Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

4000 ਵਰਕਰਜ਼ ਹਾਇਰ ਕਰਨ ਲਈ ਓਨਟਾਰੀਓ ਦੇ ਨਰਸਿੰਗ ਹੋਮਜ਼ ਨੂੰ ਹਾਸਲ ਹੋਣਗੇ 270 ਮਿਲੀਅਨ ਡਾਲਰ

October 08, 2021 06:23 PM

ਓਨਟਾਰੀਓ, 8 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਭਰ ਦੇ ਨਰਸਿੰਗ ਹੋਮਜ਼ ਨੂੰ ਮਾਰਚ ਤੱਕ 4000 ਵਧੇਰੇ ਨਰਸਾਂ ਤੇ ਪਰਸਨਲ ਸਪੋਰਟ ਵਰਕਰਜ਼ ਹਾਇਰ ਕਰਨ ਲਈ 270 ਮਿਲੀਅਨ ਡਾਲਰ ਵਾਧੂ ਹਾਸਲ ਹੋਣਗੇ।
ਇਸ ਵਿੱਤੀ ਸਾਲ ਲਈ ਤੇ ਆਉਣ ਵਾਲੇ ਸਾਲਾਂ ਲਈ 4·9 ਬਿਲੀਅਨ ਵਾਧੂ ਸਾਲਾਨਾ ਫੰਡਿੰਗ ਦਾ ਐਲਾਨ ਫੋਰਡ ਸਰਕਾਰ ਵੱਲੋਂ ਕੀਤਾ ਗਿਆ। ਪਰ ਇੰਡਸਟਰੀ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਕੋਵਿਡ-19 ਮਹਾਂਮਾਰੀ ਦੇ 19 ਮਹੀਨਿਆਂ ਤੋਂ ਬਾਅਦ ਹੈਲਥ ਕੇਅਰ ਵਰਕਰਜ਼ ਦੀ ਕਮੀ ਦਰਮਿਆਨ ਐਨੇ ਮੁਲਾਜ਼ਮ ਭਰਤੀ ਕਰਨਾ ਸੁਖਾਲਾ ਨਹੀਂ ਹੋਵੇਗਾ।ਪ੍ਰੋਵਿੰਸ ਦੇ 626 ਨਰਸਿੰਗ ਹੋਮਜ਼ ਵਿੱਚੋਂ 70 ਫੀ ਸਦੀ ਦੀ ਅਗਵਾਈ ਕਰਨ ਵਾਲੇ ਓਨਟਾਰੀਓ ਲਾਂਗ ਟਰਮ ਕੇਅਰ ਐਸੋਸਿਏਸ਼ਨ ਦੀ ਚੀਫ ਐਗਜੈ਼ਕਟਿਵ ਡੌਨਾ ਡੰਕਨ ਨੇ ਆਖਿਆ ਕਿ ਅਸੀਂ ਵੱਡੀ ਗਿਣਤੀ ਸਟਾਫ ਗੁਆ ਚੁੱਕੇ ਹਾਂ ਤੇ ਇਹ ਮਾਮਲਾ ਸਿਰਫ ਲਾਂਗ ਟਰਮ ਕੇਅਰ ਦਾ ਹੀ ਨਹੀਂ ਹੈ, ਇਹੋ ਸਿਲਸਿਲਾ ਹਸਪਤਾਲਾਂ ਵਿੱਚ ਵੀ ਹੈ।
ਉਨ੍ਹਾਂ ਆਖਿਆ ਕਿ ਜੇ ਲੋਕ ਇਨ੍ਹਾਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕੰਮ ਕਰਨਾ ਹੀ ਨਹੀਂ ਚਾਹੁਣਗੇ ਤਾਂ ਐਨੀ ਰਕਮ ਦਾ ਕੀ ਫਾਇਦਾ। ਇੱਥੇ ਦੱਸਣਾ ਬਣਦਾ ਹੈ ਕਿ ਕੋਵਿਡ-19 ਕਾਰਨ 4000 ਨਰਸਿੰਗ ਹੋਮ ਰੈਜ਼ੀਡੈਂਟਸ ਮਰ ਚੁੱਕੇ ਹਨ, 7300 ਤੋਂ ਵੀ ਵੱਧ ਵਰਕਰਜ਼ ਇਸ ਕਾਰਨ ਇਨਫੈਕਟ ਹੋ ਚੁੱਕੇ ਹਨ ਤੇ 13 ਦੀ ਮੌਤ ਵੀ ਹੋ ਚੁੱਕੀ ਹੈ। ਇਹ ਸੱਭ ਉਦੋਂ ਹੋਇਆ ਜਦੋਂ ਵੈਕਸੀਨ ਵੱਡੀ ਪੱਧਰ ਉੱਤੇ ਮੁਹੱਈਆ ਨਹੀਂ ਸੀ ਕਰਵਾਈ ਗਈ।ਲਾਂਗ ਟਰਮ ਕੇਅਰ ਮੰਤਰੀ ਰੌਡ ਫਿਲਿਪਸ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਹੋਰ ਨਰਸਾਂ ਦੀ ਲੋੜ ਹੈ ਸਾਨੂੰ ਵਧੇਰੇ ਪੀਐਸਡਬਲਿਊਜ਼ ਦੀ ਵੀ ਲੋੜ ਹੈ।

 

 

 
Have something to say? Post your comment