Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਮਨੋਰੰਜਨ

ਸ਼ਨਾਇਆ ਦੀ ਡੈਬਿਊ ਫਿਲਮ ਦਾ ਨਿਰਦੇਸ਼ਨ ਕਰਨਗੇ ਸ਼ਸ਼ਾਂਕ

October 12, 2021 02:09 AM

ਇਸ ਸਾਲ ਦੇ ਸ਼ੁਰੂ ਵਿੱਚ ਕਰਣ ਜੌਹਰ ਨੇ ਅਭਿਨੇਤਾ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਤਾਜ਼ਾ ਖਬਰ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਕਰਨਗੇ। ਸ਼ਸ਼ਾਂਕ ਨੇ ਹੀ ਸ੍ਰੀਦੇਵੀ ਦੀ ਤੇ ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਦੀ ਡੈਬਿਊ ਫਿਲਮ ‘ਧੜਕ’ ਦਾ ਨਿਰਦੇਸ਼ਨ ਕੀਤਾ ਸੀ। ਸ਼ਨਾਇਆ ਦੀ ਫਿਲਮ ਨੂੰ ਜੁਲਾਈ ਵਿਚ ਸ਼ੂਟ ਕਰਨ ਦੀ ਤਿਆਰੀ ਸੀ, ਪਰ ਕੋਰੋਨਾ ਦੀ ਦੂਸਰੀ ਲਹਿਰ ਕਾਰਨ ਸ਼ੂਟਿੰਗ ਨੂੰ ਟਾਲਣਾ ਪਿਆ। ਆਮ ਹਾਲਾਤ ਸੁਖਾਵੇਂ ਹੋਣ ਕਾਰਨ ਫਿਲਮਾਂ ਦੀ ਸ਼ੂਟਿੰਗ ਤੇਜ਼ੀ ਨਾਲ ਹੋ ਰਹੀ ਹੈ। ਅਜਿਹੇ ਵਿੱਚ ਧਰਮਾ ਪ੍ਰੋਡਕਸ਼ਨ ਵੀ ਆਪਣੀ ਇਸ ਫਿਲਮ ਦੀ ਸ਼ੂਟਿੰਗ ਨੂੰ ਤਿਆਰ ਹੈ। ਇਸ ਫਿਲਮ ਵਿੱਚ ਸ਼ਨਾਇਆ ਦੇ ਇਲਾਵਾ ਗੁਰਫਤਹਿ ਸਿੰਘ ਪੀਰਜ਼ਾਦਾ ਅਤੇ ਲਕਸ਼ੈ ਲਾਲਵਾਨੀ ਨੂੰ ਲਾਂਚ ਕੀਤਾ ਜਾਏਗਾ। ਲਕਸ਼ੈ ਇਸ ਤੋਂ ਪਹਿਲਾਂ ‘ਦੋਸਤਾਨਾ 2’ ਨਾਲ ਡੈਬਿਊ ਕਰਨ ਵਾਲੇ ਸਨ।
ਖਬਰਾਂ ਮੁਤਾਬਕ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਤਿੰਨਾਂ ਕਲਾਕਾਰਾਂ ਕਈ ਐਕਟਿੰਗ ਵਰਕਸ਼ਾਪ ਕੀਤੀਆਂ। ਫਿਲਮ ਦੀ ਸ਼ੂਟਿੰਗ ਦਸੰਬਰ ਤੋਂ ਮੁੰਬਈ ਵਿੱਚ ਸ਼ੁਰੂ ਹੋਵੇਗੀ। ਪਹਿਲਾਂ ਇਸ ਫਿਲਮ ਨੂੰ ਪਾਰਸ ਚੱਕਰਵਰਤੀ ਨਿਰਦੇਸ਼ਨ ਕਰਨ ਵਾਲੇ ਸਨ ਤੇ ਸ਼ਸ਼ਾਂਕ ਇਸ ਦੇ ਨਿਰਮਾਤਾ ਸਨ, ਪਰ ਬਾਅਦ ਦੀ ਖਬਰ ਹੈ ਸ਼ਸਾਂਕ ਹੀ ਨਿਰੇਦਸ਼ਨ ਕਰਨਗੇ। ਸ਼ਸ਼ਾਂਕ ਨੇ ਬੀਤੇ ਦਿਨੀਂ ਭੂਮੀ ਪੇਡਨੇਕਰ, ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਦੀ ਅਨਟਾਈਟਲਡ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਸ਼ਨਾਇਆ ਦੀ ਫਿਲਮ ਦੀ ਲੋਕੇਸ਼ਨ ਜਲਦੀ ਫਾਈਨਲ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ