ਨਿਊ ਯਾਰਕ, 13 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਬੀਤੇ ਸੋਮਵਾਰ ਹੋਏ ਹਵਾਈ ਹਾਦਸੇ ਵਿੱਚ ਭਾਰਤੀ ਮੂਲ ਦੇ ਦਿਲ ਦੀਆਂ ਬਿਮਾਰੀ ਦੇ ਮਾਹਰ ਡਾਕਟਰ ਸਮੇਤ ਦੋ ਜਣਿਅ ਾਂਦੀ ਮੌਤ ਹੋ ਗਈ। ਹਾਦਸੇ ਦੇ ਬਾਅਦਨੇੜਲੇ ਮਕਾਨਾਂ ਵਿੱਚ ਅੱਗ ਲੱਗ ਗਈ, ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ।
ਐਰੀਜ਼ੋਨਾ ਦੇ ਯੁਮਾ ਰੀਜ਼ਨਲ ਮੈਡੀਕਲ ਸੈਂਟਰ (ਆਈ ਆਰ ਐਮ ਸੀ) ਮੁਤਾਬਕ ਹਾਦਸੇ ਦਾ ਸ਼ਿਕਾਰ ਦੋ ਇੰਜਣ ਵਾਲਾ ਸੇਸਨਾ ਸੀ-340 ਜਹਾਜ ਹਵਾਬਾਜ਼ੀ ਇਸ ਅਦਾਰੇ ਵਿੱਚ ਕੰਮ ਕਰਦੇ ਡਾਕਟਰ ਸੁਗਾਤਾ ਦਾਸ ਦਾ ਆਪਣਾ ਸੀ। ਉਹ ਸਿਖਲਾਈ ਪ੍ਰਾਪਤ ਪਾਇਲਟ ਵੀ ਸਨ। ਸੀ ਬੀ ਐਸ-ਐਨ ਬੀ ਸੀ ਨਾਲ ਜੁੜੇ ਟੀ ਵੀ ਸਟੇਸ਼ਨ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਹਾਦਸੇ ਦੇ ਸਮੇਂ ਦਾਸ ਹਵਾਈ ਜਹਾਜ਼ ਦੇ ਪਾਇਲਟ ਖੁਦ ਸਨ ਜਾਂ ਨਹੀਂ। ਵਾਈ ਆਰ ਐਮ ਸੀ ਦੇ ਮੁੱਖ ਮੈਡੀਕਲ ਅਧਿਕਾਰੀ ਭਰਤ ਮਗੂ ਨੇ ਇੱਕ ਬਿਆਨ ਵਿੱਚ ਕਿਹਾ, ‘ਦਿੱਲ ਦੀਆਂ ਬਿਮਾਰੀਆਂ ਦੇ ਮਾਹਰ ਸੁਗਾਤਾ ਦਾਸ ਦੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਤੋਂ ਅਸੀਂ ਦੁਖੀ ਹਾਂ। ਇਹ ਹਵਾਈ ਸੈਂਟੀ (ਕੈਲੀਫੋਰਨੀਆ) ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ਉਹ ਆਪਣੇ ਪਰਵਾਰ ਪ੍ਰਤੀ ਵੀ ਸਮਰਪਿਤ ਵਿਅਕਤੀ ਸਨ।'' ਸੈਂਟੀ ਵਿੱਚ ਸੰਤਾਨਾ ਹਾਈ ਸਕੂਲ ਨੇੜੇ ਹੋਏ ਹਾਦਸੇ ਪਿੱਛੋਂ ਅੱਗ ਲੱਗਣ ਨਾਲ ਦੋ ਮਕਾਨ ਸੜ ਕੇ ਸੁਆਹ ਹੋ ਗਏ। ਪੰਜ ਹੋਰ ਮਕਾਨਾਂ ਤੇ ਕਈ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਹਾਦਸੇ ਵਿੱਚ ਮਾਰਿਆ ਗਿਆ ਹੋਰ ਵਿਅਕਤੀ ਯੂ ਪੀ ਐਸ ਮੁਲਾਜ਼ਮ ਸੀ, ਜੋ ਘਟਨਾ ਦੇ ਸਮੇਂ ਜ਼ਮੀਨ ਉੱਤੇ ਕੰਮ ਕਰ ਰਿਹਾ ਸੀ। ਇੱਕ ਰਿਪੋਰਟ ਮੁਤਾਬਕ ਦੁਪਹਿਰੇ ਕਰੀਬ 12.30 ਵਜੇ ਅਧਿਕਾਰੀਆਂ ਨੂੰ ਗ੍ਰੀਨਕੈਸਲ ਸਟਰੀਟ ਨੇੜਲੇ ਇਲਾਕੇ ਵਿੱਚ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ।