Welcome to Canadian Punjabi Post
Follow us on

12

July 2025
 
ਭਾਰਤ

ਲਖੀਮਪੁਰ ਖੀਰੀ ਜਾਂਦੇ ਨਵਜੋਤ ਸਿੱਧੂ ਤੇ ਕਈ ਮੰਤਰੀ ਯੂ ਪੀ ਪੁਲਸ ਨੇ ਹਿਰਾਸਤ ਵਿੱਚ ਲਏ

October 08, 2021 08:26 AM

* ਬਾਅਦ ਵਿੱਚ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ


ਸ਼ਾਹਜਹਾਂਪੁਰ (ਉਤਰ ਪ੍ਰਦੇਸ਼), 7 ਅਕਤੂਬਰ, (ਪੋਸਟ ਬਿਊਰੋ)-ਬੀਤੇ ਐਤਵਾਰ ਦੀ ਹਿੰਸਾ ਦੇ ਬਾਅਦ ਭਖੇ ਹੋਏ ਮਾਹੌਲ ਵਿੱਚ ਲਖੀਮਪੁਰ ਖੇੜੀ ਲਈ ਪੰਜਾਬ ਕਾਂਗਰਸ ਵੱਲੋਂਕੀਤੇ ਗਏ ਮਾਰਚ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਆਪਣੇ ਰਾਜ ਦੀ ਸਰਹੱਦ ਉੱਤੇ ਰੋਕ ਲਿਆ, ਪਰ ਕੁਝ ਘੰਟਿਆਂ ਬਾਅਦ ਅੱਗੇ ਜਾਣ ਦੀ ਇਜ਼ਾਜਤ ਦੇ ਦਿੱਤੀ।
ਪਹਿਲਾਂ ਜਦੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਪੰਜਾਬ ਦੀ ਕਾਂਗਰਸ ਦਾ ਕਾਫਲਾਯੂ ਪੀ ਸਰਹੱਦ ਉੱਤੇ ਪਹੁੰਚਿਆ ਤਾਂ ਯੂ ਪੀ ਪੁਲਿਸ ਨੇ ਉਸ ਨੂੰ ਰੋਕ ਕੇ ਨਵਜੋਤ ਸਿੰਘ ਸਿੱਧੂਅਤੇ ਪੰਜਾਬ ਦੇ ਕਈ ਮੰਤਰੀਆਂ ਅਤੇ ਆਗੂਆਂਨੂੰ ਹਿਰਾਸਤ ਵਿੱਚ ਲੈ ਲਿਆ ਹੈ।ਨਵਜੋਤ ਸਿੰਘ ਸਿੱਧੂ ਅਤੇ ਹੋਰ ਕਾਂਗਰਸੀ ਆਗੂਆਂਨੇ ਪੁਲਿਸ ਵੱਲੋਂਰੋਕੇ ਜਾਣ ਦੇ ਵਿਰੁੱਧ ਸ਼ਾਹਜਹਾਂਪੁਰ ਚੌਕੀਵਿੱਚ ਧਰਨਾ ਲਾ ਲਿਆ। ਇਸ ਧਰਨੇ ਵਿੱਚ ਨਵਜੋਤ ਸਿੰਘਸਿੱਧੂ ਨਾਲ ਮੰਤਰੀ ਵਿਜੈਇੰਦਰ ਸਿੰਗਲਾ, ਰਾਜ ਕੁਮਾਰ ਵੇਰਕਾ, ਪਰਗਟ ਸਿੰਘ,ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਕੀਰਤ ਕੋਟਲੀ ਤੇ ਵਿਧਾਇਕਬਲਵਿੰਦਰ ਸਿੰਘ ਲਾਡੀ, ਮਦਨ ਲਾਲ ਜਲਾਲਪੁਰ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਸਨ।ਨਵਜੋਤ ਸਿੰਘਸਿੱਧੂ ਤੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਹਾਰਨਪੁਰ ਦੇ ਸਰਸਾਵਾ ਥਾਣੇਵਿੱਚ ਕਰੀਬ 4 ਘੰਟੇ ਹਿਰਾਸਤਵਿੱਚ ਰੱਖਣ ਪਿੱਛੋਂ ਉੱਤਰ ਪ੍ਰਦੇਸ਼ ਪੁਲਸ ਨੇ ਲਖੀਮਪੁਰਵਿੱਚ ਪੀੜਤ ਪਰਿਵਾਰਾਂ ਨੂੰ ਮਿਲਣ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲਸ ਤੇ ਨਵਜੋਤ ਸਿੰਘਸਿੱਧੂਵਿਚਾਲੇ ਸਹਿਮਤੀ ਬਣੀ ਕਿ 20-25 ਲੋਕਾਂ ਦਾ ਵਫ਼ਦ ਲਖੀਮਪੁਰ ਜਾਵੇਗਾ।ਸਿੱਧੂ ਤੇ ਮੰਤਰੀਆਂ ਨੂੰ ਆਪਣੀਆਂ ਗੱਡੀਆਂ ਰਾਹੀਂ ਲਖੀਮਪੁਰ ਜਾਣ ਦੀ ਇਜਾਜ਼ਤ ਮਿਲੀ ਹੈ, ਪਰਵਰਕਰ ਨਾਲ ਨਹੀਂ ਗਏ।
ਵਰਨਣ ਯੋਗ ਹੈ ਕਿ ਨਵਜੋਤਸਿੱਧੂ ਦੀ ਅਗਵਾਈਵਿੱਚ ਲਖੀਮਪੁਰ ਖੀਰੀ ਨੂੰਜਾਂਦੇ ਪੰਜਾਬ ਕਾਂਗਰਸ ਦੇ ਕਾਫਲੇ ਨੂੰ ਹਰਿਆਣਾ-ਯੂ ਪੀ ਬਾਰਡਰ ਉੱਤੇ ਰੋਕੇ ਜਾਣ ਉੱਤੇ ਨਵਜੋਤ ਸਿੰਘਸਿੱਧੂ ਦੀ ਪੁਲਸ ਨਾਲ ਬਹਿਸ ਹੋਈ ਤਾਂ ਉਨ੍ਹਾਂ ਨੂੰ ਹਿਰਾਸਤਵਿੱਚ ਲੈ ਕੇ ਸਹਾਰਨਪੁਰ ਦੇ ਸਰਸਾਵਾ ਥਾਣੇਲਿਜਾਇਆ ਗਿਆ ਸੀ। ਗ੍ਰਿਫ਼ਤਾਰੀ ਵੇਲੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਜੇ ਉਨ੍ਹਾਂ ਨੂੰ ਇਥੇ ਰੋਕਿਆ ਤਾਂ ਉਹ ਇਥੇ ਭੁਖ ਹੜਤਾਲ ਸ਼ੁਰੂ ਕਰ ਦੇਣਗੇ।ਉਨ੍ਹਾ ਕਿਹਾ ਕਿ ਉਹ ਏਥੋਂ ਇੱਕ ਇੰਚ ਪਿੱਛੇ ਨਹੀਂ ਹਟਣਗੇ ਤੇ ਅੱਗੇ ਹੀ ਜਾਣਗੇ।ਉਨ੍ਹਾ ਨੇ ਕਿਹਾ ਕਿ ਦੇਸ਼ ਵਿੱਚਦੋਸ਼ੀ ਸ਼ਰੇਆਮ ਘੁੰਮਦੇ ਹਨ। ਕੇਂਦਰੀ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਰੋਸ ਕਰਨ ਵਾਲਿਆਂ ਨੂੰ ਪੁਲਸ ਫੜੀ ਜਾਂਦੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ