Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਕੈਨੇਡਾ

ਫੈਡਰਲ ਅਦਾਲਤ ਨੇ ਫੋਰਟਿਨ ਦੀ ਵੈਕਸਿਨ ਵੰਡ ਦੇ ਇੰਚਾਰਜ ਵਜੋਂ ਬਹਾਲੀ ਦੀ ਅਪੀਲ ਕੀਤੀ ਖਾਰਜ

October 13, 2021 12:09 AM

ਓਟਵਾ, 12 ਅਕਤੂਬਰ (ਪੋਸਟ ਬਿਊਰੋ) : ਕੈਨੇਡਾ ਦੀ ਕੋਵਿਡ-19 ਵੈਕਸੀਨ ਵੰਡ ਦੇ ਇੰਚਾਰਜ ਵਜੋਂ ਬਹਾਲੀ ਲਈ ਕੋਸਿ਼ਸ਼ ਕਰ ਰਹੇ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਉਸ ਸਮੇਂ ਨਿਰਾਸ਼ਾ ਹੱਥ ਲੱਗੀ ਜਦੋਂ ਫੈਡਰਲ ਕੋਰਟ ਨੇ ਫੈਸਲਾ ਉਨ੍ਹਾਂ ਦੇ ਖਿਲਾਫ ਸੁਣਾਇਆ। ਅਦਾਲਤ ਨੇ ਇਹ ਵੀ ਆਖਿਆ ਕਿ ਫੋਰਟਿਨ ਨੂੰ ਇਸ ਤਰ੍ਹਾਂ ਹਟਾਏ ਜਾਣ ਬਾਰੇ ਪਹਿਲਾਂ ਕੈਨੇਡੀਅਨ ਆਰਮਡ ਫੋਰਸਿਜ਼ ਨਾਲ ਆਪਣੀ ਸਿ਼ਕਾਇਤ ਦਾ ਨਿਪਟਾਰਾ ਕਰਨਾ ਹੋਵੇਗਾ।
ਮੰਗਲਵਾਰ ਨੂੰ ਜਾਰੀ ਇਸ ਬਿਆਨ ਵਿੱਚ ਜੱਜ ਐਨ ਮੈਰੀ ਮੈਕਡੌਨਲਡ ਨੇ ਫੋਰਟਿਨ ਦੀ ਗੁਜ਼ਾਰਿਸ਼ ਖਾਰਜ ਕਰ ਦਿੱਤੀ। ਉਨ੍ਹਾਂ ਆਖਿਆ ਕਿ ਇਹ ਮਾਮਲਾ ਅਪਰਿਪੱਕ ਸੀ ਤੇ ਅਦਾਲਤ ਵਿੱਚ ਇਸ ਮਸਲੇ ਦਾ ਹੱਲ ਲੱਭਣ ਲਈ ਆਉਣ ਤੋਂ ਪਹਿਲਾਂ ਇਸ ਸੀਨੀਅਰ ਮਿਲਟਰੀ ਅਧਿਕਾਰੀ ਨੂੰ ਆਪਣੇ ਅੰਦਰੂਨੀ ਮਸਲਿਆਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨਾ ਚਾਹੀਦਾ ਸੀ।
ਸਤੰਬਰ ਵਿੱਚ ਦੋ ਰੋਜ਼ਾ ਸੁਣਵਾਈ ਵਿੱਚ ਜੱਜ ਨੇ ਫੋਰਟਿਨ ਦੀ ਲੀਗਲ ਟੀਮ ਤੇ ਸਰਕਾਰ ਦੇ ਉਸ ਵਿਵਾਦ ਨੂੰ ਸੁਣਿਆ ਜਿਸ ਵਿੱਚ ਸਰਕਾਰ ਵੱਲੋਂ ਇਸ ਸੀਨੀਅਰ ਫੌਜੀ ਅਧਿਕਾਰੀ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ। ਜਿ਼ਕਰਯੋਗ ਹੈ ਕਿ ਫੋਰਟਿਨ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਿਹਤ ਮੰਤਰੀ ਪੈਟੀ ਹਾਜ਼ਦੂ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਫੋਰਟਿਨ ਨੂੰ ਹਟਾਉਣ ਲਈ ਸਿਆਸੀ ਦਖਲਅੰਦਾਜ਼ੀ ਕੀਤੀ ਗਈ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਸੀਨੀਅਰ ਮਿਲਟਰੀ ਆਫੀਸਰ ਨੂੰ ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਆਫ ਲਾਜਿਸਟਿਕਸ ਐਂਡ ਆਪਰੇਸ਼ਨਜ਼ ਦੀ ਭੂਮਿਕਾ ਤੋਂ ਮਈ ਵਿੱਚ ਉਸ ਸਮੇਂ ਹਟਾ ਦਿੱਤਾ ਗਿਆ ਸੀ ਜਦੋਂ ਮਿਲਟਰੀ ਪੁਲਿਸ ਨੇ ਮੇਜਰ ਖਿਲਾਫ ਜਿਨਸੀ ਮਾਮਲੇ ਵਿੱਚ ਜਾਂਚ ਦੀ ਸ਼ੁਰੂਆਤ ਕੀਤੀ ਸੀ। ਇਹ ਮਾਮਲਾ 1988 ਦਾ ਉਸ ਸਮੇਂ ਦਾ ਸੀ ਜਦੋਂ ਸੇਂਟ ਜੀਨ ਕਿਊਬਿਕ ਵਿੱਚ ਰਾਇਲ ਮਿਲਟਰੀ ਕਾਲਜ ਵਿੱਚ ਫੋਰਟਿਨ ਵਿਦਿਆਰਥੀ ਸਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲੇਬਰ ਮਾਰਕਿਟ ਦੇ ਹਾਲ ਉੱਤੇ ਅੱਜ ਚਾਨਣਾ ਪਾਵੇਗਾ ਸਟੈਟੇਸਟਿਕਸ ਕੈਨੇਡਾ
14 ਦਸੰਬਰ ਨੂੰ ਬਜਟ ਅਪਡੇਟ ਦੇਣਗੇ ਲਿਬਰਲ
ਉਡਾਨਾਂ ਰੱਦ ਹੋਣ ਕਾਰਨ ਕਈ ਕੈਨੇਡੀਅਨਜ਼ ਸਾਊਥ ਅਫਰੀਕਾ ਵਿੱਚ ਫਸੇ
ਟਰੈਵਲ ਬੈਨ ਵਾਲੀ ਸੂਚੀ ਵਿੱਚ ਕੈਨੇਡਾ ਨੇ ਤਿੰਨ ਦੇਸ਼ ਹੋਰ ਕੀਤੇ ਸ਼ਾਮਲ
ਓਮਾਈਕ੍ਰੌਨ ਕਾਰਨ ਏਅਰ ਟਰੈਵਲਰਜ਼ ਲਈ ਨਵੀਆਂ ਟੈਸਟਿੰਗ ਸ਼ਰਤਾਂ ਲਾਗੂ ਕਰੇਗੀ ਸਰਕਾਰ
ਜਿਨ੍ਹਾਂ ਦਾ ਪੂਰਾ ਟੀਕਾਕਰਣ ਨਹੀਂ ਹੋਇਆ ਉਹ ਅੱਜ ਤੋਂ ਜਹਾਜ਼ ਤੇ ਟਰੇਨਜ਼ ਦਾ ਸਫਰ ਨਹੀਂ ਕਰ ਸਕਣਗੇ
ਜਿਨਸੀ ਸ਼ੋਸ਼ਣ ਦੇ ਸਿ਼ਕਾਰ ਆਪਣੇ ਮੈਂਬਰਾਂ ਤੋਂ ਕੈਨੇਡੀਅਨ ਸਰਕਾਰ ਤੇ ਮਿਲਟਰੀ ਆਗੂ ਮੰਗਣਗੇ ਮੁਆਫੀ
ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਅਚਾਨਕ ਡਿੱਗੀਆਂ
ਵੱਡੀਆਂ ਟੈਕਨੀਕਲ ਕੰਪਨੀਆਂ ਉੱਤੇ ਸਰਵਿਸ ਟੈਕਸ ਲਾਉਣ ਲਈ ਸਰਕਾਰ ਪੇਸ਼ ਕਰੇਗੀ ਬਿੱਲ
ਜੋਲੀ ਵੱਲੋਂ ਕੈਨੇਡੀਅਨਜ਼ ਨੂੰ ਇਥੋਪੀਆ ਛੱਡਣ ਦੀ ਅਪੀਲ