Welcome to Canadian Punjabi Post
Follow us on

29

March 2024
 
ਭਾਰਤ

ਭਾਜਪਾ ਮੰਤਰੀ ਦਾ ਦਾਅਵਾ ਆਧੁਨਿਕ ਭਾਰਤੀ ਔਰਤਾਂ ‘ਸਿੰਗਲ’ ਰਹਿਣਾ ਚਾਹੁੰਦੀਆਂ ਨੇ

October 12, 2021 01:55 AM

ਬੇਂਗਲੁਰੂ, 11 ਅਕਤੂਬਰ (ਪੋਸਟ ਬਿਊਰੋ)- ਕਰਨਾਟਕ ਦੇ ਸਿਹਤ ਮੰਤਰੀ ਡਾ. ਕੇ ਸੁਧਾਕਰ ਨੇ ਦਾਅਵਾ ਕੀਤਾ ਹੈ ਕਿ ਆਧੁਨਿਕ ਭਾਰਤੀ ਮਹਿਲਾ ਇਕੱਲਿਆਂ, ਭਾਵ ਸਿੰਗਲ ਰਹਿਣਾ ਚਾਹੁੰਦੀਆਂ ਹਨ, ਸ਼ਾਦੀ ਦੇ ਬਾਅਦ ਵੀ ਬੱਚੇ ਨੂੰ ਜਨਮ ਦੇਣ ਦੀ ਇੱਛਾ ਨਹੀਂ ਹੁੰਦੀ ਅਤੇ ਸਰੋਗੇਸੀ (ਕਿਰਾਏ ਦੀ ਕੁੱਖ) ਦੇ ਬੱਚੇ ਚਾਹੁੰਦੀਆਂ ਹਨ। ਇਸ ਤਰ੍ਹਾਂ ਸਾਡੀ ਸੋਚ ਵਿੱਚ ਇੱਕ ਵੱਡੀ ਤਬਦੀਲੀ ਆ ਗਈ ਹੈ। ਮੰਤਰੀ ਦੇ ਸ਼ਬਦਾਂ ਦੀ ਕਾਫੀ ਚਰਚਾ ਹੋ ਰਹੀ ਹੈ।
ਸਿਹਤ ਮੰਤਰੀ ਡਾ. ਕੇ ਸੁਧਾਕਰ ਨੇ ਔਰਤਾਂ ਨੂੰ ਇਸ ਦੇ ਲਈ ਭਾਰਤੀ ਸਮਾਜ ਉੱਤੇ ‘ਪੱਛਮੀ ਦੇਸ਼ਾਂ ਦੇ ਪ੍ਰਭਾਵ’ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਕਿ ਲੋਕ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨਾਲ ਰਹਿਣ। ਉਨ੍ਹਾਂ ਕਿਹਾ ਕਿ ਲੋਕ ਆਪਣੇ ਨਾਲ ਦਾਦਾ-ਦਾਦੀ ਨੂੰ ਰੱਖਣਾ ਭੁੱਲ ਗਏ ਹਨ। ਸੁਧਾਕਰ ਨੇ ਕਿਹਾ ਕਿ ਹਰ ਸੱਤਵੇਂ ਭਾਰਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਸਮੱਸਿਆ ਹੈ, ਜੋ ਹਲਕੀ, ਮੱਧਿਅਮ ਜਾ ਗੰਭੀਰ ਹੋ ਸਕਦੀ ਹੈ। ਉਨ੍ਹਾਂ ਮੁਤਾਬਕ ਤਣਾਅ`ਤੇ ਕੰਟਰੋਲ ਕਰਨਾ ਵੀ ਇੱਕ ਕਲਾ ਹੈ ਅਤੇ ਭਾਰਤੀਆਂ ਨੂੰ ਇਸ ਨੂੰ ਸਿੱਖਣ ਦੀ ਨਹੀਂ, ਸਗੋਂ ਦੁਨੀਆ ਨੂੰ ਇਸ ਨਾਲ ਨਿਪਟਣ ਦੇ ਗੁਰ ਸਿਖਾਉਣ ਦੀ ਜ਼ਰੂਰਤ ਹੈ। ਮੰਤਰੀ ਨੇ ਕਿਹਾ ਕਿ ਯੋਗ, ਧਿਆਨ, ਪ੍ਰਾਣਾਯਾਮ ਸ਼ਾਨਦਾਰ ਮੱਧਿਅਮ ਹੈ, ਜਿਸ ਦੀ ਸਿੱਖਿਆ ਸਾਡੇ ਬਜ਼ੁਰਗਾਂ ਨੇ ਹਜ਼ਾਰਾਂ ਸਾਲ ਪਹਿਲਾਂ ਵਿਸ਼ਵ ਨੂੰ ਦਿੱਤੀ। ਕੋਵਿਡ-19 ਮਾਨਸਿਕ ਸਿਹਤ ਬਾਰੇ ਸੁਧਾਕਰ ਨੇ ਕਿਹਾ ਕਿ ਸੱਕੇ-ਸੰਬੰਧੀ ਵੀ ਆਪਣੇ ਪਰਵਾਰਕ ਜੀਅ ਦੀ ਲਾਸ਼ ਨੂੰ ਨਹੀਂ ਛੂਹ ਸਕੇ, ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਤਲਕੀਫ ਹੋਈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਕਾਰਨ ਸਰਕਾਰ ਨੇ ਕੋਵਿਡ-19 ਮਰੀਜ਼ਾਂ ਨੂੰ ਸਲਾਹ-ਮਸ਼ਵਰੇ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅੱਜ ਦੀ ਤਰੀਕ ਤਕ ਕਰਨਾਟਕ ਵਿੱਚ 24 ਲੱਖ ਕੋਵਿਡ ਮਰੀਜ਼ਾਂ ਨੂੰ ਐਡਵਾਈਜ਼ਰੀ ਦਿੱਤੀ ਜਾ ਚੁੱਕੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ