Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਟੋਰਾਂਟੋ/ਜੀਟੀਏ

ਅਮਰੀਕਾ ਜਾਂ ਇੰਟਰਨੈਸ਼ਨਲ ਉਡਾਨਾਂ ਲਈ ਅੱਜ ਤੋਂ ਪੈਸੈਂਜਰਜ਼ 90 ਮਿੰਟ ਪਹਿਲਾਂ ਕਰ ਸਕਣਗੇ ਚੈੱਕ ਇਨ : ਏਅਰ ਕੈਨੇਡਾ

October 13, 2021 06:11 PM

ਟੋਰਾਂਟੋ, 13 ਅਕਤੂਬਰ (ਪੋਸਟ ਬਿਊਰੋ) : ਏਅਰ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਟੋਰਾਂਟੋ ਤੋਂ ਰਵਾਨਾ ਹੋਣ ਵਾਲੀਆਂ ਫਲਾਈਟਸ ਲਈ ਪੈਸੈਂਜਰਜ਼ ਹੁਣ 90 ਮਿੰਟ ਪਹਿਲਾਂ ਚੈੱਕ ਇਨ ਕਰ ਸਕਣਗੇ।
13 ਅਕਤੂਬਰ ਤੋਂ ਅਮਰੀਕਾ ਜਾਂ ਹੋਰਨਾਂ ਇੰਟਰਨੈਸ਼ਨਲ ਡੈਸਟੀਨੇਸ਼ਨਜ਼ ਲਈ ਜਾਣ ਵਾਲੇ ਪੈਸੈਂਜਰਜ਼ ਦੇ ਚੈੱਕ ਇਨ ਕਰਨ ਤੇ ਬੈਗੇਜ ਜਮ੍ਹਾਂ ਕਰਵਾਉਣ ਲਈ ਡੈੱਡਲਾਈਨ ਨਿਰਧਾਰਤ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ 90 ਮਿੰਟ ਕਰ ਦਿੱਤੀ ਗਈ ਹੈ। ਏਅਰ ਕੈਨੇਡਾ ਦੀ ਤਰਜ਼ਮਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਅਜਿਹਾ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਤਾਂ ਕਿ ਫਲਾਈਟ ਫੜ੍ਹਨ ਲਈ ਕਸਟਮਰਜ਼ ਕੋਲ ਢੁਕਵਾਂ ਸਮਾਂ ਹੋਵੇ ਤੇ ਏਅਰਪੋਰਟ ਉੱਤੇ ਵੀ ਕਸਟਮਰਜ਼ ਦੇ ਫਲੋਅ ਵਿੱਚ ਸੁਧਾਰ ਕੀਤਾ ਜਾ ਸਕੇੇ।
ਏਅਰਲਾਈਨ ਨੇ ਇਹ ਵੀ ਆਖਿਆ ਕਿ 13 ਅਕਤੂਬਰ ਤੋਂ ਸ਼ੁਰੂ ਹੋ ਕੇ ਦੁਪਹਿਰੇ 12:00 ਵਜੇ ਤੋਂ ਅਮਰੀਕਾ ਲਈ ਰਵਾਨਾ ਹੋਣ ਵਾਲੀਆਂ ਫਲਾਈਟਸ ਲਈ ਨਵਾਂ ਕਿਊ ਸਿਸਟਮ (ਕਤਾਰ ਸਿਸਟਮ) ਵੀ ਸ਼ੁਰੂ ਕੀਤਾ ਜਾਵੇਗਾ। ਏਅਰ ਕੈਨੇਡਾ ਨੇ ਆਖਿਆ ਕਿ ਪੈਸੈਂਜਰਜ਼ ਨੂੰ ਚੈੱਕ ਇਨ ਕਰਨ ਤੋਂ ਬਾਅਦ ਸਾਈਨੇਜ ਚੈੱਕ ਕਰਨੇ ਹੋਣਗੇ ਤਾਂ ਕਿ ਉਨ੍ਹਾਂ ਨੂੰ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਆਪਣੀ ਫਲਾਈਟ ਲਈ ਕਿਹੜੀ ਸਕਿਊਰਿਟੀ ਤੇ ਕਸਟਮਰਜ਼ ਦੀ ਲਾਈਨ ਵਿੱਚ ਲੱਗਣਾ ਚਾਹੀਦਾ ਹੈ।
ਇਸ ਤਬਦੀਲੀ ਤੋਂ ਪਹਿਲਾਂ ਏਅਰ ਕੈਨੇਡਾ ਦੇ ਪੈਸੈਂਜਰਜ਼ ਨੂੰ ਅਮਰੀਕਾ ਜਾਂ ਇੰਟਰਨੈਸ਼ਨਲ ਡੈਸਟੀਨੇਸ਼ਨ ਲਈ ਜਹਾਜ਼ ਰਵਾਨਾ ਹੋਣ ਤੋਂ 60 ਮਿੰਟ ਪਹਿਲਾਂ ਹੀ ਚੈੱਕ ਇਨ ਕਰਨਾ ਹੁੰਦਾ ਸੀ ਤੇ ਆਪਣੇ ਬੈਗਜ਼ ਵੀ ਜਮ੍ਹਾਂ ਕਰਵਾਉਣੇ ਪੈਂਦੇ ਸਨ।ਅਮਰੀਕਾ ਜਾਣ ਵਾਲੀ ਫਲਾਈਟ ਫੜ੍ਹਨ ਵਾਸਤੇ ਪੈਸੈਂਜਰਜ਼ ਨੂੰ ਦੋ ਘੰਟੇ ਪਹਿਲਾਂ ਹੀ ਏਅਰਪੋਰਟ ਪਹੁੰਚਣ ਲਈ ਆਖਿਆ ਜਾਂਦਾ ਸੀ ਤੇ ਇੰਟਰਨੈਸ਼ਨਲ ਫਲਾਈਟ ਲਈ ਤਿੰਨ ਘੰਟੇ ਪਹਿਲਾਂ ਆਉਣ ਵਾਸਤੇ ਆਖਿਆ ਜਾਂਦਾ ਸੀ। ਕੈਨੇਡਾ ਦੀਆਂ ਘਰੇਲੂ ਉਡਾਨਾਂ ਲਈ ਨਿਯਮ ਪਹਿਲਾਂ ਵਾਲੇ ਹੀ ਰਹਿਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੀ ਸਾਇੰਸ ਐਡਵਾਈਜ਼ਰੀ ਟੇਬਲ ਵੱਲੋਂ ਨਵੀਂ ਮਾਡਲਿੰਗ ਅੱਜ ਕੀਤੀ ਜਾਵੇਗੀ ਜਾਰੀ
ਬੇਸਮੈਂਟ ਵਿੱਚ ਅੱਗ ਲੱਗਣ ਤੋਂ ਬਾਅਦ ਮਹਿਲਾ ਦੀ ਹੋਈ ਮੌਤ
ਜਾਅਲੀ ਹੈ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਫੜ੍ਹਨ ਸਬੰਧੀ ਦਸਤਾਵੇਜ਼ : ਸਿਹਤ ਮੰਤਰਾਲਾ
ਸਕਾਰਬਰੋ ਐਲੀਮੈਂਟਰੀ ਸਕੂਲ ਵਿੱਚ ਓਮਾਈਕ੍ਰੌਨ ਵੇਰੀਐਂਟ ਦਾ ਮਿਲਿਆ ਪਹਿਲਾ ਮਾਮਲਾ
ਗਲੋਬਲ ਵੰਡ ਲਈ ਵ੍ਹਿਟਬੀ ਵਿੱਚ ਕੋਵਿਡ-19 ਐਂਟੀਵਾਇਰਲ ਦਵਾਈ ਤਿਆਰ ਕਰੇਗੀ ਮਰਕ ਕੈਨੇਡਾ
ਪੀਲ ਰੀਜਨ ਵਿੱਚ ਕੂੜਾ ਚੁੱਕਣ ਵਾਲੇ ਵਰਕਰਜ਼ ਗਏ ਹੜਤਾਲ ਉੱਤੇ
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੱਚਾ ਜ਼ਖ਼ਮੀ
ਮਿਲਟਨ ਜੇਲ੍ਹ ਦੇ 100 ਤੋਂ ਵੱਧ ਸਟਾਫ ਮੈਂਬਰਾਂ ਨੂੰ ਗਲਤ ਢੰਗ ਨਾਲ ਛੁੱਟੀ ਉੱਤੇ ਭੇਜਣ ਦਾ ਯੂਨੀਅਨ ਵੱਲੋਂ ਲਾਇਆ ਗਿਆ ਦੋਸ਼
ਕੋਵਿਡ-19 ਆਊਟਬ੍ਰੇਕ ਕਾਰਨ ਟੋਰਾਂਟੋ ਦਾ ਇੱਕ ਹੋਰ ਐਲੀਮੈਂਟਰੀ ਸਕੂਲ ਬੰਦ
ਬਰੈਂਪਟਨ ਵਿੱਚ ਗੋਲੀ ਚੱਲੀ, 2 ਦੀ ਹਾਲਤ ਨਾਜੁ਼ਕ