Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

ਇਮਰਾਨ ਵੱਲੋਂ ਪਾਕਿ ਵਿੱਚ ਤਾਲਿਬਾਨੀ ਕਿਸਮ ਦੀ ਨਵੀਂ ਅਥਾਰਟੀ ਦਾ ਵਿਚਾਰ ਪੇਸ਼

October 12, 2021 10:52 AM

* ਸ਼ਰੀਅਤ ਪੜ੍ਹਾਉਣ ਤੇ ਲਾਗੂ ਕਰਨ ਵਾਲੀ ਅਥਾਰਟੀ ਦਾ ਐਲਾਨ


ਇਸਲਾਮਾਬਾਦ, 11 ਅਕਤੂਬਰ, (ਪੋਸਟ ਬਿਊਰੋ)- ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ ਹੋਣ ਨਾਲ ਖੁਸ਼ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਤਾਲਿਬਾਨ ਵਰਗੀ ਅਥਾਰਿਟੀ ਦਾ ਐਲਾਨ ਕੀਤਾ ਹੈ।
ਅੱਜ ਐਤਵਾਰ ਨੂੰ ਇਮਰਾਨ ਖਾਨ ਨੇ ਦੁਨੀਆ ਵਿਚ ਇਸਲਾਮ ਦੀ ਸਹੀ ਤਸਵੀਰ ਪੇਸ਼ ਕਰਨ ਦਾ ਵਿਚਾਰ ਰੱਖਦੇ ਹੋਏ ‘ਰਹਿਮਤੁਲ ਲੀਲ ਆਲਮੀਨ ਅਥਾਰਿਟੀ’ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਸੰਕੇਤ ਦਿੱਤਾ ਸੀ ਕਿ ਉਹ ਪਾਕਿਸਤਾਨ ਨੂੰ ਇਸਲਾਮੀ ਰਾਹ ਉੱਤੇ ਲਿਜਾਣਾ ਚਾਹੁੰਦੇ ਹਨ।ਨਵੀਂ ਅਥਾਰਿਟੀ ਦਾ ਕੰਮ ਪਾਕਿਸਤਾਨ ਦੀ ਸਿੱਖਿਆ ਵਿਵਸਥਾ ਨੂੰ ਸ਼ਰੀਆ ਮੁਤਾਬਕ ਬਦਲਣਾ ਹੈ।ਸਮਝਿਆ ਜਾਂਦਾ ਹੈ ਕਿ ਇਮਰਾਨ ਨੇ ਇਕ ਤਰ੍ਹਾਂ ਦੇਸ਼ ਵਿਚ ‘ਤਾਲਿਬਾਨੀ ਢੰਗ ਦੇ ਰਾਜ ਦੀ ਨੀਂਹ’ ਰੱਖ ਦਿੱਤੀ ਹੈ।ਕੱਟੜਪੰਥੀ ਸੰਗਠਨ ਤਾਲਿਬਾਨ ਦੀ ਸ਼ੁਰੂਆਤ ਵਿਦਿਆਰਥੀ ਸੰਗਠਨ ਵਜੋਂ ਹੋਈ ਸੀ। ਇਹ ਵੀ ਖੁਦ ਨੂੰ ਇਸਲਾਮ ਤੇ ਸ਼ਰੀਆ ਦਾ ਪੈਰੋਕਾਰ ਦੱਸਦੇ ਹਨ। ਇਮਰਾਨ ਨੇ ਕਈ ਥਾਂਈਂ ਅਹਿੰਸਾ ਦਾ ਸਮਰਥਨ ਕੀਤਾ ਹੈ, ਪਰ ਸ਼ਰੀਆ ਕਾਨੂੰਨ ਦੇ ਨਾਮ ਉੱਤੇ ਬੇਰਹਿਮੀ ਕਰਦੇ ਤਾਲਿਬਾਨ ਦੀ ਤਾਰੀਫ ਵੀ ਉਸ ਨੇ ਕਈ ਵਾਰ ਕੀਤੀ ਹੈ, ਜਿਸ ਤੋਂ ਖਿਆਲ ਪੇਸ਼ ਹੁੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨੂੰ ਤਾਲਿਬਾਨ ਦੇ ਰਾਹ ਉੱਤੇ ਲਿਜਾਣਾ ਚਾਹੁੰਦੇ ਹਨ।
ਅੱਜ ਇਮਰਾਨ ਖਾਨ ਨੇ ਇਸਲਾਮਾਬਾਦ ਵਿਚ ‘ਅਸ਼ਰਾ-ਏ-ਰਹਿਮਤ-ਉਲ-ਲਿਲ-ਅਲਾਮੀਨ’ ਨਾਂਅ ਦੇ ਸੰਮੇਲਨ ਵਿੱਚ ਬੋਲਦਿਆਂ ਕਿਹਾ ਕਿ ਨਵੀਂ ਬਣਾਈ ਜਾ ਰਹੀ ‘ਰਹਿਮਤੁਲ ਲੀਲ ਆਲਮੀਨ ਅਥਾਰਿਟੀ’ ਵਿੱਚ ਵਿਦਵਾਨਾਂ ਨੂੰ ਸ਼ਾਮਲ ਕਰ ਕੇਉਨ੍ਹਾਂ ਨੂੰ ਇਸ ਖੋਜ ਦਾ ਕੰਮ ਦਿੱਤਾ ਜਾਵੇਗਾ ਕਿ ਲੋਕਾਂ ਵਿਚ ਪੈਗੰਬਰ ਦੀਆਂ ਸਿੱਖਿਆਵਾਂ ਨੂੰ ਕਿਵੇਂ ਫੈਲਾਉਣਾ ਹੈ ਤੇ ਦੁਨੀਆ ਨੂੰ ਇਹ ਦੱਸਣਾ ਹੋਵੇਗਾ ਕਿ ਅਸਲ ਵਿਚ ਇਸਲਾਮ ਕੀ ਹੈ।ਇਮਰਾਨ ਨੇ ਕਿਹਾ ਕਿ ਇਹ ਅਥਾਰਿਟੀ ਸਕੂਲਾਂ ਦੇ ਸਿਲੇਬਸ ਦੀ ਨਿਗਰਾਨੀ ਕਰੇਗੀ। ਇਸ ਅਥਾਰਿਟੀ ਨਾਲ ਜੁੜਨ ਵਾਲੇ ਵਿਦਵਾਨਇਹ ਦੱਸਣਗੇ ਕੀ ਕੁਝ ਬਦਲਣ ਦੀ ਲੋੜ ਹੈ ਅਤੇ ਇਸ ਅਥਾਰਿਟੀ ਰਾਹੀਂ ਦੂਸਰੇ ਧਰਮਾਂ ਦੇ ਫਰਕ ਬਾਰੇ ਵੀ ਪੜ੍ਹਾਇਆ ਜਾਵੇਗਾ।
ਇਮਰਾਨ ਖਾਨ ਨੇ ਕਿਹਾ ਕਿ ਅਥਾਰਿਟੀ ਨੂੰ ਆਪਣੀ ਸੱਭਿਆਚਾਰ ਦੇ ਮੁਤਾਬਕ ਕਾਰਟੂਨ ਬਣਾਉਣ ਦਾ ਕੰਮ ਵੀ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਕਾਰਟੂਨ ਸਾਡੇ ਬੱਚਿਆਂ ਨੂੰ ਵਿਦੇਸ਼ੀ ਸੱਭਿਆਚਾਰ ਦਿਖਾ ਰਹੇ ਹਨ ਤੇ ਅਸੀਂ ਉਨ੍ਹਾਂ ਨੂੰ ਰੋਕ ਨਹੀਂ ਸਕਦੇ, ਪਰ ਉਨ੍ਹਾਂ ਨੂੰ ਬਦਲ ਦੇ ਸਕਦੇ ਹਾਂ। ਇਸ ਮੌਕੇ ਇਮਰਾਨ ਨੇ ਕਿਹਾ ਕਿ ਅਥਾਰਿਟੀ ਪਾਕਿਸਤਾਨ ਸਮਾਜ ਉੱਤੇ ਪੱਛਮੀ ਸੱਭਿਅਤਾ ਦੇ ਲਾਭ-ਹਾਣ ਦਾ ਵੀ ਮੁਲੰਕਣ ਕਰੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ