਈ
ਸੂਈ ਤੋਂ ਬਚਣ ਲਈ ਨਕਲੀ ਹੱਥ ਲਾ ਕੇ ਵੈਕਸੀਨ ਲਵਾਉਣ ਜਾ ਪੁੱਜਾ
ਚੀਨ `ਚ 5300 ਸਾਲ ਪੁਰਾਣਾ ਰਹੱਸਮਈ ਸ਼ਹਿਰ ਮਿਲਿਆ, ਅਚਾਨਕ ਛੱਡ ਕੇ ਲੋਕ ਚਲੇ ਗਏ
ਪਾਕਿਸਤਾਨ`ਚ ਆਪਣੇ ਨਾਗਰਿਕ ਦੇ ਕਤਲ ਉਤੇ ਸ੍ਰੀਲੰਕਾ ਭੜਕਿਆ
ਅਮਰੀਕੀ ਖੁਫੀਆ ਏਜੰਸੀ ਮੁਤਾਬਕ ਰੂਸ ਯੂਕਰੇਨ ਉਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹੈ
ਦੂਸਰੇ ਵਿਸ਼ਵ ਯੁੱਧ ਦੇ ਟੈਂਕਾਂ ਨੂੰ ਉਡਾਉਣ ਵਾਲੀ ਗੋਲੀ ਉਤੇ ਡਿੱਗ ਕੇ ਬੰਦਾ ਜ਼ਖਮੀ
ਮਿਸ਼ੀਗਨ ਵਿੱਚ ਵਿਦਿਆਰਥੀਆਂ ਦੀ ਜਾਨ ਲੈਣ ਵਾਲੇ ਲੜਕੇ ਦੇ ਮਾਪਿਆਂ ਨੂੰ ਵੀ ਕੀਤਾ ਗਿਆ ਚਾਰਜ
ਉਤਰ ਪੱਛਮੀ ਤੁਰਕੀ ਵਿੱਚ ਤੇਜ਼ ਤੂਫਾਨ ਕਾਰਨ ਛੇ ਲੋਕਾਂ ਦੀ ਮੌਤ
ਰੂਸੀ ਜਹਾਜ਼ਾਂ ਨੇ ਕਾਬੁਲ `ਚ ਮਨੁੱਖੀ ਸਹਾਇਤਾ ਪਹੁੰਚਾਈ