Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਅੰਤਰਰਾਸ਼ਟਰੀ

ਕੈਨੇਡੀਅਨ ਬਾਰਡਰ ਉੱਤੇ ਕਸਟਮਜ਼ ਦੇ ਵਿਵਾਦ ਕਾਰਨ ਅਮਰੀਕਾ ਦੀ ਫਿੱਸ਼ ਸਟਿੱਕ ਤੇ ਫਿਲੇ ਸਪਲਾਈ ਨੂੰ ਖਤਰਾ

October 13, 2021 01:45 AM

ਪੋਰਟਲੈਂਡ, ਮੇਨ, 12 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਤੇ ਕੈਨੇਡਾ ਦੀ ਸਰਹੱਦ ਉੱਤੇ ਕਸਟਮਜ਼ ਦੇ ਵਿਵਾਦ ਦੇ ਚੱਲਦਿਆਂ ਫਿੱਸ਼ ਸਟਿੱਕਸ ਤੇ ਫਾਸਟ ਫੂਡ ਸੈਂਡਵਿਚਿਜ਼ ਵਰਗੀਆਂ ਮਸ਼ਹੂਰ ਵਸਤਾਂ ਵਿੱਚ ਵਰਤੀ ਜਾਣ ਵਾਲੀ ਅਹਿਮ ਮੱਛੀ ਦੀ ਸਪਲਾਈ, ਜੋ ਅਮਰੀਕਾ ਕਰਦਾ ਹੈ, ਵਿੱਚ ਵਿੱਘਣ ਪੈ ਸਕਦਾ ਹੈ।
ਅਲਾਸਕਾ ਪੌਲਕ ਦੀ ਸਪਲਾਈ ਚੇਨ ਬੜੀ ਗੁੰਝਲਦਾਰ ਹੈ। ਅਮਰੀਕਾ ਵਿੱਚ ਵੱਡੀ ਪੱਧਰ ਉੱਤੇ ਕਮਰਸ਼ੀਅਲ ਫਿਸ਼ਰੀ ਦੇ ਹਿੱਸੇ ਵਜੋਂ ਫੜ੍ਹੇ ਜਾਣ ਤੋਂ ਬਾਅਦ ਇਸ ਮੱਛੀ ਨੂੰ ਸਮੁੰਦਰੀ ਜਹਾਜ਼ ਰਾਹੀਂ ਨਿਊ ਬਰੰਜ਼ਵਿੱਕ, ਕੈਨੇਡਾ, ਤੇ ਮੇਨ ਨਾਲ ਲੱਗਦੀ ਸਰਹੱਦ ਨੇੜੇ ਲਿਆਂਦਾ ਜਾਂਦਾ ਹੈ। ਫਿਰ ਉਹ ਰੇਲ ਕਾਰਾਂ ਰਾਹੀਂ 100 ਫੁੱਟ ਦੀ ਦੂਰੀ ਉੱਤੇ ਕੈਨੇਡਾ ਦੇ ਅੰਦਰ ਲਿਜਾਈ ਜਾਂਦੀ ਹੈ, ਫਿਰ ਇਸ ਨੂੰ ਟਰੱਕਾਂ ਉੱਤੇ ਲੱਦ ਕੇ ਇਸ ਨੂੰ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚਾਇਆ ਜਾਂਦਾ ਹੈ।
ਯੂਐਸ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਸਿ਼ੱਪਰਜ਼ ਜੋਨਜ਼ ਐਕਟ ਦੀ ਉਲੰਘਣਾਂ ਕਰ ਰਹੇ ਹਨ। ਇਸ ਐਕਟ ਤਹਿਤ ਇਹ ਸ਼ਰਤ ਹੈ ਕਿ ਅਮਰੀਕਾ ਦੀਆਂ ਬੰਦਰਗਾਹਾਂ ਦਰਮਿਆਨ ਸਿ਼ੱਪ ਕੀਤੀਆਂ ਗਈਆਂ ਵਸਤਾਂ ਨੂੰ ਅਮਰੀਕਾ ਦੀ ਮਲਕੀਅਤ ਵਾਲੇ ਬੇੜਿਆਂ ਉੱਤੇ ਹੀ ਟਰਾਂਸਪੋਰਟ ਕੀਤਾ ਜਾ ਸਕਦਾ ਹੈ।
ਰਿਕਾਰਡਸ ਅਨੁਸਾਰ ਏਜੰਸੀ ਵੱਲੋਂ ਸਿ਼ੱਪਰਜ਼ ਨੂੰ ਇਸ ਸਬੰਧ ਵਿੱਚ 350 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਕੀਤਾ ਜਾ ਚੁੱਕਿਆ ਹੈ। ਦੋ ਸਿ਼ਪਿੰਗ ਕੰਪਨੀਆਂ ਵੱਲੋਂ ਇਸ ਸਬੰਧ ਵਿੱਚ ਫੈਡਰਲ ਅਦਾਲਤ ਵਿੱਚ ਕੇਸ ਵੀ ਕੀਤਾ ਗਿਆ ਹੈ ਤੇ ਇਸ ਨਿਯਮ ਨੂੰ ਅਣਉਚਿਤ ਤੇ ਅਣਕਿਆਸਿਆ ਦੱਸਿਆ ਗਿਆ ਹੈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ