Welcome to Canadian Punjabi Post
Follow us on

01

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਭਾਰਤ

ਲਖੀਮਪੁਰ ਖੀਰੀ ਕੇਸ: ਆਸ਼ੀਸ਼ ਮਿਸ਼ਰਾ ਨੂੰ ਜੱਜ ਨੇ ਸ਼ਰਤਾਂ ਨਾਲ ਤਿੰਨ ਦਿਨਾ ਪੁਲਿਸ ਰਿਮਾਂਡ ਉੱਤੇ ਭੇਜਿਆ

October 12, 2021 10:54 AM

ਮਪੁਰ ਖੀਰੀ, 11 ਅਕਤੂਬਰ, (ਪੋਸਟ ਬਿਊਰੋ)- ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀਦੇ ਬੇਟੇ ਆਸ਼ੀਸ਼ ਮਿਸ਼ਰਾਨੂੰ ਅਦਾਲਤ ਨੇ ਅੱਜ ਸ਼ਰਤਾਂਨਾਲ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ।ਖਬਰ ਏਜੰਸੀ ਦੇ ਅਨੁਸਾਰ ਇਹ ਜਾਣਕਾਰੀ ਪ੍ਰਾਸੀਕਿਊਸ਼ਨ ਐਡਵੋਕੇਟ ਐਸਓ ਯਾਦਵਨੇ ਦਿੱਤੀ ਹੈ।
ਅੱਜ ਸੋਮਵਾਰ ਦੀ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਕਿਹਾ ਸੀ ਕਿ ਆਸ਼ੀਸ਼ ਮਿਸ਼ਰਾ ਤੋਂ ਸਿਰਫ 12 ਘੰਟੇ ਪੁੱਛਗਿੱਛ ਹੋਈ ਤਾਂ ਇਸ ਦੌਰਾਨ ਉਸਨੇ ਕੋਈ ਠੋਸ ਜਵਾਬ ਨਹੀਂ ਦਿੱਤਾ, ਇਸ ਲਈ ਉਸ ਨੂੰ 14 ਦਿਨ ਦੀ ਪੁਲਿਸ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕਰਨੀ ਪਵੇਗੀ। ਆਸ਼ੀਸ਼ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਿਸ ਕੋਲ ਆਸ਼ੀਸ਼ ਤੋਂ ਪੁੱਛਣ ਲਈ ਸਿਰਫ 40 ਸਵਾਲ ਸਨ, ਜੋ ਪੁੱਛ ਲਏ ਸਨ,ਜੇ ਕੋਈ ਹੋਰਪੁੱਛਗਿੱਛਪੁਲਿਸ ਨੇ ਕਰਨੀ ਹੈ ਤਾਂ ਉਹ ਪੁਲਸ ਅਧਿਕਾਰੀ ਜੇਲ੍ਹ ਵਿੱਚ ਜਾ ਕੇ ਕਰ ਸਕਦੇ ਹਨ। ਇਸ ਪਿੱਛੋਂਲਖੀਮਪੁਰ ਖੀਰੀ ਹਿੰਸਾ ਕੇਸਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਦੀ ਪੁਲਿਸ ਹਿਰਾਸਤ ਲਈ ਰਿਮਾਂਡ ਪਟੀਸ਼ਨ ਉੱਤੇਅਦਾਲਤ ਵਿੱਚਸੁਣਵਾਈ ਹੋਈ ਅਤੇ ਉਸ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ।
ਵਰਨਣ ਯੋਗ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਸ਼ਨੀਵਾਰ ਦੇਰ ਰਾਤ ਗ੍ਰਿਫਤਾਰ ਕਰਨ ਪਿੱਛੋਂ ਸਥਾਨਕ ਅਦਾਲਤ ਨੇ 14 ਦਿਨਜੁਡੀਸ਼ਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉਸ ਤੋਂ ਜੀਪ ਥੱਲੇਕੁਚਲ ਕੇ ਚਾਰ ਕਿਸਾਨਾਂ ਨੂੰ ਮਾਰ ਦੇਣ ਦੇ ਸਬੰਧ ਵਿੱਚ ਕਰੀਬ 12 ਘੰਟੇ ਪੁੱਛਗਿੱਛ ਹੋਈ ਸੀ। ਸੀਨੀਅਰ ਪ੍ਰਾਸੀਕਿਊਸ਼ਨ ਅਫਸਰ ਐਸਪੀ ਯਾਦਵ ਨੇ ਦੱਸਿਆ ਕਿ ਮੈਡੀਕਲ ਟੀਮ ਨੇ ਲਖੀਮਪੁਰ ਖੀਰੀ ਵਿੱਚ ਕ੍ਰਾਈਮ ਬ੍ਰਾਂਚ ਦੇ ਦਫਤਰ ਵਿੱਚ ਆਸ਼ੀਸ਼ ਮਿਸ਼ਰਾ ਦੀ ਜਾਂਚ ਕੀਤੀ ਤੇ ਫਿਰ ਜੁਡੀਸ਼ਲ ਮੈਜਿਸਟਰੇਟ ਕੋਲ ਪੇਸ਼ ਕੀਤਾ, ਜਿਸਨੇ ਉਸਨੂੰ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ।ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਸ਼ੀਸ਼ ਤੋਂ ਪੁੱਛਗਿੱਛ ਕਰਨ ਲਈ 14 ਦਿਨਾਂ ਦਾ ਰਿਮਾਂਡ ਮੰਗਿਆ ਸੀ।
ਇਸ ਦੌਰਾਨ ਐਤਵਾਰ ਨੂੰ ਐੱਸ ਆਈ ਟੀ ਨੇਵਾਰਦਾਤ ਦਾ ਮੌਕਾ ਵੇਖਿਆ ਅਤੇ ਐਸਆਈਟੀ ਨੇ ਆਸ਼ੀਸ਼ ਦੀ ਰਾਈਸ ਮਿੱਲ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਸੀ। ਇਸ ਇਲਾਕੇ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਦੀ ਵੀ ਜਾਂਚ ਕੀਤੀ, ਪਰ ਜਾਂਚ ਏਜੰਸੀ ਨੂੰ ਉਥੋਂ ਕੁਝ ਮਿਲਿਆ ਜਾਂ ਨਹੀਂ, ਇਹ ਪਤਾ ਨਹੀਂ ਹੈ। ਇਸ ਕੇਸਵਿੱਚ ਐਸਆਈਟੀ ਆਸ਼ੀਸ਼ ਮਿਸ਼ਰਾ ਦੇ ਸਾਥੀ ਅੰਕਿਤ ਦਾਸ ਨੂੰ ਵੀ ਲੱਭ ਰਹੀ ਹੈ ਅਤੇ ਦੱਸਦੇ ਹਨ ਕਿ ਉਹ ਨੇਪਾਲ ਭੱਜ ਗਿਆ ਹੈ। ਜਦੋਂ ਪੁਲਿਸ ਟੀਮ ਅੰਕਿਤ ਦੇ ਲਖੀਮਪੁਰ ਖੀਰੀ ਵਾਲੇ ਘਰ ਗਈ ਤਾਂ ਓਥੇ ਤਾਲਾ ਲੱਗਾ ਸੀ।ਪੁਲਿਸ ਆਸ਼ੀਸ਼ ਦੇ ਦੂਸਰੇ ਸਾਥੀ ਸੁਮਿਤ ਜੈਸਵਾਲ ਨੂੰ ਵੀ ਲੱਭਦੀ ਹੈ, ਜਿਸ ਨੇ 15 ਅਣਪਛਾਤੇ ਕਿਸਾਨਾਂ ਦੇ ਖਿਲਾਫ ਕਤਲ ਕੇਸ ਦਰਜ ਕਰਾਇਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਸਰਕਾਰ ਨੇ ਐੱਮ ਐੱਸ ਪੀ ਬਾਰੇ ਕਮੇਟੀ ਲਈ ਸੰਯੁਕਤ ਕਿਸਾਨ ਮੋਰਚੇ ਤੋਂ ਪੰਜ ਨਾਂ ਮੰਗੇ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਟਿਪਣੀ: 36 ਸਾਲਾਂ ਤੋਂ ਗੰਗਾ ਮੈਲੀ ਦੀ ਮੈਲੀ
ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਰਲੀਮੈਂਟ ਦੇ ਦੋਵਾਂ ਹਾਊਸਾਂ ਤੋਂ ਪਾਸ
ਟਰੱਕ-ਐਂਬੂਲੈਂਸ ਦੀ ਟੱਕਰ ਵਿੱਚ ਮਰੀਜ਼ ਸਮੇਤ ਚਾਰ ਜਣਿਆਂ ਦੀ ਮੌਤ
ਹਾਈ ਕੋਰਟ ਨੇ ਕਿਹਾ: ਬਹੁ-ਗਿਣਤੀ ਨਾਲ ਮਿਲਦੇ ਵਿਚਾਰ ਹੀ ਪ੍ਰਗਟਾਵੇ ਦੀ ਆਜ਼ਾਦੀ ਨਹੀਂ
ਚੀਫ ਜਸਟਿਸ ਨੂੰ ਰੰਜ ਕਾਨੂੰਨ ਬਣਾਉਣ ਸਮੇਂ ਬਣਾਉਣ ਵਾਲੇ ਪ੍ਰਭਾਵ ਬਾਰੇ ਨਹੀਂ ਸੋਚਦੇ
ਸ਼ਹੀਦ ਹੇਮੰਤ ਕਰਕਰੇ ਦੀ ਬੇਟੀ ਦਾ ਸਵਾਲ ਪਾਪਾ ਜਿਹੜੀ ਬੁਲੇਟ ਪਰੂਫ ਜੈਕੇਟ ਪਹਿਨ ਕੇ ਨਿਕਲੇ ਸੀ, ਉਹ ਕਿੱਥੇ ਗਈ?
ਸਾਬਕਾ ਜੱਜ ਉੱਤੇ ਭਿ੍ਰਸ਼ਟਾਚਾਰ ਦਾ ਕੇਸ ਚਲਾਉਣ ਲਈਸੀ ਬੀ ਆਈ ਨੂੰ ਪ੍ਰਵਾਨਗੀ ਮਿਲੀ
ਦਿੱਲੀ ਅਸੈਂਬਲੀ ਦੇ ਸੈਸ਼ਨ ਤੋਂ ਭਾਜਪਾ ਦਾ ਇੱਕ ਵਿਧਾਇਕ ਸਸਪੈਂਡ, ਦੋ ਬਾਹਰ ਕੱਢੇ
ਪ੍ਰਦੂਸ਼ਣ ਫੈਲਾ ਕੇ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹੋ-ਸੁਪਰੀਮ ਕੋਰਟ