Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਇਟਲੀ ਵਿੱਚ ਇਕ ਦਿਨ ਦੀ ਹੜਤਾਲ ਨੇ ਦੇਸ਼ ਦੀ ਸਰਕਾਰ ਹਲੂਣੀ

October 13, 2021 10:03 AM

ਰੋਮ, 12 ਅਕਤੂਬਰ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਸ਼ੁਰੂ ਵਿੱਚ ਇਟਲੀ ਵਿੱਚ ਦੁਨੀਆ ਭਰ ਦਾ ਦੂਸਰਾ ਏਦਾਂ ਦਾ ਦੇਸ਼ ਬਣ ਗਿਆ ਸੀ, ਜਿਥੇ ਚੀਨ ਦੇ ਵੂਹਾਨ ਸ਼ਹਿਰ ਤੋਂ ਬਾਅਦ ਸਭ ਤੋਂ ਵੱਧ ਕੇਸ ਸਨ।ਓਦੋਂ ਇਟਲੀ ਦੇ ਹਾਲਾਤ ਦੇਖ ਕੇ ਲੱਗਦਾ ਸੀ ਕਿ ਪਤਾ ਨਹੀਂ ਮੋੜਾ ਪਵੇ ਕਿ ਨਹੀਂ, ਕਿਉਂਕਿ ਓਦੋਂ ਇਟਲੀ ਵਿੱਚ ਮੌਤ ਦਰ ਅਤੇ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀਲਗਾਤਾਰ ਵਧ ਰਹੀ ਸੀ। ਹੌਲੀ ਹੌਲੀ ਹਾਲਾਤ ਸੁਧਰੇ, ਪਰ ਇਸ ਦੇ ਬਾਅਦ ਜਦੋਂ ਦੇਸ਼ ਦੀ ਸਰਕਾਰ ਬਹੁਤ ਸੋਚ-ਸਮਝ ਕੇ ਚੱਲ ਰਹੀ ਹੈ ਅਤੇਲਾਕਡਾਊਨ ਭਾਵੇਂ ਛੱਡ ਦਿੱਤਾ ਹੈ,ਇਹ ਗੱਲ ਸਖ਼ਤੀ ਨਾਲ ਕਹੀ ਹੈ ਕਿ ਦੇਸ਼ ਵਿੱਚ ਕੋਈ ਵੀ ਵਿਅਕਤੀ ਐਂਟੀ ਕੋਵਿਡ ਵੈਕਸੀਨ ਤੋਂ ਨਾ ਰਹੇ ਤਾਂ ਇਟਲੀ ਵਿੱਚਹਾਲੇ ਵੀ ਕੁਝ ਲੋਕਾਂ ਨੇ ਐਂਟੀ-ਕੋਵਿਡ ਵੈਕਸੀਨ ਨਹੀਂ ਲਗਵਾਈ ਅਤੇ ਨਾ ਲਵਾਉਣਾ ਚਾਹੁੰਦੇ ਹਨ।
ਇਸੇ ਸਬੰਧ ਵਿੱਚ ਇਟਲੀ ਸਰਕਾਰ ਦੇ ਇਸ ਫ਼ੈਸਲੇ ਦਾਕਈਹਫਤਿਆਂ ਤੋਂ ਵਿਰੋਧ ਹੋ ਰਿਹਾ ਹੈ। ਕੱਲ੍ਹ ਸੋਮਵਾਰ ਨੂੰ ਰਾਜਧਾਨੀ ਰੋਮ, ਮਿਲਾਨ, ਨਾਪੋਲੀ, ਤਰੈਸਤੇ ਤੇ ਤੋਰੀਨੋ ਸਣੇਕਈ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੀ ਸਰਕਾਰ ਵਿਰੁੱਧ ਦੇਸ਼ ਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਨੇ ਸਾਂਝੇ ਤੌਰ ਉੱਤੇ ਇਕ ਦਿਨਾ ਪਬਲਿਕ ਟਰਾਂਸਪੋਰਟ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕੀਤੇ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਦੇਪੁੱਜਣ ਨਾਲ ਇਸ ਯੂਰਪੀ ਦੇਸ਼ ਦੀ ਸਰਕਾਰ ਹਲੂਣੀ ਗਈ ਹੈ। ਕਈ ਜਥੇਬੰਦੀਆਂ ਵੱਲੋਂ ਮਿਲ ਕੇ ਦਿੱਤੇ ਸੱਦੇ ਉੱਤੇ ਹੋਈ ਇਸ ਹੜਤਾਲ ਦਾ ਅਸਰ ਬੱਸਾਂ, ਟ੍ਰੇਨਾਂ, ਮੈਟਰੋ, ਟ੍ਰਾਮ ਅਤੇ ਏਅਰਲਾਈਨਜ਼ ਵਿੱਚ ਵੀ ਪਿਆ। ਏਥੋਂ ਦੀ ਏਅਰਲਾਈਨ ਅਲ ਇਟਾਲੀਆ ਦੀਆਂ ਨੈਸ਼ਨਲ ਅਤੇ ਇੰਟਰਨੈਸ਼ਨਲ 127 ਉਡਾਣਾਂ ਰੱਦ ਹੋ ਗਈਆਂ। ਦੂਸਰੇ ਪਾਸੇ ਵੱਖ-ਵੱਖ ਥਾਈਂ ਪੁਲਸ ਨਾਲ ਪ੍ਰਦਰਸ਼ਨਕਾਰੀਆਂ ਦਾ ਕੁਝ ਟਕਰਾਅ ਹੋਇਆ ਹੈ ਤੇ ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤੋਰੀਨੋ ਸ਼ਹਿਰ ਵਿੱਚ ਵਿਦਿਆਰਥੀਆਂ ਨੇ ਮਾਰੀਓ ਦਰਾਗੀ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਤਸਵੀਰ ਸਮੇਤ ਯੂਰਪੀਨ ਯੂਨੀਅਨ ਦੇ ਝੰਡੇ ਨੂੰ ਅੱਗ ਲਾਉਣ ਦੀਆਂ ਖ਼ਬਰਾਂ ਵੀ ਮੀਡੀਆ ਵਿੱਚ ਸੁਰਖੀਆਂ ਬਣੀਆਂ ਸਨ ਅਤੇ ਹਾਲਾਤ ਹਫੜਾ-ਦਫੜੀ ਵਾਲੇ ਬਣੇ ਹੋਏ ਹਨ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ