Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਵਰੁਣ ਗਾਂਧੀ ਵੱਲੋਂ ਦੋਸ਼: ਲਖੀਮਪੁਰ ਖੀਰੀ ਹਿੰਸਾ ਨੂੰ ‘ਹਿੰਦੂ ਬਨਾਮ ਸਿੱਖ’ ਬਣਾਇਆ ਜਾ ਰਿਹੈ

October 11, 2021 10:18 AM

* ਅਸ਼ੀਸ਼ ਮਿਸ਼ਰਾ ਆਪਣੇ ਲਿਆਂਦੇ ਵੀਡੀਓ ਨਾਲ ਹੀ ਫਸ ਗਿਆ

ਨਵੀਂ ਦਿੱਲੀ, 10 ਅਕਤੂਬਰ, (ਪੋਸਟ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟ ਮੈਂਬਰ ਵਰੁਣ ਗਾਂਧੀ ਨੇ ਅੱਜ ਲਖੀਮਪੁਰ ਖੀਰੀ ਹਿੰਸਾ ਬਾਰੇ ਵੱਡਾ ਦੋਸ਼ ਲਾਇਆ ਹੈ ਕਿ ਇਸ ਨੂੰ ‘ਹਿੰਦੂ ਬਨਾਮ ਸਿੱਖ’ ਬਣਾਉਣ ਦੀ ਕੋਸਿ਼ਸ਼ ਹੋ ਰਹੀ ਹੈ, ਜਿਹੜੀ ਨਾ ਸਿਰਫ ‘ਅਨੈਤਿਕ ਤੇ ਗਲਤ ਧਾਰਨਾ’ ਪੈਦਾ ਕਰਦੀ ਹੈ, ਸਗੋਂ ‘ਖਤਰਨਾਕ’ ਵੀ ਹੈ।
ਵਰਨਣ ਯੋਗ ਹੈ ਕਿ ਭਾਜਪਾ ਦੇ ਪਾਰਲੀਮੈਂਟ ਮੈਂਬਰ ਵਰੁਣ ਗਾਂਧੀ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿ਼ਲੇ ਦੇ ਤਿਕੁਨੀਆ ਵਿੱਚ ਹੋਈ ਹਿੰਸਾ ਤੋਂ ਬਾਅਦ ਲਗਾਤਾਰ ਆਪਣੀ ਹੀ ਪਾਰਟੀ ਦੀ ਸਰਕਾਰ ਵੱਲ ਨਿਸ਼ਾਨਾ ਸੇਧ ਰਹੇ ਹਨ।ਉਸ ਹਿੰਸਾ ਤੋਂ ਬਾਅਦ ਵਰੁਣ ਗਾਂਧੀ ਨੇ ਇੱਕ ਵੀਡੀਓ ਸ਼ੇਅਰ ਕਰ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਸ ਬਾਰੇ ਇੱਕ ਚਿੱਠੀ ਵੀ ਲਿਖੀ ਸੀ। ਅੱਜ ਫਿਰ ਵਰੁਣ ਗਾਂਧੀ ਨੇ ਟਵੀਟ ਕਰਕੇ ਆਪਣੀ ਹੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਹੈ ਕਿ ਲਖੀਮਪੁਰ ਖੀਰੀ ਦੀ ਹਿੰਸਾ ਨੂੰ ‘ਹਿੰਦੂ ਬਨਾਮ ਸਿੱਖ’ ਲੜਾਈ ਵਿੱਚ ਬਦਲਣ ਦੀ ਕੋਸਿ਼ਸ਼ ਹੋ ਰਹੀ ਹੈ। ਵਰੁਣ ਗਾਂਧੀ ਨੇ ਕਿਹਾ ਕਿ ਅਜਿਹੀ ਕੋਸਿ਼ਸ਼ ਨਾ ਸਿਰਫ ਅਨੈਤਿਕ ਤੇ ਝੂਠੀ ਹੈ, ਸਗੋਂ ਉਨ੍ਹਾਂ ਜ਼ਖ਼ਮਾਂ ਨੂੰ ਦੁਬਾਰਾ ਕੁਰੇਦਣਾ ਖਤਰਨਾਕ ਹੈ, ਜਿਨ੍ਹਾਂ ਨੂੰ ਠੀਕ ਹੋਣ ਵਿੱਚ ਪੀੜ੍ਹੀਆਂ ਲੱਗੀਆਂ ਹਨ ਅਤੇ ਸਾਨੂੰ ਰਾਜਨੀਤਕ ਲਾਭ ਨੂੰ ਦੇਸ਼ ਦੀ ਏਕਤਾ ਤੋਂ ਉੱਪਰ ਨਹੀਂ ਰੱਖਣਾ ਚਾਹੀਦਾ।
ਦੂਸਰੇ ਪਾਸੇ ਲਖੀਮਪੁਰ ਖੀਰੀ ਕੇਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਸ਼ਨੀਵਾਰ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਗ੍ਰਿਫਤਾਰ ਕਰ ਕੇ ਤਿੰਨ ਦਿਨਾ ਰਿਮਾਂਡ ਉੱਤੇ ਜੇਲ੍ਹ ਭੇਜ ਦਿੱਤਾਹੈ। ਆਸ਼ੀਸ਼ ਮਿਸ਼ਰਾ ਉੱਤੇ 3 ਅਕਤੂਬਰ ਨੂੰ ਆਪਣੀ ਥਾਰ ਜੀਪ ਨਾਲ ਕਿਸਾਨਾਂ ਨੂੰ ਕੁਚਲਣ ਦਾ ਦੋਸ਼ ਹੈ। ਉਸ ਉੱਤੇ ਗੋਲੀ ਚਲਾਉਣ ਦੇ ਦੋਸ਼ ਹਨ। ਉਸ ਦੀ ਥਾਰ ਜੀਪ ਵਿੱਚੋਂ 315 ਬੋਰ ਦੇ ਕਾਰਤੂਸਵੀਮਿਲੇ ਹੋਏ ਸਨ।ਇਸ ਬਾਰੇ ਕ੍ਰਾਈਮ ਬ੍ਰਾਂਚ ਵਿੱਚ ਲੰਬੀ ਪੁੱਛਗਿੱਛ ਦੌਰਾਨ ਉਹ ਇਹ ਸਾਬਤ ਨਹੀਂ ਕਰ ਸਕਿਆ ਕਿ ਕਾਰਤੂਸ ਕਿੱਥੋਂ ਆਏ ਸਨ।ਉਹ ਇਹ ਵੀ ਸਾਬਤ ਨਹੀਂ ਕਰ ਸਕਿਆ ਕਿ ਉਹ ਘਟਨਾ ਦੇ ਸਮੇਂ ਉੱਥੇ ਮੌਜੂਦ ਨਹੀਂ ਸੀ।
ਸ਼ਨੀਵਾਰ ਸਵੇਰੇ ਆਸ਼ੀਸ਼ ਮਿਸ਼ਰਾ ਜਦੋਂ ਕ੍ਰਾਈਮ ਬ੍ਰਾਂਚ ਦੇ ਦਫਤਰ ਵਿੱਚ ਵਿਸ਼ੇਸ਼ ਜਾਂਚ ਟੀਮ(ਐਸਆਈਟੀ) ਦੇ ਸਾਹਮਣੇ ਪੇਸ਼ ਹੋਇਆ ਤਾਂ ਦੱਸਦੇ ਹਨ ਕਿ ਡੀਆਈਜੀ ਉਪੇਂਦਰ ਅਗਰਵਾਲ ਨੇ ਕਿਹਾ ਕਿ ਉਹ ਆਪਣੀ ਬੇਗੁਨਾਹੀ ਦੇ ਸਬੂਤ ਪੇਸ਼ ਕਰ ਸਕਦਾ ਹੈ। ਇਸ ਪਿੱਛੋਂ ਉਹ ਆਪਣੇ ਨਾਲ ਲਿਆਂਦੇ ਵੀਡੀਓ ਦੇ ਜਾਲ ਵਿੱਚ ਹੀ ਫਸ ਗਿਆ। ਉਸ ਨੇ ਕੁਝ ਵੀਡੀਓ ਪੇਸ਼ ਕੀਤੇ, ਪਰ ਜਦੋਂ ਪੁਲਿਸ ਨੇ ਪੁੱਛਿਆ ਕਿ ਉਹ 2.36 ਮਿੰਟ ਅਤੇ 3.40 ਮਿੰਟ ਦੌਰਾਨ ਕਿੱਥੇ ਸੀ, ਓਦੋਂ ਉਹ ਇਹ ਵੀਡੀਓ ਵੀ ਨਹੀਂ ਪੇਸ਼ ਕਰ ਸਕਿਆ ਕਿ ਉਹ ਦੰਗਲ ਵਿੱਚ ਆਪਣੇ ਪਿਤਾ ਨਾਲ ਸੀ। ਪੁੱਛਗਿੱਛ ਮੌਕੇ ਆਸ਼ੀਸ਼ ਮਿਸ਼ਰਾ 3 ਅਕਤੂਬਰ ਨੂੰ ਬਾਅਦ ਦੁਪਹਿਰ ਢਾਈ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਦੇ ਆਪਣੇ ਥਹੁ-ਟਿਕਾਣੇ (ਲੋਕੇਸ਼ਨ) ਬਾਰੇ ਜਾਂਚ ਕਰਤਿਆਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਉਸ ਨੇ ਗੋਲ ਮੋਲ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਉਹ ਇਹ ਵੀ ਸਾਬਤ ਨਹੀਂ ਕਰ ਸਕਿਆ ਕਿ ਉਸ ਦੀ ਕਾਰ ਵਿੱਚੋਂ ਮਿਲੇਕਾਰਤੂਸ ਕਿੱਥੋਂ ਆਏ ਸਨ ਅਤੇ ਘਟਨਾ ਹੋਣ ਦੇ ਵਕਤ ਉਹ ਕਿੱਥੇ ਸੀ। ਇਸ ਤੋਂ ਬਾਅਦ ਦੇਰ ਰਾਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਯਮੁਨਾ ਨਦੀ `ਚੋਂ ਮਿਲੀ ਲਾਸ਼ ਰਾਸ਼ਟਰਪਤੀ ਨੇ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ