* ਕਾਂਗਰਸ ਤੋਂ ਕੁਝ ਨਹੀਂ ਹੋਣਾ, ਭਾਜਪਾ ਨੂੰ ਅਸੀਂ ਟੱਕਰ ਦੇਵਾਂਗੇ : ਮਮਤਾ
ਕੋਲਕਾਤਾ, 7 ਅਕਤੂਬਰ, (ਪੋਸਟ ਬਿਊਰੋ)-ਬੰਗਾਲ ਵਿਧਾਨ ਸਭਾ ਚੋਣਾਂਵਿੱਚ ਤਿਣਮੂਲ ਕਾਂਗਰਸ (ਟੀ ਐੱਮ ਸੀ) ਦੀ ਵੱਡੀ ਜਿੱਤ ਅਤੇ ਪਿਛਲੇ ਐਤਵਾਰ ਭਵਾਨੀਪੁਰ ਵਿਧਾਨ ਸਭਾ ਉੱਪ ਚੋਣਵਿੱਚ ਖ਼ੁਦਰਿਕਾਰਡ ਵੋਟਾਂ ਨਾਲ ਜਿੱਤਣ ਮਗਰੋਂਪੱਛਮੀ ਬੰਗਾਲ ਦੀਮੁੱਖ ਮੰਤਰੀ ਮਮਤਾ ਬੈਨਰਜੀ ਤਕੜੇ ਆਤਮ ਵਿਸ਼ਵਾਸ ਵਿੱਚ ਹੈ। ਅੱਜ ਉਸ ਨੇਆਪਣੀ ਪਾਰਟੀ ਦੇ ਮੁੱਖ ਪੱਤਰਵਿੱਚ ਲੇਖ ਲਿਖ ਕੇ ਆਪਣੀ ਪਾਰਟੀ ਟੀ ਐੱਮ ਸੀ ਨੂੰ ਕਾਂਗਰਸ ਤੋਂ ਵੱਧ ਪ੍ਰਭਾਵਸ਼ਾਲੀ ਦੱਸ ਕੇ ਲਿਖਿਆ ਹੈ ਕਿ ਕਾਂਗਰਸ ਤੋਂ ਕੁਝ ਨਹੀਂ ਹੋਣਾ, ਭਾਜਪਾ ਨੂੰ ਸਿਰਫ਼ ਟੀ ਐੱਮ ਸੀ ਟੱਕਰ ਦੇਵੇਗੀ।
ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਅਖਬਾਰ ‘ਜਾਗੋ ਬਾਂਗਲਾ’ ਦੇ ਦੁਰਗਾ ਪੂਜਾ ਵਿਸ਼ੇਸ਼ ਅੰਕਵਿੱਚਲੇਖ ਲਿਖ ਕੇ ਕਿਹਾ ਹੈ:‘ਦੇਸ਼ ਦੇ ਲੋਕਾਂ ਨੇ ਫਾਸ਼ੀਵਾਦੀ ਭਗਵਾ ਪਾਰਟੀ ਨੂੰ ਹਟਾ ਕੇ ਨਵਾਂ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਟੀ ਐੱਮ ਸੀ ਉੱਤੇ ਪਾ ਦਿੱਤੀ ਹੈ।ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂਵਿੱਚ ਭਾਜਪਾ ਖ਼ਿਲਾਫ਼ ਸ਼ਾਨਦਾਰ ਜਿੱਤ ਪਿੱਛੋਂਟੀ ਐੱਮ ਸੀ ਨੇ ਦੇਸ਼ ਦੇ ਲੋਕਾਂ ਦਾ ਭਰੋਸਾ ਜਿੱਤਿਆ ਹੈ।’ ਇਸ ਲੇਖ ਦਾ ਸਿਰਲੇਖ ‘ਦਿੱਲੀ ਆਰ ਡਾਕ’ਦਿੱਤਾ ਗਿਆ ਹੈ, ਜਿਸ ਦਾ ਮਤਲਬ ‘ਇਸ ਦੇ ਬਾਅਦਦਿੱਲੀ ਚੱਲੋ’ ਹੈ।ਮਮਤਾ ਬੈਨਰਜੀ ਨੇ ਲਿਖਿਆ ਹੈ ਕਿ ‘ਅਸੀਂ ਕਦੇ ਕਾਂਗਰਸ ਨੂੰ ਵੱਖ ਨਹੀਂ ਰੱਖਦੇ, ਪਰ ਹਕੀਕਤ ਇਹ ਹੈ ਕਿ ਬੀਤੇ ਦਿਨਾਂਵਿੱਚ ਭਾਜਪਾਖ਼ਿਲਾਫ਼ ਲੜਾਈ ਵਿੱਚ ਉਹ ਅਸਫਲ ਰਹੀ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂਵਿੱਚਸਾਬਤ ਹੋ ਗਿਆ ਕਿ ਜੇ ਤੁਸੀਂ ਕੇਂਦਰਦੀ ਲੜਾਈ ਨਾ ਲੜ ਸਕੋਤਾਂ ਲੋਕਾਂ ਦਾ ਭਰੋਸਾ ਟੁੱਟ ਜਾਂਦਾ ਹੈ। ਭਾਜਪਾ ਨੂੰ ਰਾਜਾਂਵਿੱਚ ਕੁਝ ਹੋਰ ਵੋਟ ਮਿਲੇ, ਪਰ ਅਸੀਂ ਇਸ ਵਾਰ ਏਦਾਂ ਨਹੀਂ ਹੋਣ ਦੇਵਾਂਗੇ।’ ਮਮਤਾ ਨੇ ਲਿਖਿਆ ਕਿ ‘ਭਾਜਪਾ ਬੰਗਾਲ ਵਿਧਾਨ ਸਭਾ ਚੋਣਾਂਵਿੱਚ ਆਪਣੀ ਹਾਰ ਨੂੰ ਹਜ਼ਮ ਕਰਨਵਿੱਚ ਅਸਫਲ ਰਹੀ ਹੈ। ਉਹ ਬਦਲੇ ਦੀ ਸਿਆਸਤ ਕਰ ਰਹੀ ਹੈ।ਟੀ ਐੱਮ ਸੀ ਸਾਹਮਣੇ ਇਕ ਨਵੀਂ ਚੁਣੌਤੀ ਹੈ ਦਿੱਲੀ ਦਾ ਸੱਦਾ। ਦੇਸ਼ ਦੇ ਲੋਕ ਜਨ ਵਿਰੋਧੀ ਨੀਤੀਆਂ ਤੋਂ ਰਾਹਤ ਚਾਹੁੰਦੇ ਹਨ ਤੇ ਸਿਆਸਤ ਤੇ ਫਾਸ਼ੀਵਾਦੀ ਤਾਕਤਾਂ ਦੀ ਬੁਰੀ ਤਰ੍ਹਾਂ ਹਾਰ ਦੀ ਉਡੀਕ ਕਰਦੇ ਹਨ।’ ਉਸ ਨੇ ਕਿਹਾ ਕਿ ਦੇਸ਼ ਦੇ ਲੋਕ ਟੀ ਐੱਮ ਸੀਨਾਲ ਨਵੇਂ ਭਾਰਤ ਦਾ ਸੁਪਨਾ ਦੇਖਦੇ ਹਨ।ਟੀ ਐੱਮ ਸੀ ਨੂੰ ਵੱਖ-ਵੱਖਰਾਜਾਂ ਤੋਂ ਫੋਨ ਆ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਬੰਗਾਲ ਇਕ ਨਵੇਂ ਭਾਰਤ ਲਈ ਲੜਾਈ ਦੀ ਅਗਵਾਈ ਕਰੇ। ਇਸ ਲਈ ਅਸੀਂ ਕਹਿੰਦੇ ਹਾਂ ਕਿ ਅਸੀਂ ਲੋਕਾਂ ਦੀ ਪੁਕਾਰ ਦਾ ਜਵਾਬ ਦੇਣਾ ਹੈ।ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਸਭ ਭਾਜਪਾ ਵਿਰੋਧੀ ਤਾਕਤਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ।ਦਿੱਲੀ ਜਾਣ ਲਈ ਭਾਜਪਾ ਵਿਰੋਧੀ ਦਲਾਂ ਨੂੰ ਟੀ ਐੱਮ ਸੀਨਾਲ ਜੁੜਨਾ ਪਵੇਗਾ।’