Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਅੰਤਰਰਾਸ਼ਟਰੀ

ਬਲੋਚਿਸਤਾਨ ਵਿੱਚ ਬੰਬ ਧਮਾਕਾ, ਪਾਕਿਸਤਾਨੀ ਪੱਤਰਕਾਰ ਦੀ ਮੌਤ

October 13, 2021 03:15 AM

ਕਰਾਚੀ, 12 ਅਕਤੂਬਰ (ਪੋਸਟ ਬਿਊਰੋ)- ਦੇਸ਼ ਦੇ ਗੜਬੜ ਵਾਲੇ ਬਲੋਚਿਸਤਾਨ ਸੂਬੇ ਵਿੱਚ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਹਮਲੇ ਵਿੱਚ ਇੱਕ 35 ਸਾਲਾ ਪਾਕਿਸਤਾਨੀ ਪੱਤਰਕਾਰ ਦੀ ਮੌਤ ਹੋ ਗਈ ਹੈ।
ਮੀਡੀਆ ਰਿਪੋਰਟ ਮੁਤਾਬਕ ਈਦਗਾਹ ਥਾਣੇ ਦੇ ਇੰਚਾਰਜ ਨਦੀਮ ਹੈਦਰ ਨੇ ਕਿਹਾ ਕਿ ‘ਮੈਟਰੋ ਇੱਕ ਨਿਊਜ਼’ ਦਾ ਪੱਤਰਕਾਰ ਸ਼ਾਹਿਗ ਜ਼ੇਹਰੀ ਸੂਬੇ ਦੇ ਹੱਬ ਸ਼ਹਿਰ ਵਿੱਚ ਕਾਰ ਵਿੱਚ ਜਾ ਰਿਹਾ ਸੀ, ਜਦੋਂ ਉਸ ਉੱਤੇ ਦੇਸੀ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਟੀ ਵੀ ਪੱਤਰਕਾਰ ਜ਼ੇਹਰੀ ਇਸ ਹਮਲੇੇ ਵਿੱਚ ਗੰਭੀਰਜ਼ਖ਼ਮੀ ਹੋ ਗਿਆ ਸੀ ਤੇ ਉਸਨੂੰ ਇੱਕ ਹੋਰ ਜ਼ਖ਼ਮੀ ਵਿਅਕਤੀ ਸਮੇਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜ਼ੇਹਰੀ ਨੂੰ ਮ੍ਰਿਤਕ ਐਲਾਨ ਦਿੱਤਾ।ਖ਼ਬਰ ਵਿੱਚ ਕਿਹਾ ਗਿਆ ਕਿ ‘ਡਾਨ ਡਾਟ ਕਾਮ' ਵੱਲੋਂ ਵੇਖੀ ਗਈ ਘਟਨਾ ਦੀ ਸੀ ਸੀ ਟੀ ਵੀ ਫ਼ੁਟੇਜ ਵਿੱਚ ਇੱਕ ਰੁਝੇਵੇਂ ਭਰੀ ਸੜਕ ਉਤੇ ‘ਯੂ-ਟਰਨ' ਲੈਂਦਿਆਂ ਹੀ ਜ਼ੇਹਰੀ ਦੀ ਕਾਰ ਕੋਲ ਸੜਕ ਕਿਨਾਰੇ ਧਮਾਕਾ ਹੁੰਦਾ ਦਿੱਸਿਆ। ਅਜੇ ਇਹ ਪਤਾ ਨਹੀਂ ਲੱਗਾ ਕਿ ਬੰਬ ਕਿਹੜਾ ਸੀ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਿੱਛੋਂ ਬਿਆਨ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ‘ਡਾਨ ਨਿਊਜ਼’ਦੇ ਅਨੁਸਾਰ ਫ਼ਰਵਰੀ ਵਿੱਚ ‘ਕੌਂਸਲ ਆਫ਼ ਪਾਕਿਸਤਾਨ ਨਿਊਜ਼ਪੇਪਰ ਐਡੀਟਰਜ਼’ (ਸੀ ਪੀ ਐਨ ਈ) ਦੀ ‘ਮੀਡੀਆ ਫ਼ਰੀਡਮ ਰਿਪੋਰਟ’ 2020 ਨੇ ਪ੍ਰਗਟਾਵਾ ਕੀਤਾ ਸੀ ਕਿ ਇਸ ਦੌਰਾਨ ਘੱਟੋ-ਘੱਟ 10 ਪੱਤਰਕਾਰਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ 2020 ਵਿੱਚ ਹੀ ਪਾਕਿਸਤਾਨ ਵਿੱਚ ਕਈਆਂ ਨੂੰ ਧਮਕੀਆਂ, ਅਗਵਾ ਤੇ ਤਸੀਹੇ ਦਿੱਤੇ ਗਏ ਸਨ ਅਤੇ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨਿਭਾਉਣ ਲਈ ਗ਼੍ਰਿਫ਼ਤਾਰ ਕੀਤਾ ਗਿਆ ਸੀ। ਪੱਤਰਕਾਰਾਂ ਉੱਤੇ ਤਸ਼ੱਦਦ ਕਰਨ ਅਤੇ ਮਾਰਨ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮੀਗ੍ਰੇਸ਼ਨ ਮਾਮਲਾ : ਤਾਲਾਬੰਦੀ ਤੋਂ ਪਹਿਲਾਂ ਦੀਆਂ ਰਿਹਾਇਸ਼ੀ ਅਰਜ਼ੀਆਂ ਉਤੇ ਕੰਮ ਸ਼ੁਰੂ
ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਮੌਤਾਂ ਦੀ ਗਿਣਤੀ 14 ਹੋਈ
ਸੂਈ ਤੋਂ ਬਚਣ ਲਈ ਨਕਲੀ ਹੱਥ ਲਾ ਕੇ ਵੈਕਸੀਨ ਲਵਾਉਣ ਜਾ ਪੁੱਜਾ
ਚੀਨ `ਚ 5300 ਸਾਲ ਪੁਰਾਣਾ ਰਹੱਸਮਈ ਸ਼ਹਿਰ ਮਿਲਿਆ, ਅਚਾਨਕ ਛੱਡ ਕੇ ਲੋਕ ਚਲੇ ਗਏ
ਪਾਕਿਸਤਾਨ`ਚ ਆਪਣੇ ਨਾਗਰਿਕ ਦੇ ਕਤਲ ਉਤੇ ਸ੍ਰੀਲੰਕਾ ਭੜਕਿਆ
ਅਮਰੀਕੀ ਖੁਫੀਆ ਏਜੰਸੀ ਮੁਤਾਬਕ ਰੂਸ ਯੂਕਰੇਨ ਉਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹੈ
ਦੂਸਰੇ ਵਿਸ਼ਵ ਯੁੱਧ ਦੇ ਟੈਂਕਾਂ ਨੂੰ ਉਡਾਉਣ ਵਾਲੀ ਗੋਲੀ ਉਤੇ ਡਿੱਗ ਕੇ ਬੰਦਾ ਜ਼ਖਮੀ
ਮਿਸ਼ੀਗਨ ਵਿੱਚ ਵਿਦਿਆਰਥੀਆਂ ਦੀ ਜਾਨ ਲੈਣ ਵਾਲੇ ਲੜਕੇ ਦੇ ਮਾਪਿਆਂ ਨੂੰ ਵੀ ਕੀਤਾ ਗਿਆ ਚਾਰਜ
ਉਤਰ ਪੱਛਮੀ ਤੁਰਕੀ ਵਿੱਚ ਤੇਜ਼ ਤੂਫਾਨ ਕਾਰਨ ਛੇ ਲੋਕਾਂ ਦੀ ਮੌਤ
ਰੂਸੀ ਜਹਾਜ਼ਾਂ ਨੇ ਕਾਬੁਲ `ਚ ਮਨੁੱਖੀ ਸਹਾਇਤਾ ਪਹੁੰਚਾਈ