Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਵਿੱਚੋਂ ਮੇਨਕਾ ਗਾਂਧੀ ਅਤੇ ਉਸ ਦਾ ਪੁੱਤਰ ਕੱਢੇ ਗਏ

October 08, 2021 08:35 AM

* ਸੁਬਰਾਮਨੀਅਮ ਸਵਾਮੀ ਵੀ ਵਿਰੋਧੀ ਸੁਰਾਂ ਕਾਰਨ ਕੱਢਿਆ ਗਿਆ
* ਵਰੁਣ ਗਾਂਧੀ ਫਿਰ ਬੋਲਿਆ: ਹੱਤਿਆ ਨਾਲ ਵਿਰੋਧ ਨਹੀਂ ਦਬਾ ਸਕਦੇ


ਨਵੀਂ ਦਿੱਲੀ, 7 ਅਕਤੂਬਰ, (ਪੋਸਟ ਬਿਊਰੋ)-ਪਹਿਲਾਂ ਤਿੰਨ ਖੇਤੀ ਬਿੱਲਾਂ ਵਿਰੁੱਧ ਚੱਲਦੇ ਕਿਸਾਨ ਅੰਦੋਲਨ ਅਤੇ ਫਿਰ ਬੀਤੇ ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਕਾਰਨ ਆਪਣੀ ਪਾਰਟੀ ਤੇ ਸਰਕਾਰਵਿਰੁੱਧ ਅਸਿੱਧੇ ਸਵਾਲ ਖੜੇ ਕਰਨ ਕਰ ਕੇ ਪੀਲੀਭੀਤ ਦੇ ਪਾਰਲੀਮੈਂਟ ਮੈਂਬਰ ਵਰੁਣ ਗਾਂਧੀ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀਕੱਢ ਦਿੱਤਾ ਗਿਆ ਹੈ। ਉਨ੍ਹਾਂ ਦੀ ਪਾਰਲੀਮੈਂਟ ਮੈਂਬਰ ਮਾਂ ਮੇਨਕਾ ਗਾਂਧੀ, ਜਿਹੜੀ ਕੇਂਦਰੀ ਮੰਤਰੀ ਰਹਿ ਚੁੱਕੀ ਹੈ ਤੇ ਉਨ੍ਹਾਂ ਦੇ ਨਾਲ ਬੜਬੋਲੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੂੰ ਵੀ ਕੱਢ ਦਿੱਤਾ ਹੈ, ਪਰਔਖੇ ਹਾਲਾਤਵਿੱਚਪੱਛਮ ਬੰਗਾਲਵਿੱਚ ਭਾਜਪਾ ਦਾ ਝੰਡਾ ਫੜਨ ਵਾਲੇ ਐਕਟਰ ਮਿਠੁਨ ਚੱਕਰਵਰਤੀ ਅਤੇ ਦਿਨੇਸ਼ ਤ੍ਰਿਵੇਦੀ ਵਰਗੇ ਨਵੇਂ ਲੋਕਾਂ ਨੂੰ ਕਾਰਜਕਾਰਨੀ ਵਿੱਚ ਥਾਂ ਦਿੱਤੀ ਗਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਭਾਜਪਾ ਕਾਰਜਕਾਰਨੀਵਿੱਚ ਫਿਰ ਵਾਪਸੀ ਹੋ ਗਈ ਹੈ।
ਵਰਨਣ ਯੋਗ ਹੈ ਕਿ ਲਗਪਗ ਸਵਾ ਸਾਲ ਪਹਿਲਾਂ ਵੱਡੇ ਫੇਰਬਦਲ ਕਰਕੇ ਭਾਜਪਾ ਦੀ ਨਵੀਂ ਟੀਮ ਬਣਾਉਣ ਵਾਲੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਅੱਜ ਵੀਰਵਾਰ ਨੂੰ ਰਾਸ਼ਟਰੀ ਕਾਰਜਕਾਰਨੀ ਦਾ ਮੁੜ ਗਠਨ ਕੀਤਾ ਹੈ। ਇਸ ਐਲਾਨ ਤੋਂ ਕੁਝ ਸਮਾਂ ਪਹਿਲਾਂ ਪੀਲੀਭੀਤ ਤੋਂ ਭਾਜਪਾ ਪਾਰਲੀਮੈਂਟ ਮੈਂਬਰ ਵਰੁਣ ਗਾਂਧੀ ਨੇ ਲਖੀਮਪੁਰ ਖੀਰੀ ਦੀ ਹਿੰਸਕ ਘਟਨਾ ਦੇ ਵਿਰੁੱਧ ਵੀਡੀਓ ਟਵੀਟ ਕੀਤਾ ਅਤੇ ਅਸਿੱਧੇ ਰੂਪਵਿੱਚ ਸੰਦੇਸ਼ ਦਿੱਤਾ ਸੀ ਕਿ ਜੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਲੋਕਾਂਵਿੱਚ ਸਰਕਾਰ ਦਾ ਹੰਕਾਰ ਬੈਠ ਜਾਵੇਗਾ।ਪਾਰਟੀ ਸੂਤਰਾਂ ਮੁਤਾਬਕ ਵਰੁਣ ਗਾਂਧੀ ਤੇ ਉਸ ਦੀ ਮਾਂ ਮੇਨਕਾ ਗਾਂਧੀ ਨੂੰ ਬਾਹਰ ਕੱਢੇ ਜਾਣ ਦੇ ਹੋਰ ਕਾਰਨ ਵੀ ਹਨ, ਪਰ ਉਨ੍ਹਾਂ ਦੋਵਾਂ ਨੂੰ ਕਾਰਜਕਾਰਨੀ ਵਿੱਚੋਂ ਕੱਢੇ ਜਾਣ ਨੂੰ ਲਖੀਮਪੁਰ ਖੀਰੀ ਮਾਮਲੇ ਵਿੱਚ ਵਿਰੋਧੀ ਸੁਰਾਂ ਕੱਢਣਾ ਗਿਣਿਆ ਗਿਆ ਹੈ।
ਲਖੀਮਪੁਰ ਖੀਰੀਵਿੱਚ ਤਿੰਨ ਅਕਤੂਬਰ ਨੂੰ ਹੋਈ ਹਿੰਸਕ ਘਟਨਾ ਪਿੱਛੋਂ ਵਰੁਣਾ ਗਾਂਧੀ ਅਜੇ ਤੱਕ ਵੀ ਕਿਸਾਨਾਂ ਦੇ ਪੱਖਵਿੱਚ ਲਗਾਤਾਰ ਟਵੀਟ ਕਰ ਰਹੇ ਹਨ।ਉਨ੍ਹਾਂ ਨੇ ਅੱਜ ਫਿਰਇੱਕ ਵੀਡੀਓ ਟਵੀਟ ਕਰਕੇ ਹਿੰਸਾ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ।ਵਰੁਣ ਗਾਂਧੀ ਨੇ ਲਿਖਿਆ ਹੈ ਕਿ ਇਸ ਘਟਨਾ ਦੀ ਵੀਡੀਓਵਿੱਚ ਸਭ ਕੁਝ ਸਾਫ਼ ਹੈ। ਉਨ੍ਹਾਂ ਲਿਖਿਆ ਹੈ ਕਿ ਵਿਰੋਧ ਕਰਨ ਵਾਲਿਆਂ ਦੇ ਕਤਲ ਕਰਕੇ ਉਨ੍ਹਾਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ, ਬੇਗੁਨਾਹਾਂ ਦਾ ਖੂਨ ਵਗਾਉਣ ਵਾਲਿਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਲੋਕਾਂ ਦੇ ਮਨਵਿੱਚ ਸਰਕਾਰ ਪ੍ਰਤੀ ਜ਼ੁਲਮ ਦਾ ਸੰਦੇਸ਼ ਜਾਵੇ, ਉਨ੍ਹਾਂ ਨਾਲ ਨਿਆਂ ਹੋਣਾ ਚਾਹੀਦਾ ਹੈ। ਵਰੁਣ ਗਾਂਧੀ ਨੇ ਲਿਖਿਆ, ‘ਲਖੀਮਪੁਰ ਖੀਰੀਵਿੱਚ ਕਿਸਾਨਾਂ ਉੱਤੇਜ਼ੁਲਮ ਦੀ ਘਟਨਾਦੇ ਕੇਸਵਿੱਚਦੋਸ਼ੀ ਲੋਕਾਂ ਤੇ ਹੋਰ ਸ਼ੱਕੀਆਂ ਤੇਸਾਜਿ਼ਸ਼ ਘੜਨ ਵਾਲਿਆਂ ਦੀ ਗ੍ਰਿਫ਼ਤਾਰੀ ਕਦੋਂ ਹੋਵੇਗੀ, ਗ੍ਰਿਫ਼ਤਾਰੀ ਨਾ ਹੋਣਾ ਨਾਗਰਿਕਾਂ ਦੇ ਮਨਵਿੱਚ ਸ਼ੰਕਾ ਪੈਦਾ ਕਰ ਰਿਹਾ ਹੈ। ਦੇਸ਼ਵਿੱਚ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼