ਵਾਸ਼ਿੰਗਟਨ, 12 ਅਕਤੂਬਰ, (ਪੋਸਟ ਬਿਊਰੋ)- ਏਲੀਅਨਜ਼ ਐਟਮੀ ਹਥਿਆਰਾਂ ਨਾਲ ਛੇੜਛਾੜ ਕਰ ਕੇ ਸਾਡੀ ਦੁਨੀਆ ਨੂੰ ਤੀਸਰੇ ਸੰਸਾਰ ਯੁੱਧ ਵਿੱਚ ਫਸਾ ਸਕਦੇ ਹਨ। ਇਹ ਸਨਸਨੀਖੇਜ਼ ਦਾਅਵਾ ਅਮਰੀਕਾ ਦੇ ਇੱਕ ਸਾਬਕਾ ਫੌਜੀ ਅਫਸਰ ਨੇ ਕੀਤਾ ਹੈ। ਇਸ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਐਟਮੀ ਹਥਿਆਰ ਸਿਸਟਮ ਨਾਲ ਏਲੀਅਨਜ਼ ਨੂੰ ਛੇੜਛਾੜ ਕਰਦੇ ਵੇਖਿਆ ਸੀ ਅਤੇ ਉਹ ਛੇਤੀ ਹੀ ਇਸ ਬਾਰੇ ਸਬੂਤ ਪੇਸ਼ ਕਰਨ ਵਾਲੇ ਹਨ।
ਅਮਰੀਕਾ ਦੀ ਹਵਾਈ ਫੌਜ ਦੇ ਸਾਬਕਾ ਅਧਿਕਾਰੀ ਰਾਬਰਟ ਸਾਲਾਸ ਦਾ ਦਾਅਵਾਹੈ ਕਿ 24 ਮਾਰਚ 1967 ਨੂੰ ਉਨ੍ਹਾਂ ਦੀਆਂ ਸਾਰੀਆਂ ਦਸ ਇੰਟਰ ਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨਕਾਰਾ ਹੋ ਗਈਆਂ ਸਨਤੇ ਓਦੋਂ ਉਹ ਮੋਂਟਾਨਾ ਵਿੱਚ ਮਾਲਮਸਟਰਾਮ ਏਅਰ ਫੋਰਸ ਬੇਸ ਵਿੱਚਇੱਕ ਅੰਡਰ-ਗਰਾਉਂਡ ਲਾਂਚ ਸਿਸਟਮ ਦੇ ਆਨ-ਡਿਊਟੀ ਕਮਾਂਡਰ ਸਨ। ਰਾਬਰਟ ਸਾਲਾਸ ਦਾ ਦਾਅਵਾ ਹੈ ਕਿ ਯੂ ਐੱਫ ਓ ਨੇ ਐਟਮੀ ਟਿਕਾਣਿਆਂ ਉੱਤੇ ਹਥਿਆਰ ਸਿਸਟਮ ਬੰਦ ਕਰ ਦਿੱਤਾ ਅਤੇ ਉਨ੍ਹਾਂ ਨੇ ਮਿਜ਼ਾਈਲਾਂ ਨੂੰ ਲਾਂਚ ਵੀ ਕਰ ਦਿੱਤਾ ਸੀ, ਪਰ ਕਾਉਂਟਿੰਗ ਸ਼ੁਰੂ ਹੁੰਦੇ ਸਾਰ ਇਸ ਲਾਂਚ ਨੂੰ ਰੋਕ ਲਿਆ ਗਿਆ ਸੀ। ਸਾਲਾਸ ਦਾ ਕਹਿਣਾ ਹੈ ਕਿ ਠੀਕ ਅੱਠ ਦਿਨ ਪਹਿਲਾਂ 16 ਮਾਰਚ 1967 ਨੂੰ ਇਸੇ ਤਰ੍ਹਾਂ ਦੀ ਘਟਨਾ ਇੱਕ ਹੋਰ ਮਿਜ਼ਾਈਲ ਲਾਂਚ ਸਿਸਟਮ ਨਾਲ ਹੋਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਏਲੀਅਨਜ਼ ਇਸ ਤਰ੍ਹਾਂ ਤੀਸਰੀ ਸੰਸਾਰ ਜੰਗ ਸ਼ੁਰੂ ਕਰਾ ਸਕਦੇ ਸਨ।ਡੇਲੀ ਸਟਾਰ ਮੁਤਾਬਕ ਰਾਬਰਟ ਸਾਲਾਸ ਅਤੇ ਚਾਰ ਹੋਰ ਸਾਬਕਾ ਅਫਸਰਐਟਮੀ ਹਥਿਆਰਾਂ ਨਾਲ ਯੂ ਐੱਫ ਓ (ਅਨ-ਆਈਡੈਂਟੀਫਾਈਡ ਆਬਜੈਕਟ) ਦੇ ਇਸ ਕਥਿਤ ਦਖਲ ਬਾਰੇ ਗੱਲ ਕਰਨਗੇ ਅਤੇ ਫਿਰ ਸਰਕਾਰੀ ਦਸਤਾਵੇਜਾਂ ਦਾ ਖੁਲਾਸਾ ਕਰਨਗੇ। ਇਹ ਚਾਰ ਸਾਬਕਾ ਅਫਸਰ 19 ਅਕਤੂਬਰ ਨੂੰ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।