Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

ਗਲਾ ਘੁੱਟਣ ਕਾਰਨ ਹੋਈ ਸੀ ਪਟੀਟੋ ਦੀ ਮੌਤ : ਕੌਰੋਨਰ

October 13, 2021 08:57 AM

ਫਲੋਰਿਡਾ, 12 ਅਕਤੂਬਰ (ਪੋਸਟ ਬਿਊਰੋ) : ਗੈਬੀ ਪਟੀਟੋ ਦੀ ਮੌਤ ਗਲਾ ਘੁੱਟਣ ਕਾਰਨ ਹੋਈ, ਇਸ ਦਾ ਖੁਲਾਸਾ ਮੰਗਲਵਾਰ ਨੂੰ ਕੌਰੋਨਰ ਵੱਲੋਂ ਕੀਤਾ ਗਿਆ। ਇਸ ਦੌਰਾਨ ਪਟੀਟੋ ਦੇ ਲਾਪਤਾ ਮੰਗੇਤਰ ਬ੍ਰਾਇਨ ਲਾਂਡਰੇ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਸ ਕਤਲ ਲਈ ਉਸ ਨੂੰ ਹੀ ਜਿ਼ੰਮੇਵਾਰ ਮੰਨ ਰਹੀ ਹੈ।
ਕੌਰੋਨਰ ਡਾ· ਬ੍ਰੈੱਟ ਬਲੂ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਉੱਤਰੀ ਵਿਓਮਿੰਗ, ਟੈਟਨ ਕਾਊਂਟੀ ਵਿੱਚ ਸਥਿਤ ਗ੍ਰੈਂਡ ਟੈਟਨ ਨੈਸ਼ਨਲ ਪਾਰਕ ਦੀ ਸਰਹੱਦ ਦੇ ਨਾਲ ਲੱਗਦੇ ਏਰੀਆ ਵਿੱਚ ਅਵਿਕਸਤ ਕੈਂਪਿੰਗ ਏਰੀਆ ਦੇ ਨੇੜੇ 19 ਸਤੰਬਰ ਨੂੰ 22 ਸਾਲਾ ਪਟੀਟੋ ਦੀ ਲਾਸ਼ ਮਿਲਣ ਤੋਂ ਤਿੰਨ ਤੋਂ ਚਾਰ ਹਫਤੇ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ।ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮੌਤ ਦੇ ਕਾਰਨਾਂ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਲਾਂਡਰੇ ਉੱਤੇ ਹੋਰ ਚਾਰਜਿਜ਼ ਲਾਏ ਜਾਣਗੇ ਜਾਂ ਨਹੀਂ।
ਜਿ਼ਕਰਯੋਗ ਹੈ ਕਿ ਲਾਂਡਰੇ ਨਾਲ ਕਰਾਸ ਕੰਟਰੀ ਰੋਡ ਟਰਿੱਪ ਉੱਤੇ ਗਈ ਪਟੀਟੋ ਅਚਾਨਕ ਲਾਪਤਾ ਹੋ ਗਈ ਸੀ। ਦੂਜੇ ਪਾਸੇ ਫਲੋਰਿਡਾ ਦੀ ਪੁਲਿਸ ਲਾਂਡਰੇ ਦੀ ਭਾਲ ਕਰ ਰਹੀ ਹੈ। ਕਈ ਦਿਨਾਂ ਤੱਕ ਪਟੀਟੋ ਦੇ ਮਾਪਿਆਂ ਵੱਲੋਂ ਉਸ ਨੂੰ ਕੀਤੇ ਗਏ ਟੈਕਸਟ ਮੈਸੇਜਿਜ਼ ਤੇ ਕਾਲਜ਼ ਦਾ ਕੋਈ ਜਵਾਬ ਨਾ ਮਿਲਣ ਤੋਂ ਬਾਅਦ 11 ਸਤੰਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ।
ਦੂਜੇ ਪਾਸੇ ਜਾਂਚਕਾਰਾਂ ਵੱਲੋਂ ਲਾਂਡਰੇ ਦੀ ਭਾਲ ਵਿੱਚ 24,000 ਏਕੜ ਦਾ ਫਲੋਰਿਡਾ ਨੇਚਰ ਪ੍ਰਿਜ਼ਰਵ ਇਲਾਕਾ ਬਿਨਾ ਕਿਸੇ ਸਫਲਤਾ ਦੇ ਗਾਹਿਆ ਜਾ ਚੁੱਕਿਆ ਹੈ। ਉਨ੍ਹਾਂ ਵੱਲੋਂ ਇਸ ਏਰੀਆ ਉੱਤੇ ਆਪਣਾ ਧਿਆਨ ਕੇਂਦਰਿਤ ਇਸ ਲਈ ਕੀਤਾ ਗਿਆ ਕਿਉਂਕਿ ਲਾਂਡਰੇ ਦੇ ਮਾਪਿਆਂ ਵੱਲੋਂ ਇਹ ਆਖਿਆ ਗਿਆ ਸੀ ਕਿ ਉਹ ਉੱਧਰ ਗਿਆ ਹੋ ਸਕਦਾ ਹੈ।ਅਧਿਕਾਰੀਆਂ ਵੱਲੋਂ ਲਾਂਡਰੇ ਦੀ ਭਾਲ ਲਈ ਹੈਲੀਕਾਪਟਰਜ਼, ਡਰੋਨਜ਼, ਸੂਹੀਆ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਇਸ ਸਰਚ ਏਰੀਆ ਦਾ 75 ਫੀ ਸਦੀ ਹਿੱਸਾ ਪਾਣੀ ਦੇ ਹੇਠਾਂ ਹੈ। ਪਰ ਅਜੇ ਤੱਕ ਪੁਲਿਸ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ