Welcome to Canadian Punjabi Post
Follow us on

03

July 2025
 
ਭਾਰਤ

ਲਖੀਮਪੁਰ ਖੀਰੀ ਦੇ ਦੂਸਰੇ ਪਰਚੇ ਕਿਸਾਨਾਂ ਦੀ ਮੌਤ ਦਾ ਜ਼ਿਕਰ ਨਹੀਂ

October 12, 2021 01:52 AM

ਲਖੀਮਪੁਰ ਖੀਰੀ, 11 ਅਕਤੂਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਬਾਰੇ ਦਰਜ ਕੀਤੇ ਗਏ ਦੂਸਰੇ ਕੇਸ (ਐਫ ਆਈ ਆਰ) ਵਿੱਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਵਿੱਚ ਸ਼ਾਮਲ ‘ਮਾੜੇ ਤੱਤਾਂ’ ਨੇ ਐਸ ਯੂ ਵੀ ਗੱਡੀ ਉੱਤੇ ਸਵਾਰ ਭਾਜਪਾ ਦੇ ਕਾਰਕੁਨਾਂ ਉੱਤੇ ਹਮਲਾ ਕੀਤਾ, ਪਰ ਇਸ ਕੇਸ ਵਿੱਚ ਕਿਸਾਨਾਂ ਦੇ ਗੱਡੀ ਹੇਠਾਂ ਕੁਚਲੇ ਜਾਣ ਜਾਂ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਾਰ ਵਿੱਚ ਹੋਣ ਦਾ ਕੋਈ ਜ਼ਿਕਰ ਨਹੀਂ ਹੈ। ਇਹ ਕੇਸ ਭਾਜਪਾ ਕਾਰਕੰੁਨਾਂ ਨੂੰ ਕੁੱਟ ਕੇ ਮਾਰਨ ਬਾਰੇ ਚਾਰ ਅਕਤੂਬਰ ਨੂੰ ਤਿਕੁਨੀਆ ਥਾਣੇ ਵਿੱਚ ਦਰਜ ਕੀਤਾ ਗਿਆ ਸੀ, ਜਦ ਕਿ ਇੱਕ ਹੋਰ ਕੇਸ ਵਿੱਚ ਆਸ਼ੀਸ਼ ਮਿਸ਼ਰਾ ਦਾ ਨਾਂਅ ਹੈ, ਜੋ ਉਨ੍ਹਾਂ ਕਾਰਾਂ ਵਿੱਚੋਂ ਇੱਕ ਵਿੱਚ ਸਵਾਰ ਸੀ, ਜਿਨ੍ਹਾਂ ਹੇਠ ਆਣ ਕੇ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਦੂਸਰੇ ਕੇਸ ਵਿੱਚ ਇੱਕ ਅਣਪਛਾਤੇ ਦੰਗਾਈ ਦਾ ਜ਼ਿਕਰ ਹੈ, ਜਿਸ ਦੇ ਖਿਲਾਫ ਭਾਰਤ ਦੰਡ ਕਾਨੂੰਨ ਦੀਆਂ ਧਾਰਾ 302, 324 ਅਤੇ ਹੋਰ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। ਇਹ ਸਿ਼ਕਾਇਤ ਸੁਮੀਤ ਜੈਸਵਾਲ ਦੀ ਸ਼ਿਕਾਇਤ ਉੱਤੇ ਦਰਜ ਕੀਤੀ ਗਈ ਹੈ।
ਸੁਮੀਤ ਜੈਸਵਾਲ ਨੇ ਦਾਅਵਾ ਕੀਤਾ ਹੈ ਕਿ ਉਹ ਰਾਜ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਸਮਾਗਮ ਵਿੱਚ ਸਵਾਗਤ ਕਰਨ ਲਈ ਚੱਲੇ ਭਾਜਪਾ ਕਾਰਕੰੁਨਾਂ ਵਿੱਚ ਸ਼ਾਮਲ ਸੀ। ਜੈਸਵਾਲ ਦੇ ਦੱਸਣ ਅਨੁਸਾਰ ਪੱਤਰਕਾਰ ਰਮਨ ਕਸ਼ਯਪ, ਕਾਰ ਚਾਲਕ ਹਰੀਓਮ ਅਤੇ ਭਾਜਪਾ ਕਾਰਕੁਨ ਸ਼ੁਭਮ ਮਿਸ਼ਰਾ, ਸ਼ਿਆਮ ਸੁੰਦਰ ਦੀ ਰੋਸ ਮੁਜ਼ਾਹਰਾ ਕਰਦੇ ਲੋਕਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਹੈ। ਇਸ ਵਿੱਚ ਕਿਸਾਨਾਂ ਦੇ ਮਾਰੇ ਜਾਣ ਦਾ ਕੋਈ ਜਿ਼ਕਰ ਨਹੀਂ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ