Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਭਾਰਤ

ਲਖੀਮਪੁਰ ਖੀਰੀ ਕੇਸ: ਕੇਂਦਰੀ ਮੰਤਰੀ ਦੇ ਪੁੱਤਰ ਨੂੰ ਤਲਬ ਕਰਨ ਲਈ ਪੁਲਸ ਨੇ ਘਰ ਮੂਹਰੇ ਨੋਟਿਸ ਚਿਪਕਾਇਆ

October 08, 2021 08:27 AM

* ਸੁਪਰੀਮ ਕੋਰਟ ਨੇ ਚੌਵੀ ਘੰਟਿਆਂ ਵਿੱਚ ਸਥਿਤੀ ਰਿਪੋਰਟ ਮੰਗੀ
* ਮੰਤਰੀ ਪੁੱਤਰ ਫਰਾਰ, ਦੋ ਜੋੜੀਦਾਰ ਗ੍ਰਿਫਤਾਰ


ਨਵੀਂ ਦਿੱਲੀ, 7 ਅਕਤੂਬਰ, (ਪੋਸਟ ਬਿਊਰੋ)-ਪਿਛਲੇ ਐਤਵਾਰ ਨੂੰ ਲਖੀਮਪੁਰ ਖੇੜੀ ਵਿੱਚ ਹੋਈ ਹਿੰਸਾ ਦੇਕੇਸਵਿੱਚ ਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਘਟਨਾ ਦੇ ਮੁੱਖ ਦੋਸ਼ੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਤਲਬ ਕਰ ਲਿਆ ਹੈ। ਪੁਲਿਸ ਨੇ ਅੱਜ ਇਕ ਨੋਟਿਸ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਸਰਕਾਰੀ ਘਰ ਦੇ ਗੇਟ ਸਾਹਮਣੇ ਮੰਤਰੀ ਦੀ ਸਰਕਾਰੀ ਨੇਮ-ਪਲੇਟ ਦੇ ਹੇਠਾਂ ਚਿਪਕਾ ਦਿੱਤਾ ਹੈ। ਲਖੀਮਪੁਰ-ਖੇੜੀ ਦੇ ਤਿਕੁਨੀਆ ਪਿੰਡਵਿੱਚ ਕਿਸਾਨਾਂ ਦੀ ਮੌਤ ਦੇ ਕੇਸਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਅੱਜ ਦੇ ਨੋਟਿਸ ਰਾਹੀਂ ਪੁਲਿਸ ਨੇ ਆਸ਼ੀਸ਼ ਨੂੰ ਪੁੱਛਗਿੱਛ ਲਈ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰ ਅੱਗੇ ਅੱਜ ਚਿਪਕਾਏ ਗਏ ਨੋਟਿਸ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਆਸ਼ੀਸ਼ ਮਿਸ਼ਰਾ ਨੂੰ ਇਸ ਘਟਨਾ ਨਾਲ ਜੁੜੇ ਤੱਥ ਰੱਖਣ ਲਈ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਨਾਲ ਕਿਹਾ ਹੈ ਕਿ ਉਸ ਨੂੰ ਘਟਨਾ ਨਾਲ ਸਬੰਧਤ ਸਬੂਤ ਪੇਸ਼ ਕਰਨ ਲਈ ਪੇਸ਼ ਹੋਣਾ ਪਵੇਗਾ। ਲਖਨਊ ਜ਼ੋਨ ਦੇ ਆਈ ਜੀ ਲਕਸ਼ਮੀ ਸਿੰਘ ਨੇ ਅੱਜ ਵੀਰਵਾਰ ਨੂੰ ਦੱਸਿਆ ਕਿ ਆਸ਼ੀਸ਼ ਮਿਸ਼ਰਾ ਨੂੰ ਪੁੱਛਗਿੱਛ ਕਰਨ ਲਈ ਸੱਦਿਆ ਹੈ, ਪਰ ਜੇ ਉਹ ਨਾ ਆਇਆ ਤਾਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ।ਇਹੀ ਨਹੀਂ, ਲਖੀਮਪੁਰ ਖੀਰੀ ਵਿਚ ਐਤਵਾਰ ਨੂੰ ਹੋਈ ਹਿੰਸਾ ਦੇ ਬਾਰੇ ਦਰਜ ਹੋਏ ਕੇਸ ਵਿਚ ਨਾਮਜ਼ਦ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਇਹ ਕੇਸ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਤੇ ਕੋਰਟ ਨੇ ਵਿਸ਼ੇਸ਼ ਸੁਣਵਾਈ ਦੇਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੂੰ ਤਕੜੀ ਝਾੜ ਪਾਈ ਹੈ।ਭਾਰਤ ਦੇ ਚੀਫ ਜਸਟਿਸ ਐਨ ਵੀ ਰਾਮੰਨਾ, ਜਸਟਿਸ ਸੂਰੀਆਕਾਂਤ ਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਕੇਸ ਦੀ ਸੁਣਵਾਈ ਮੌਕੇਯੂ ਪੀ ਸਰਕਾਰ ਨੂੰ ਚੌਵੀ ਘੰਟੇ ਵਿੱਚ ਇਹ ਰਿਪੋਰਟ ਦੇਣ ਨੂੰ ਕਿਹਾ ਹੈ ਕਿ ਇਸ ਕੇਸਵਿੱਚ ਕੋਈ ਵੀ ਦੋਸ਼ੀ, ਜਿਸ ਵਿਰੁੱਧ ਕੇਸ ਦਰਜ ਹੈ, ਗ੍ਰਿਫਤਾਰ ਕੀਤਾ ਹੈਕਿ ਨਹੀਂ। ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਸ ਕੇਸ ਬਾਰੇ ਇੱਕਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਬਣਾਈ ਅਤੇ ਇੱਕ ਮੈਂਬਰੀ ਜੁਡੀਸ਼ਲ ਜਾਂਚ ਕਮਿਸ਼ਨ ਵੀ ਬਣਾਇਆ ਹੈ, ਜਿਹੜਾ ਮੁਕੰਮਲ ਜਾਂਚ ਕਰੇਗਾ।
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਆਦੇਸ਼ ਦਿੱਤਾ ਕਿ ਲਖੀਮਪੁਰ ਖੀਰੀ ਹਿੰਸਾ ਵਿੱਚ ਆਪਣਾ ਪੁੱਤਰ ਗੁਆ ਚੁੱਕੀ ਲਵਪ੍ਰੀਤ ਸਿੰਘ ਦੀ ਬਿਮਾਰ ਮਾਂ ਦੇ ਤੁਰੰਤ ਇਲਾਜ ਦਾ ਪ੍ਰਬੰਧ ਕੀਤੇ ਜਾਣ। ਕੋਰਟ ਨੇ ਰਾਜ ਦੀ ਸਰਕਾਰ ਤੋਂ ਸਟੇਟਸ ਰਿਪੋਰਟ ਵਿੱਚ ਹਾਈ ਕੋਰਟ ਵਿੱਚ ਪੈਂਡਿੰਗ ਜਨਹਿਤ ਪਟੀਸ਼ਨ ਬਾਰੇ ਵੀ ਪੁੱਛਿਆ ਹੈ।ਚੀਫ ਜਸਟਿਸ ਰਾਮੰਨਾ ਨੇ ਕਿਹਾ, ‘ਦੋ ਵਕੀਲਾਂ ਨੇ ਮੰਗਲਵਾਰ ਅਦਾਲਤ ਨੂੰ ਪੱਤਰ ਲਿਖਿਆ ਸੀ, ਜਿਸ ਪਿੱਛੋਂ ਅਸੀਂ ਆਪਣੀ ਰਜਿਸਟਰੀ ਨੂੰ ਇਸ ਪੱਤਰ ਨੂੰ ਜਨਹਿੱਤ ਪਟੀਸ਼ਨ ਮੰਨਣ ਦੇ ਨਿਰਦੇਸ਼ ਦਿੱਤੇ ਸਨ, ਕਿਸੇ ਗਲਤਫਹਿਮੀ ਕਾਰਨ ਇਸ ਨੂੰ ਆਪਣੇ ਆਪ ਨੋਟਿਸ ਲੈਣਾ ਸਮਝ ਲਿਆ ਗਿਆ ਸੀ।ਦੂਸਰੇ ਪਾਸੇ ਲਖੀਮਪੁਰ ਖੀਰੀ ਹਿੰਸਾਵਿੱਚ ਅੱਠ ਲੋਕਾਂ ਦੀ ਮੌਤ ਦੇ ਕੇਸ ਵਿੱਚ ਪੁਲਿਸ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਅਤੇ ਤਿੰਨ ਜਣਿਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਦੱਸਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦੁਲਹਨ ਗੋਲੀਕਾਂਡ : ਅੱਠ ਘੰਟੇ ਚੱਲਿਆ ਤਨਿਸ਼ਕਾ ਦਾ ਅਪਰੇਸ਼ਨ, 7 ਗੋਲੀਆਂ `ਤੇ ਸਰਜਰੀ ਦੌਰਾਨ ਵੀ ਹੋਸ਼ ਕਾਇਮ
ਕਿਸਾਨ ਅੰਦੋਲਨ ਦੇ ਇੱਕ ਸਾਲ ਦਾ ਹਿਸਾਬ: 6.35 ਕਰੋੜ ਰੁਪਏ ਚੰਦਾ ਮਿਲਿਆ, 5.39 ਕਰੋੜ ਖਰਚ, 96 ਲੱਖ ਰੁਪਏ ਬੱਚਤ
ਕਿਸਾਨਾਂ ਵਾਂਗ ਜੰਮੂ ਕਸ਼ਮੀਰੀਆਂ ਨੂੰ ਵੀ ਕੁਰਬਾਨੀ ਦੇਣੀ ਪੈ ਸਕਦੀ ਹੈ: ਫਾਰੂਕ
ਪ੍ਰਿਅੰਕਾ ਚਤੁਰਵੇਦੀ ਨੇ ਪਾਰਲੀਮੈਂਟ ਟੀ ਵੀ ਐਂਕਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ‘ਐਸ ਈ ਐਕਸ’ਦੀ ਇਤਰਾਜ਼ਯੋਗ ਸੀਰੀਜ਼ ਬੰਦ
ਭਾਰਤ ਵਿੱਚ ਮਸਾਂ ਤੀਸਰਾ ਹਿੱਸਾ ਲੋਕ ਮਾਸਕ ਪਹਿਨਦੇ ਨੇ
ਜਬਰੀ ਵਸੂਲੀ ਦਾ ਮਾਮਲਾ: ਮੁੰਬਈ ਪੁਲਸ ਵੱਲੋਂ ਪਰਮਬੀਰ ਸਿੰਘ ਅਤੇ ਤਿੰਨ ਹੋਰਨਾਂ ਖਿਲਾਫ ਦੋਸ਼ ਪੱਤਰ ਦਾਖਲ
ਦਿੱਲੀ ਗੁਰਦੁਆਰਾ ਕਮੇਟੀ ਵਿੱਚ ਸੱਤਾ ਦੀ ਖੇਡ ਬਦਲਣ ਦੀ ਸੰਭਾਵਨਾ
ਮਹਿਲਾ ਇੰਸਪੈਕਟਰ ਵੱਲੋਂ ਲਿੰਗ ਪਰਿਵਤਰਨ ਕਰਾਉਣ ਦਾ ਫੈਸਲਾ
ਸੁਪਰੀਮ ਕੋਰਟ ਨੇ ਕਿਹਾ: ਬੱਚਿਆਂ ਦੇ ਵੱਡੇ ਹੋਣ ਤਕ ਪਾਲਣ ਦੀ ਜ਼ਿੰਮੇਵਾਰੀ ਪਿਤਾ ਦੀ