Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਅੰਤਰਰਾਸ਼ਟਰੀ

ਓਵਰਸਾਈਟ ਐਂਡ ਰਿਫਾਰਮਸਕਮੇਟੀਦਾ ਖੁਲਾਸਾ: ਟਰੰਪ ਨੂੰ ਵਿਦੇਸ਼ ਤੋਂ 1.5 ਕਰੋੜ ਡਾਲਰ ਮਿਲਣ ਮਗਰੋਂ ਵੀ ਹੋਟਲ ਨੂੰ 7.4 ਕਰੋੜ ਦਾ ਘਾਟਾ

October 11, 2021 03:08 AM

ਅਮਰੀਕਾ, 10 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਦੇ ਇੱਕ ਲਗਜ਼ਰੀ ਹੋਟਲ ਨੂੰ ਚਾਰ ਸਾਲ ਵਿੱਚ 7.4 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਓਦੋਂ ਹੋਇਆ, ਜਦੋਂ ਵਿਦੇਸ਼ੀ ਸਰਕਾਰਾਂ ਤੋਂ ਲੱਖਾਂ ਡਾਲਰ ਮਿਲਦੇ ਰਹੇ ਸਨ। ਟਰੰਪ ਦੇ ਕਾਰੋਬਾਰ ਦੀ ਜਾਂਚ ਕਰ ਰਹੀ ਇੱਕ ਕਾਂਗਰਸ ਕਮੇਟੀ ਨੇ ਜਾਰੀ ਦਸਤਾਵੇਜ਼ਾਂ ਵਿੱਚ ਇਸ ਦਾ ਖੁਲਾਸਾ ਕੀਤਾ ਅਤੇ ਰਿਪੋਰਟ ਵਿੱਚ ਕਿਹਾ ਹੈ ਕਿ ਟਰੰਪ ਆਪਣੇ ਹਿਤਾਂ ਦੇ ਸੰਭਾਵੀ ਸੰਘਰਸ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਹੋਟਲ ਨੇ 15 ਕਰੋੜ ਡਾਲਰ ਕਮਾਈ ਕੀਤੀ ਸੀ। 2016 ਤੋਂ 2020 ਦਰਮਿਆਨ ਮਹਾਮਾਰੀ ਤੋਂ ਪਹਿਲਾਂ ਹੋਟਲ ਦਾ ਸਾਲਾਨਾ ਮਾਲੀਆ ਵੀਚੋਖਾ ਰਿਹਾ ਸੀ।ਹਾਊਸ ਕਮੇਟੀ ਆਨ ਓਵਰਸਾਈਟ ਐਂਡ ਰਿਫਾਰਮਸ ਦੇ ਮੁਤਾਬਕਲਗਜਰੀ ਹੋਟਲ ਦਾ ਹਾਲ ਇੰਨਾਮਾੜਾ ਸੀ ਕਿ ਟਰੰਪ ਆਰਗੇਨਾਈਜੇਸ਼ਨ ਨੂੰ ਦੂਸਰੇ ਕਾਰੋਬਾਰ ਤੋਂ ਮੋਟੀ ਰਕਮ ਇਸ ਥਾਂ ਲਾਉਣੀ ਪਈ। ਉਹ ਹੋਟਲ ਵ੍ਹਾਈਟ ਹਾਊਸ ਤੋਂ ਕੁਝ ਬਲਾਕ ਦੀ ਦੂਰੀ ਉੱਤੇ ਹੈ। ਕਮੇਟੀ ਨੇ ਕਿਹਾ ਕਿ ਇਹ ਘਾਟਾ ਤਦ ਹੋਇਆ, ਜਦ ਵਿਦੇਸ਼ੀ ਸਰਕਾਰਾਂ ਦੇ ਜ਼ਰੀਏ ਅਨੁਮਾਨਤ 1.5 ਕਰੋੜ ਡਾਲਰ ਦੀ ਆਮਦਨ ਹੋਈ ਸੀ। ਮਾਹਰਾਂ ਦੇ ਮੁਤਾਬਕ ਟਰੰਪ ਨੂੰ ਇਨ੍ਹਾਂ ਪੈਸਿਆਂ ਲਈ ਮਨ੍ਹਾ ਕਰਨਾ ਚਾਹੀਦਾ ਸੀ, ਕਿਉਂਕਿ ਇਸ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਹਿਤਾਂ ਦੇ ਟਕਰਾਅ ਨੂੰ ਜਨਮ ਦਿੱਤਾ ਸੀ।
ਵਰਨਣ ਯੋਗ ਹੈ ਕਿ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੇ ਬਾਅਦ ਇਹ ਹੋਟਲ ਸਤੰਬਰ 2016 ਵਿੱਚ ਲੋਕਾਂ ਲਈ ਖੋਲ੍ਹਿਆ ਗਿਆ ਸੀ ਅਤੇ 2017 ਵਿੱਚ ਟਰੰਪ ਨੇ ਆਪਣੀਆਂ ਕੰਪਨੀਆਂ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਦੀ ਜਗ੍ਹਾ ਇੱਕ ਟਰੱਸਟ ਬਣਾਇਆ ਸੀ, ਜਿਸ ਨੂੰ ਉਨ੍ਹਾਂ ਦੇ ਬੇਟੇ ਚਲਾ ਰਹੇ ਹਨ।ਆਫਿਸ ਆਫ ਗਵਰਨਮੈਂਟ ਐਥਿਕਸ ਨੇ ਕਿਹਾ ਕਿ ਟਰੰਪ ਦੀ ਯੋਜਨਾ ਸਾਬਕਾ ਰਾਸ਼ਟਰਪਤੀਆਂ ਦੇ ਸਟੈਂਡਰਡਜ਼ ਨੂੰ ਪੂਰਾ ਨਹੀਂ ਕਰਦੀ। ਇਸ ਹੋਟਲ ਨੂੰ 2019 ਤੋਂ ਹੀ ਟਰੰਪ ਆਰਗੇਨਾਈਜ਼ੇਸ਼ਨ ਵੇਚਣਾ ਚਾਹੁੰਦੀ ਸੀ, ਪਰ ਅਜੇ ਉਸ ਨੂੰ ਖਰੀਦਦਾਰ ਨਹੀਂ ਮਿਲਿਆ।ਟਰੰਪ ਆਰਗੇਨਾਈਜੇਸ਼ਨ ਨੇ ਕਿਹਾ ਕਿ ਡੈਮੋਕ੍ਰੇਟ ਦੀ ਅਗਵਾਈ ਵਾਲੀ ਕਮੇਟੀ ਦੇ ਨਤੀਜੇ ਭਰਮਾਊ ਅਤੇ ਝੂਠੇ ਹਨ। ਇਸ ਨੂੰ ਕਰਜ਼ਦਾਰਾਂ ਤੋਂ ਕੋਈ ਵਿਸ਼ੇਸ਼ ਲਾਭ ਨਹੀਂ ਮਿਲਿਆ। ਕੰਪਨੀ ਨੇ ਕਿਹਾ, ‘ਇਹ ਰਿਪੋਰਟ ਅਮਰੀਕਾ ਦੀ ਜਨਤਾ ਨੂੰ ਗੁੰਮਰਾਹ ਕਰਨ ਅਤੇ ਖੁਦ ਦੇ ਏਜੰਡੇ ਹੇਠ ਟਰੰਪ ਨੂੰ ਬਦਨਾਮ ਕਰਨ ਲਈ ਜਾਰੀ ਰਾਜਨੀਤਕ ਸੋਸ਼ਣ ਤੋਂ ਵੱਧ ਨਹੀਂ ਹੈ।' ਕਮੇਟੀ ਦੇ ਦਸਤਾਵੇਜ਼ ਟਰੰਪ ਦੇ ਅਹੁਦੇ ਉੱਤੇਹੁੰਦੇ ਹੋਏ ਲਾਬਿਸਟਾਂ, ਕਾਰੋਬਾਰੀਆਂ ਅਤੇ ਰਿਪਬਲਿਕਨ ਗਰੁੱਪਾਂ ਦੇ ਵਪਾਰ ਪਿੱਛੋਂ ਵੀ ਭਾਰੀ ਨੁਕਸਾਨ ਦਿਖਾਉਂਦੇ ਹਨ। ਇਹ ਪਹਿਲਾ ਮੌਕਾ ਹੈ, ਜਦ ਹੋਟਲ ਦਾ ਵਿੱਤੀ ਲੇਖਾ-ਜੋਖਾ ਬਾਹਰ ਆਇਆ ਹੈ।

ਓਵਰਸਾਈਟ ਐਂਡ ਰਿਫਾਰਮਸਕਮੇਟੀਦਾ ਖੁਲਾਸਾ:ਟਰੰਪ ਨੂੰ ਵਿਦੇਸ਼ ਤੋਂ 1.5 ਕਰੋੜ ਡਾਲਰ ਮਿਲਣ ਮਗਰੋਂ ਵੀ ਹੋਟਲ ਨੂੰ 7.4 ਕਰੋੜ ਦਾ ਘਾਟਾਅਮਰੀਕਾ, 10 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਦੇ ਇੱਕ ਲਗਜ਼ਰੀ ਹੋਟਲ ਨੂੰ ਚਾਰ ਸਾਲ ਵਿੱਚ 7.4 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਓਦੋਂ ਹੋਇਆ, ਜਦੋਂ ਵਿਦੇਸ਼ੀ ਸਰਕਾਰਾਂ ਤੋਂ ਲੱਖਾਂ ਡਾਲਰ ਮਿਲਦੇ ਰਹੇ ਸਨ। ਟਰੰਪ ਦੇ ਕਾਰੋਬਾਰ ਦੀ ਜਾਂਚ ਕਰ ਰਹੀ ਇੱਕ ਕਾਂਗਰਸ ਕਮੇਟੀ ਨੇ ਜਾਰੀ ਦਸਤਾਵੇਜ਼ਾਂ ਵਿੱਚ ਇਸ ਦਾ ਖੁਲਾਸਾ ਕੀਤਾ ਅਤੇ ਰਿਪੋਰਟ ਵਿੱਚ ਕਿਹਾ ਹੈ ਕਿ ਟਰੰਪ ਆਪਣੇ ਹਿਤਾਂ ਦੇ ਸੰਭਾਵੀ ਸੰਘਰਸ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਹੋਟਲ ਨੇ 15 ਕਰੋੜ ਡਾਲਰ ਕਮਾਈ ਕੀਤੀ ਸੀ। 2016 ਤੋਂ 2020 ਦਰਮਿਆਨ ਮਹਾਮਾਰੀ ਤੋਂ ਪਹਿਲਾਂ ਹੋਟਲ ਦਾ ਸਾਲਾਨਾ ਮਾਲੀਆ ਵੀਚੋਖਾ ਰਿਹਾ ਸੀ।ਹਾਊਸ ਕਮੇਟੀ ਆਨ ਓਵਰਸਾਈਟ ਐਂਡ ਰਿਫਾਰਮਸ ਦੇ ਮੁਤਾਬਕਲਗਜਰੀ ਹੋਟਲ ਦਾ ਹਾਲ ਇੰਨਾਮਾੜਾ ਸੀ ਕਿ ਟਰੰਪ ਆਰਗੇਨਾਈਜੇਸ਼ਨ ਨੂੰ ਦੂਸਰੇ ਕਾਰੋਬਾਰ ਤੋਂ ਮੋਟੀ ਰਕਮ ਇਸ ਥਾਂ ਲਾਉਣੀ ਪਈ। ਉਹ ਹੋਟਲ ਵ੍ਹਾਈਟ ਹਾਊਸ ਤੋਂ ਕੁਝ ਬਲਾਕ ਦੀ ਦੂਰੀ ਉੱਤੇ ਹੈ। ਕਮੇਟੀ ਨੇ ਕਿਹਾ ਕਿ ਇਹ ਘਾਟਾ ਤਦ ਹੋਇਆ, ਜਦ ਵਿਦੇਸ਼ੀ ਸਰਕਾਰਾਂ ਦੇ ਜ਼ਰੀਏ ਅਨੁਮਾਨਤ 1.5 ਕਰੋੜ ਡਾਲਰ ਦੀ ਆਮਦਨ ਹੋਈ ਸੀ। ਮਾਹਰਾਂ ਦੇ ਮੁਤਾਬਕ ਟਰੰਪ ਨੂੰ ਇਨ੍ਹਾਂ ਪੈਸਿਆਂ ਲਈ ਮਨ੍ਹਾ ਕਰਨਾ ਚਾਹੀਦਾ ਸੀ, ਕਿਉਂਕਿ ਇਸ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਹਿਤਾਂ ਦੇ ਟਕਰਾਅ ਨੂੰ ਜਨਮ ਦਿੱਤਾ ਸੀ।ਵਰਨਣ ਯੋਗ ਹੈ ਕਿ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੇ ਬਾਅਦ ਇਹ ਹੋਟਲ ਸਤੰਬਰ 2016 ਵਿੱਚ ਲੋਕਾਂ ਲਈ ਖੋਲ੍ਹਿਆ ਗਿਆ ਸੀ ਅਤੇ 2017 ਵਿੱਚ ਟਰੰਪ ਨੇ ਆਪਣੀਆਂ ਕੰਪਨੀਆਂ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਦੀ ਜਗ੍ਹਾ ਇੱਕ ਟਰੱਸਟ ਬਣਾਇਆ ਸੀ, ਜਿਸ ਨੂੰ ਉਨ੍ਹਾਂ ਦੇ ਬੇਟੇ ਚਲਾ ਰਹੇ ਹਨ।ਆਫਿਸ ਆਫ ਗਵਰਨਮੈਂਟ ਐਥਿਕਸ ਨੇ ਕਿਹਾ ਕਿ ਟਰੰਪ ਦੀ ਯੋਜਨਾ ਸਾਬਕਾ ਰਾਸ਼ਟਰਪਤੀਆਂ ਦੇ ਸਟੈਂਡਰਡਜ਼ ਨੂੰ ਪੂਰਾ ਨਹੀਂ ਕਰਦੀ। ਇਸ ਹੋਟਲ ਨੂੰ 2019 ਤੋਂ ਹੀ ਟਰੰਪ ਆਰਗੇਨਾਈਜ਼ੇਸ਼ਨ ਵੇਚਣਾ ਚਾਹੁੰਦੀ ਸੀ, ਪਰ ਅਜੇ ਉਸ ਨੂੰ ਖਰੀਦਦਾਰ ਨਹੀਂ ਮਿਲਿਆ।ਟਰੰਪ ਆਰਗੇਨਾਈਜੇਸ਼ਨ ਨੇ ਕਿਹਾ ਕਿ ਡੈਮੋਕ੍ਰੇਟ ਦੀ ਅਗਵਾਈ ਵਾਲੀ ਕਮੇਟੀ ਦੇ ਨਤੀਜੇ ਭਰਮਾਊ ਅਤੇ ਝੂਠੇ ਹਨ। ਇਸ ਨੂੰ ਕਰਜ਼ਦਾਰਾਂ ਤੋਂ ਕੋਈ ਵਿਸ਼ੇਸ਼ ਲਾਭ ਨਹੀਂ ਮਿਲਿਆ। ਕੰਪਨੀ ਨੇ ਕਿਹਾ, ‘ਇਹ ਰਿਪੋਰਟ ਅਮਰੀਕਾ ਦੀ ਜਨਤਾ ਨੂੰ ਗੁੰਮਰਾਹ ਕਰਨ ਅਤੇ ਖੁਦ ਦੇ ਏਜੰਡੇ ਹੇਠ ਟਰੰਪ ਨੂੰ ਬਦਨਾਮ ਕਰਨ ਲਈ ਜਾਰੀ ਰਾਜਨੀਤਕ ਸੋਸ਼ਣ ਤੋਂ ਵੱਧ ਨਹੀਂ ਹੈ।' ਕਮੇਟੀ ਦੇ ਦਸਤਾਵੇਜ਼ ਟਰੰਪ ਦੇ ਅਹੁਦੇ ਉੱਤੇਹੁੰਦੇ ਹੋਏ ਲਾਬਿਸਟਾਂ, ਕਾਰੋਬਾਰੀਆਂ ਅਤੇ ਰਿਪਬਲਿਕਨ ਗਰੁੱਪਾਂ ਦੇ ਵਪਾਰ ਪਿੱਛੋਂ ਵੀ ਭਾਰੀ ਨੁਕਸਾਨ ਦਿਖਾਉਂਦੇ ਹਨ। ਇਹ ਪਹਿਲਾ ਮੌਕਾ ਹੈ, ਜਦ ਹੋਟਲ ਦਾ ਵਿੱਤੀ ਲੇਖਾ-ਜੋਖਾ ਬਾਹਰ ਆਇਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮੀਗ੍ਰੇਸ਼ਨ ਮਾਮਲਾ : ਤਾਲਾਬੰਦੀ ਤੋਂ ਪਹਿਲਾਂ ਦੀਆਂ ਰਿਹਾਇਸ਼ੀ ਅਰਜ਼ੀਆਂ ਉਤੇ ਕੰਮ ਸ਼ੁਰੂ
ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਮੌਤਾਂ ਦੀ ਗਿਣਤੀ 14 ਹੋਈ
ਸੂਈ ਤੋਂ ਬਚਣ ਲਈ ਨਕਲੀ ਹੱਥ ਲਾ ਕੇ ਵੈਕਸੀਨ ਲਵਾਉਣ ਜਾ ਪੁੱਜਾ
ਚੀਨ `ਚ 5300 ਸਾਲ ਪੁਰਾਣਾ ਰਹੱਸਮਈ ਸ਼ਹਿਰ ਮਿਲਿਆ, ਅਚਾਨਕ ਛੱਡ ਕੇ ਲੋਕ ਚਲੇ ਗਏ
ਪਾਕਿਸਤਾਨ`ਚ ਆਪਣੇ ਨਾਗਰਿਕ ਦੇ ਕਤਲ ਉਤੇ ਸ੍ਰੀਲੰਕਾ ਭੜਕਿਆ
ਅਮਰੀਕੀ ਖੁਫੀਆ ਏਜੰਸੀ ਮੁਤਾਬਕ ਰੂਸ ਯੂਕਰੇਨ ਉਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹੈ
ਦੂਸਰੇ ਵਿਸ਼ਵ ਯੁੱਧ ਦੇ ਟੈਂਕਾਂ ਨੂੰ ਉਡਾਉਣ ਵਾਲੀ ਗੋਲੀ ਉਤੇ ਡਿੱਗ ਕੇ ਬੰਦਾ ਜ਼ਖਮੀ
ਮਿਸ਼ੀਗਨ ਵਿੱਚ ਵਿਦਿਆਰਥੀਆਂ ਦੀ ਜਾਨ ਲੈਣ ਵਾਲੇ ਲੜਕੇ ਦੇ ਮਾਪਿਆਂ ਨੂੰ ਵੀ ਕੀਤਾ ਗਿਆ ਚਾਰਜ
ਉਤਰ ਪੱਛਮੀ ਤੁਰਕੀ ਵਿੱਚ ਤੇਜ਼ ਤੂਫਾਨ ਕਾਰਨ ਛੇ ਲੋਕਾਂ ਦੀ ਮੌਤ
ਰੂਸੀ ਜਹਾਜ਼ਾਂ ਨੇ ਕਾਬੁਲ `ਚ ਮਨੁੱਖੀ ਸਹਾਇਤਾ ਪਹੁੰਚਾਈ